ਮੌਤ ਦਾ ਡਰ
ਇੱਕ ਰਾਜੇ ਦੀਆਂ ਚਾਰ ਰਾਣੀਆਂ ਸਨ ਇੱਕ ਦਿਨ ਖੁਸ਼ ਹੋ ਕੇ ਰਾਜੇ ਨੇ ਉਨ੍ਹਾਂ ਨੂੰ ਕੁਝ ਮੰਗਣ ਨੂੰ ਕਿਹਾ ਰਾਣੀਆਂ ਨੇ ਕਿਹਾ ਕਿ ਸਮਾਂ ਆਉਣ ‘ਤੇ ਉਹ ਮੰਗ ਲੈਣਗੀਆਂ ਕੁਝ ਸਮੇਂ ਬਾਅਦ ਰਾਜੇ ਨੇ ਇੱਕ ਅਪਰਾਧੀ ਨੂੰ ਮੌਤ ਦੀ ਸਜ਼ਾ ਦਿੱਤੀ ਵੱਡੀ ਰਾਣੀ ਨੇ ਸੋਚਿਆ ਕਿ ਇਸ ਮਰਨ ਵਾਲੇ ਵਿਅਕਤੀ ਨੂੰ ਇੱਕ ਦਿਨ ਦਾ ਜੀਵਨਦਾਨ ਦੇ ਕੇ ਉਸ ਨੂੰ ਉੱਤਮ ਪਕਵਾਨ ਖਵਾ ਕੇ ਖੁਸ਼ ਕਰਨਾ ਚਾਹੀਦਾ ਹੈ ਉਸ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਮੇਰੀ ਮੰਗ ਵਜੋਂ ਤੁਸੀਂ ਇਸ ਅਪਰਾਧੀ ਨੂੰ ਇੱਕ ਦਿਨ ਦਾ ਜੀਵਨਦਾਨ ਦੇ ਦਿਓ ਤੇ ਉਸ ਦੀ ਸੇਵਾ ਮੈਨੂੰ ਦੇ ਦਿਓ ਰਾਣੀ ਦੀ ਬੇਨਤੀ ਸਵੀਕਾਰ ਕਰ ਲਈ ਗਈ
ਰਾਣੀ ਨੇ ਅਪਰਾਧੀ ਨੂੰ ਬਹੁਤ ਸੁਆਦ ਭੋਜਨ ਖਵਾਇਆ ਪਰ ਅਪਰਾਧੀ ਨੇ ਉਸ ਰਾਜਸੀ ਖਾਣੇ ‘ਚ ਕੋਈ ਖਾਸ ਰੁਚੀ ਨਹੀਂ ਲਈ ਦੂਜੀ ਰਾਣੀ ਨੇ ਵੀ ਉਹੀ ਮੰਗਿਆ ਤੇ ਅਪਰਾਧੀ ਨੂੰ ਇੱਕ ਦਿਨ ਦਾ ਹੋਰ ਜੀਵਨ ਦਾਨ ਮਿਲ ਗਿਆ ਦੂਜੀ ਰਾਣੀ ਨੇ ਖਾਣਾ ਖਵਾਉਣ ਦੇ ਨਾਲ-ਨਾਲ ਉਸ ਨੂੰ ਸੁੰਦਰ ਕੱਪੜੇ ਵੀ ਦਿੱਤੇ ਪਰ ਅਪਰਾਧੀ ਅਸੰਤੁਸ਼ਟ ਰਿਹਾ ਤੀਜੇ ਦਿਨ ਤੀਜੀ ਰਾਣੀ ਨੇ ਫ਼ਿਰ ਉਹੀ ਵਰਦਾਨ ਮੰਗ ਕੇ ਉਸ ਲਈ ਨ੍ਰਿਤ-ਸੰਗੀਤ ਦਾ ਪ੍ਰਬੰਧ ਵੀ ਕਰਵਾਇਆ ਪਰ ਅਪਰਾਧੀ ਦਾ ਮਨ ਬਿਲਕੁਲ ਨਾ ਲੱਗਾ ਚੌਥੇ ਦਿਨ ਸਭ ਤੋਂ ਛੋਟੀ ਰਾਣੀ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਉਹ ਮੰਗ ‘ਚ ਚਾਹੁੰਦੀ ਹੈ ਕਿ ਇਸ ਅਪਰਾਧੀ ਨੂੰ ਮੁਆਫ਼ ਕਰ ਦਿੱਤਾ ਜਾਵੇ
ਰਾਣੀ ਦੀ ਬੇਨਤੀ ਮੰਨ ਲਈ ਗਈ ਉਸ ਰਾਣੀ ਨੇ ਅਪਰਾਧੀ ਨੂੰ ਸੁੱਕੀਆਂ ਰੋਟੀਆਂ ਤੇ ਦਾਲ ਖਵਾਈ, ਜਿਸ ਨੂੰ ਉਸ ਨੇ ਬੜੇ ਆਨੰਦ ਨਾਲ ਖਾਧਾ ਰਾਜੇ ਨੇ ਅਪਰਾਧੀ ਤੋਂ ਇਸ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗਾ, ”ਰਾਜਨ, ਮੈਨੂੰ ਤਾਂ ਛੋਟੀ ਰਾਣੀ ਦੀਆਂ ਸੁੱਕੀਆਂ ਰੋਟੀਆਂ ਸਭ ਤੋਂ ਸਵਾਦ ਲੱਗੀਆਂ, ਕਿਉਂਕਿ ਉਦੋਂ ਮੈਨੂੰ ਮੌਤ ਦਾ ਡਰ ਨਹੀਂ ਸੀ ਉਸ ਤੋਂ ਪਹਿਲਾਂ ਮੌਤ ਦੇ ਡਰ ਕਾਰਨ ਮੈਨੂੰ ਕੁਝ ਵੀ ਚੰਗਾ ਨਹੀਂ ਸੀ ਲੱਗ ਰਿਹਾ”
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.