ਅਰਨੀਵਾਲਾ (ਰਜਿੰਦਰ)। ਬੀਤੀ ਅੱਧੀ ਰਾਤ ਨੂੰ ਕਮਰੇ ਵਿੱਚ ਸੁੱਤੇ ਪਰਿਵਾਰ ਤੇ ਕਮਰੇ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ ਜਣਿਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਵਿੱਚ ਪਰਿਵਾਰ ਦੇ ਮੈਂਬਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰੋਜਾਨਾ ਦੀ ਤਰ੍ਹਾਂ ਗਰਮੀ ਹੋਣ ਕਾਰਨ ਸਾਰਾ ਪਰਿਵਾਰ ਕਮਰੇ ਵਿੱਚ ਸੁੱਤਾ ਹੋਇਆ ਸੀ ਕਿ ਰਾਤ ਕਰੀਬ ਇੱਕ ਵਜੇ ਬਾਹਰ ਬਾਥਰੂਮ ਆਇਆ ਤਾਂ ਉਸ ਨੂੰ ਕੋਈ ਭਾਰੀ ਸਮਾਨ ਡਿੱਗਣ ਦੀ ਅਵਾਜ ਆਈ ਉਸ ਨੇ ਅੰਦਰ ਕਮਰੇ ਵਿੱਚ ਦੇਖਿਆ ਤਾਂ ਕਮਰੇ ਦੀ ਛੱਤ ਡਿੱਗੀ ਪਈ ਸੀ। (Fazilka News)
ਉਸ ਵੱਲੋਂ ਰੋਲਾ ਪਾਉਣ ਤੇ ਆਂਡ ਗੁਆਂਢ ਦੇ ਲੋਕ ਭੱਜ ਕੇ ਆਏ ਜਿਨ੍ਹਾਂ ਦੀ ਮੱਦਦ ਨਾਲ ਮਲਥੇ ਥੱਲੇ ਦੱਬੇ ਪਰਿਵਾਰ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਦੋ ਜਣਿਆਂ ਦਾਦੀ ਅਤੇ ਪੋਤੇ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦਰਦਨਾਕ ਹਾਦਸੇ ਵਿੱਚ ਹੋਈ ਮੌਤ ਕਾਰਨ ਪਰਿਵਾਰ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਜਿਸ ਵਿੱਚ ਮੋਤ ਤੋਂ ਬਾਅਦ ਪਿਛੇ ਰਜਤ ਕੁਮਾਰ ਤੇ ਉਸ ਦੀ ਪਤਨੀ ਤੇ ਦੋ ਸਾਲ ਦਾ ਬੱਚਾ ਹਾਦਸੇ ਚ ਬੱਚ ਗਏ। ਜਿਸ ਵਿੱਚ ਪਰਿਵਾਰ ਨਾਲ ਪਿੰਡ ਵਾਸੀਆਂ ਨੇ ਦੁੱਖ ਸਾਂਝਾ ਕੀਤਾ। (Fazilka News)














