ਫਾਜ਼ਿਲਕਾ ਦੀ ਮਨਜੀਤ ਕੈਨੇਡਾ ਦੀ ਪਹਿਲੀ ਮਹਿਲਾ ਵਕੀਲ ਬਣੀ

ਜਲਾਲਾਬਾਦ, (ਰਜਨੀਸ਼ ਰਵੀ)। ਸਰਹੱਦੀ ਖੇਤਰ ਫਾਜ਼ਿਲਕਾ ਜ਼ਿਲ੍ਹੇ ਦੇ ਵਸਨੀਕ ਵਕੀਲ ਸ੍ਰੀਮਤੀ ਮਨਜੀਤ ਕੌਰ ਵੜਵਾਲ ਨੇ ਕੈਨੇਡਾ ਦੇ ਸੂਬੇ ਮਨਟੋਬਾ ਵਿੱਚ ਪਹਿਲੀ ਪੰਜਾਬੀ ਔਰਤ ਵਕੀਲ ਹੋਣ ਦਾ ਮਾਣ ਹਾਸਲ ਕੀਤਾ ਹੈ। ਫਾਜ਼ਿਲਕਾ ਬਾਰ ਕੌਂਸਿਲ ਦੇ ਮੈਂਬਰ ਰਹਿ ਚੁੱਕੇ ਵਕੀਲ ਸ੍ਰੀਮਤੀ ਮਨਜੀਤ ਕੌਰ ਨੇ 15 ਜੂਨ 2017 ਨੂੰ ਕੈਨੇਡਾ ਵਿਖੇ ਬਤੌਰ ਬਰਿਸਟਰ ਐੰਡ ਸੋਲੀਸਾਈਟਰ ਦੀ ਸਹੁੰ ਚੁੱਕੀ ਹੈ। ਇਸਦੇ ਨਾਲ ਹੀ ਉਹ ਲਾਅ ਸੋਸਾਇਟੀ ਆਫ ਮਨਟੋਬਾ (ਕਨੇਡਾ) ਦੇ ਪਹਿਲੇ ਪੰਜਾਬੀ ਲੇਡੀ ਵਕੀਲ ਬਣੇ ਹਨ। (Fazilka News)

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਰਿਸ਼ਤੇਦਾਰ ਸੰਦੀਪ ਸਿੰਘ ਬੱਲ ਨੇ ਦੱਸਿਆ ਕਿ ਸ੍ਰੀਮਤੀ ਵੜਵਾਲ ਦਾ ਜਨਮ ਪਿੰਡ ਲੋਹਗੜ ਜ਼ਿਲ੍ਹਾ ਮਾਨਸਾ ਪਿਤਾ ਪਟਵਾਰੀ ਸਰੂਪ ਸਿੰਘ ਅਤੇ ਮਾਤਾ ਪ੍ਰੀਤਮ ਕੌਰ ਦੇ ਘਰ ਹੋਇਆ। ਜਦਕਿ ਸ੍ਰੀਮਤੀ ਮਨਜੀਤ ਕੌਰ ਵੜਵਾਲ ਦਾ ਵਿਆਹ ਜ਼ਿਲ੍ਹਾ ਫਾਜ਼ਿਲਕਾ ਦੇ ਅਧੀਨ ਪੈਂਦੇ ਪਿੰਡ ਫਤਿਹਗੜ੍ਹ ਵਿਖੇ ਗੁਰਦੀਪ ਸਿੰਘ ਵੜਵਾਲ ਨਾਲ ਹੋਇਆ।  ਉਨ੍ਹਾਂ ਦੇ ਪਤੀ ਪੇਸ਼ੇ ਤੋਂ ਇੰਜੀਨੀਅਰ ਹਨ ਅਤੇ ਫਾਜਿਲਕਾ ਸ਼ੂਗਰ ਮਿੱਲ ਵਿਖੇ ਆਪਣੀਆ ਸੇਵਾਵਾਂ ਦੇ ਚੁੱਕੇ ਹਨ। ਵਕੀਲ ਸ੍ਰੀਮਤੀ ਮਨਜੀਤ ਕੌਰ ਨੇ ਫਾਜ਼ਿਲਕਾ ਵਿਖੇ ਵਕੀਲ ਜੈ ਪਾਲ ਸੰਧੂ ਨਾਲ  ਕੁਝ ਸਮਾਂ ਪ੍ਰੈਕਟਿਸ ਕੀਤੀ। ਸ੍ਰੀਮਤੀ ਮਨਜੀਤ ਕੌਰ ਵੜਵਾਲ ਨੇ ਆਪਣੀ ਇਸ ਉਪਲੱਬਧੀ ਦਾ ਸਿਹਰਾ ਆਪਣੇ ਮਾਤਾ-ਪਿਤਾ ਦਾ ਅਸ਼ੀਰਵਾਦ ਅਤੇ ਆਪਣੀ ਵੱਡੀ ਭੈਣ ਵਕੀਲ ਸ੍ਰੀਮਤੀ ਸਵਰਨ ਕੌਰ ਸੋਨਾ ਪਤਨੀ ਡਾ.ਪ੍ਰੀਤਮ ਸੋਨਾ ਸੇਵਾਮੁਕਤ ਸੀਐਮਓ ਫਿਰੋਜ਼ਪੁਰ ਨੂੰ ਦਿੰਦੇ ਹਨ। (Fazilka News)

LEAVE A REPLY

Please enter your comment!
Please enter your name here