Fatehgarh Sahib Train Accident:ਫਤਿਹਗੜ੍ਹ ਸਾਹਿਬ (ਸੱਚ ਕਹੂੰ ਨਿਊਜ਼)। ਪੰਜਾਬ ਦੇ ਫਤਿਹਗੜ੍ਹ ਸਾਹਿਬ ’ਚ ਤੜਕੇ ਸਰਹਿੰਦ ਦੇ ਮਾਧੋਪੁਰ ਦੇ ਕੋਲ 2 ਮਾਲਗੱਡੀਆਂ ਆਪਸ ਵਿੱਚ ਟਕਰਾ ਗਈਆਂ, ਜਿਸ ਨਾਲ ਦੋ ਲੋਕੋ ਪਾਇਲਟ ਜਖ਼ਮੀ ਹੋ ਗਏ। ਸਰਹਿੰਦ ਦੇ ਮਾਧੋਪੁਰ ਦੇ ਕੋਲ ਸਵੇਰੇ-ਸਵੇਰੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਿੱਥੇ ਰੇਲਵੇ ਦੀਆਂ ਦੋ ਮਾਲਗੱਡੀਆਂ ਆਪਸ ’ਚ ਟਕਰਾ ਗਈਆਂ। ਜਖਮੀ ਦੋਵਾਂ ਹੀ ਲੋਕੋ ਪਾਇਲਟ ਦੀ ਹਾਲਤ ਸਥਿਰ ਬਣੀ ਹੌਈ ਹੈ। ਦੋਵਾਂ ਨੂੰ ਹੁਣ ਪਟਿਆਲਾ ਦੇ ਰਜਿੰਦਰ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ ਹੈ। ਬਚਾਅ ਤੇ ਰਾਹਤ ਕਾਰਜਾਂ ਲਈ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਜੁਟੇ ਹੋਏ ਹਨ।
ਕਿਵੇਂ ਹੋਇਆ ਹਾਦਸਾ | Train Accident
ਇਹ ਹਾਦਸਾ ਮਾਲ ਗੱਡੀਆਂ ਲਈ ਬਣੇ ਸਮਰਪਿਤ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਟਰੈਕ ਦੇ ਨਿਊ ਸਰਹਿੰਦ ਸਟੇਸ਼ਨ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇੱਥੇ ਕੋਲੇ ਨਾਲ ਲੱਦੀਆਂ 2 ਮਾਲ ਗੱਡੀਆਂ ਖੜੀਆਂ ਸਨ। ਇਨ੍ਹਾਂ ਨੂੰ ਪੰਜਾਬ ਦੇ ਰੋਪੜ ਵੱਲ ਜਾਣਾ ਸੀ। ਇੱਕ ਮਾਲ ਗੱਡੀ ਦਾ ਇੰਜਣ ਖੁੱਲ੍ਹ ਦੇ ਦੂਜੀ ਨਾਲ ਟਕਰਾ ਗਿਆ। ਇਸ ਤੋਂ ਬਾਅਦ ਇੰਜਣ ਪਲਟ ਕੇ ਅੰਬਾਲਾ ਤੋਂ ਜੰਮੂ-ਤਵੀ ਵੱਲੋਂ ਆ ਰਹੀ ਯਾਤਰੀ ਟਰੇਨ ਸਪੈਸ਼ਲ (04681) ’ਚ ਫਸ ਗਿਆ। ਬਾਅਦ ’ਚ ਗੱਡੀ ਦੇ ਦੂਜਾ ਇੰਜਣ ਲਾ ਕੇ ਰਵਾਨਾ ਕਰ ਦਿੱਤਾ ਗਿਆ ਹੈ ਤੇ ਟਰੈਕ ਨੂੰ ਠੀਕ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। (Fatehgarh Sahib Train Accident)
Also Read : Train Accident: ਫਤਿਹਗੜ੍ਹ ਸਾਹਿਬ ’ਚ ਵੱਡਾ ਰੇਲ ਹਾਦਸਾ, 2 ਮਾਲ ਗੱਡੀਆਂ ਦੀ ਟੱਕਰ, ਇੰਜਣ ਪਲਟਿਆ