ਫਾਜ਼ਿਲਕਾ ਦੀਆਂ ਲਾਲ ਮਿਰਚਾਂ ਤੇ ਟਮਾਟਰ ਦੇਸ਼ ਵਿਦੇਸ਼ ਵਿੱਚ ਪਾਉਣਗੇ ਧੂੰਮਾਂ

25 fazilka 1

ਫਾਜ਼ਿਲਕਾ ਦੀਆਂ ਲਾਲ ਮਿਰਚਾਂ ਤੇ ਟਮਾਟਰ ਦੇਸ਼ ਵਿਦੇਸ਼ ਵਿੱਚ ਪਾਉਣਗੇ ਧੂੰਮਾਂ

(ਰਜਨੀਸ਼ ਰਵੀ) ਫਾਜ਼ਿਲਕਾ। ਫਾਜ਼ਿਲਕਾ ਜ਼ਿਲ੍ਹੇ ਦੀਆਂ ਲਾਲ ਮਿਰਚਾਂ ਅਤੇ ਟਮਾਟਰ ਪ੍ਰੋਸੈਸਿੰਗ ਤੋਂ ਬਾਅਦ ਦੇਸ਼ ਵਿਦੇਸ਼ ਵਿੱਚ ਆਪਣੀ ਧਾਕ ਜਮਾਉਣਗੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਐਗਰੋ ਜੂਸਿਜ਼ ਲਿਮਿਟਡ ਕਿਸਾਨਾਂ ਤੋਂ ਤਾਜ਼ੀਆਂ ਲਾਲ ਮਿਰਚਾਂ ਅਤੇ ਟਮਾਟਰ ਖਰੀਦੇਗਾ ਪੰਜਾਬ ਐਗਰੋ ਵੱਲੋਂ ਇਹ ਖਰੀਦ ਪੰਜਾਬ ਐਗਰੋ ਦੇ ਅਬੋਹਰ ਨੇੜੇ ਸਥਿਤ ਆਲਮਗੜ੍ਹ ਪਲਾਂਟ ਵਿਖੇ ਕੀਤੀ ਜਾਵੇਗੀ ਇਹ ਜਾਣਕਾਰੀ ਪਲਾਂਟ ਮੁਖੀ ਸ੍ਰੀ ਸ਼ੁਭਾਸ ਚੌਧਰੀ ਨੇ ਦਿੱਤੀ। (Fazilka Red Peppers)

ਸ਼ੁਭਾਸ ਚੌਧਰੀ ਨੇ ਦੱਸਿਆ ਕਿ ਲਾਲ ਮਿਰਚਾਂ ਦੀ ਖਰੀਦ ਸਬੰਧੀ ਪੰਜਾਬ ਐਗਰੋ ਵੱਲੋਂ ਕਿਸਾਨਾਂ ਨਾਲ ਕੰਟਰੈਕਟ ਫਾਰਮਿੰਗ ਤਹਿਤ ਠੇਕਾ ਖੇਤੀ ਵੀ ਕਰਵਾਈ ਜਾਂਦੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਐਗਰੋ ਵੱਲੋਂ 15000 ਕੁਇੰਟਲ ਤਾਜ਼ੀਆਂ ਲਾਲ ਮਿਰਚਾਂ ਅਤੇ 21000 ਕੁਇੰਟਲ ਟਮਾਟਰ ਖਰੀਦ ਕੀਤੇ ਜਾਣੇ ਹਨ।
ਸਹਾਇਕ ਪ੍ਰਬੰਧਕ ਅਮਿਤ ਕੰਬੋਜ਼ ਨੇ ਦੱਸਿਆ ਕਿ ਸਾਲ 2022-23 ਲਈ ਪੰਜਾਬ ਐਗਰੋ ਪਲਾਂਟ ਅਬੋਹਰ ਵਿੱਚ ਮਿਰਚਾਂ ਦੀ ਚਟਣੀ ਬਣਾਉਣ ਲਈ ਤਾਜ਼ੀਆਂ ਤਿਆਰ, ਟੈਪੀ ਅਤੇ ਡੰਡੀ ਤੋਂ ਬਗੈਰ ਬਿਮਾਰੀ ਰਹਿਤ ਕੌੜੀਆਂ ਲਾਲ ਮਿਰਚਾਂ ਦੀ ਲੋੜ ਹੈ। ਮਿਰਚ ਦੀਆਂ ਲੋੜੀਂਦੀਆਂ ਕਿਸਮਾਂ ਸੀ ਐਜ਼-27, ਸੀ ਐਜ਼ 01 ਅਤੇ ਹੋਰ ਕੌੜੀਆਂ ਕਿਸਮਾਂ ਨੂੰ ਤਰਜੀਹ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ 18 ਰੁਪਏ ਪ੍ਰਤੀ ਕਿਲੋ ਸਮੇਤ ਡੰਡੀ ਅਤੇ ਟੋਪੀ ਪਹੁੰਚ ਦੇ ਆਧਾਰ ’ਤੇ ਸੀਤੋ ਗੁੰਨੋ/ਪੰਜਾਬ ਐਗਰੋ ਪਲਾਂਟ ਅਬੋਹਰ ਵਿਖੇ ਖਰੀਦ ਕੀਤੀ ਜਾਵੇਗੀ ਅਤੇ 24 ਰੁਪਏ ਪ੍ਰਤੀ ਕਿੱਲੋ ਬਿਨਾਂ ਡੰਡੀ ਅਤੇ ਟੋਪੀ ਪਹੁੰਚ ਦੇ ਆਧਾਰ ’ਤੇ ਪੰਜਾਬ ਐਗਰੋ ਪਲਾਂਟ ਅਬੋਹਰ ਵਿਖੇ ਖਰੀਦ ਕੀਤੀ ਜਾਵੇਗੀ

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੂਰੀ ਤਰ੍ਹਾਂ ਪੱਕੇ ਗੂੜ੍ਹੇ ਲਾਲ ਰੰਗ ਦੇ ਟਮਾਟਰ ਪਹੁੰਚ ਦੇ ਆਧਾਰ ਤੇ ਪੰਜਾਬ ਐਗਰੋ ਅਬੋਹਰ ਵਿਖੇ ਖਰੀਦ ਕਰੇਗੀ ਉਨ੍ਹਾਂ ਦੱਸਿਆ ਕਿ ਟਮਾਟਰ 5 ਰੁਪਏ ਪ੍ਰਤੀ ਕੁਇੰਟਲ ਪਹੁੰਚ ਦੇ ਆਧਾਰ ’ਤੇ ਖਰੀਦ ਕੀਤੇ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here