ਸੱਟ ਕਾਰਨ ਤੇਜ਼ ਗੇਂਦਬਾਜ਼ ਦੀਪਕ ਚਾਹਰ ਪੂਰੇ ਆਈਪੀਐਲ ਸੀਜਨ ਤੋਂ ਬਾਹਰ
ਚੇੱਨਈ। ਆਈਪੀਐਲ-2022 ’ਚ ਲਗਾਤਾਰ ਚਾਰ ਮੈਚ ਹਾਰ ਚੁੱਕੀ ਚੇੱਨਈ ਸੁਪਰਕਿੰਗਜ਼ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਟੀਮ ਦੇ ਆਲਰਾਊਂਡਰ ਦੀਪਕ ਚਾਹਰ (Bowler Deepak Chahar) ਪਿੱਠ ਦੀ ਸੱਟ ਕਾਰਨ ਪੂਰੇ ਸੀਜ਼ਨ ਤੋਂ ਬਾਹਰ ਹੋ ਚੁੱਕੇ ਹਨ। ਦੀਪਕ ਨੂੰ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਦੇ ਦੌਰਾਨ ਪੈਰ ’ਚ ਸੱਟ ਲੱਗੀ ਸੀ। ਹਾਲਾਂਕਿ ਉਹ ਇਸ ਸੱਟ ਤੋਂ ਉੱਭਰ ਗਏ ਸਨ ਪਰ ਉਦੋਂ ਹੀ ਦੀਪਕ ਦੀ ਪਿੱਠ ’ਚ ਸੱਟ ਲੱਗ ਗਈ। ਜਿਸ ਕਾਰਨ ਉਹ ਆਈਪੀਐਲ ਦੇ ਪੂਰੇ ਸੀਜ਼ਨ ’ਚੋਂ ਬਾਹਰ ਹੋ ਗਏ ਹਨ। ਜਿਕਰਯੋਗ ਹੈ ਕਿ ਚੇੱਨਈ ਸੁਪਰਕਿੰਗਜ਼ ਟੀਮ ਨੇ ਦੀਪਕ ਚਾਹਰ ਨੂੰ 14 ਕਰੋੜ ਰੁਪਏ ’ਚ ਖਰੀਦਿਆ ਸੀ।
ਟੀਮ ਨੂੰ ਰੜਕ ਰਹੀ ਹੈ ਦੀਪਕ ਚਾਹਰ ਕਮੀ
ਆਲਰਾਊਂਡ ਦੀਪਕ ਚਾਹਰ ਤੋਂ ਬਿਨਾ ਚੇੱਨਈ ਦੀ ਗੇਂਦਬਾਜ਼ੀ ਕਾਫੀ ਕਮਜ਼ੋਰ ਨਜ਼ਰ ਆ ਰਹੀ ਹੈ। ਦੀਪਕ ਨਵੀਂ ਗੇਂਦ ਨਾਲ ਵਿਕਟ ਲੈਣ ’ਚ ਮਾਹਿਰ ਹਨ। ਉਨਾਂ ਦੀ ਟੀਮ ਨੂੰ ਘਾਟ ਰੜਕ ਰਹੀ ਹੈ। ਦੀਪਕ ਚਾਹਰ ਗੇਂਦ ਤੇ ਬੱਲੇ ਨਾਲ ਯੋਗਦਾਨ ਦਿੰਦੇ ਹਨ। ਇਸ ਲਈ ਟੀਮ ’ਤੇ ਕਾਫੀ ਅਸਰ ਵੇਖਣ ਨੂੰ ਮਿਲ ਰਿਹਾ ਹੈ।
ਆਈਪੀਐਲ ਕੈਰੀਅਰ ’ਚ 63 ਮੈਚਾਂ ‘ਚ 59 ਵਿਕਟਾਂ ਲਈਆਂ
ਦੀਪਕ ਨੇ ਆਪਣੇ ਆਈਪੀਐਲ ਕੈਰੀਅਰ ਵਿੱਚ ਹੁਣ ਤੱਕ 63 ਮੈਚਾਂ ਵਿੱਚ 59 ਵਿਕਟਾਂ ਲਈਆਂ ਹਨ। ਹਾਲ ਹੀ ‘ਚ ਉਸ ਨੇ ਬੱਲੇ ਨਾਲ ਵੀ ਕਮਾਲ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਇਸ ਕਾਰਨ ਉਸ ਨੂੰ ਆਲਰਾਊਂਡਰ ਵਜੋਂ ਦੇਖਿਆ ਗਿਆ। ਉਸ ਨੇ ਸ਼੍ਰੀਲੰਕਾ ਦੇ ਖਿਲਾਫ ਸ਼੍ਰੀਲੰਕਾ ਵਿੱਚ ਸਭ ਤੋਂ ਵਧੀਆ ਅਰਧ ਸੈਂਕੜਾ ਖੇਡ ਕੇ ਭਾਰਤ ਨੂੰ ਜਿੱਤ ਦਿਵਾਈ। ਇਸ ਤੋਂ ਬਾਅਦ ਵੀ ਉਸ ਨੇ ਕੁਝ ਮੌਕਿਆਂ ‘ਤੇ ਭਾਰਤ ਲਈ ਅਹਿਮ ਪਾਰੀਆਂ ਖੇਡੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ