Kisan Andolan: ਇੱਕ ਸਾਲ ਪੂਰਾ ਹੋਣ ’ਤੇ ਸ਼ੰਭੂ ਬਾਰਡਰ ’ਤੇ ਕਿਸਾਨ ਭਲਕੇ ਕਰਨਗੇ ਵੱਡਾ ਇਕੱਠ

Kisan Andolan
Kisan Andolan: ਇੱਕ ਸਾਲ ਪੂਰਾ ਹੋਣ ’ਤੇ ਸ਼ੰਭੂ ਬਾਰਡਰ ’ਤੇ ਕਿਸਾਨ ਭਲਕੇ ਕਰਨਗੇ ਵੱਡਾ ਇਕੱਠ

ਮਹਾਂ ਪੰਚਾਇਤ ਲਈ ਦੇਸ਼ ਭਰ ’ਚੋਂ ਪੁੱਜ ਰਹੇ ਵੱਡੀ ਗਿਣਤੀ ਕਿਸਾਨ ਆਗੂ | Kisan Andolan

Kisan Andolan: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕਿਸਾਨੀ ਮੰਗਾਂ ਸਬੰਧੀ ਸ਼ੰਭੂ ਬਾਰਡਰ ’ਤੇ ਡਟੇ ਕਿਸਾਨਾਂ ਵੱਲੋਂ 13 ਫਰਵਰੀ ਨੂੰ ਇੱਕ ਸਾਲ ਹੋਣ ਤੇ ਵੱਡਾ ਇਕੱਠ ਕਰਦਿਆ ਮਹਾਂਪੰਚਾਇਤ ਕੀਤੀ ਜਾ ਰਹੀ ਹੈ, ਜਿਸ ’ਚ ਦੇਸ਼ ਭਰ ਤੋਂ ਵੱਡੀ ਗਿਣਤੀ ’ਚ ’ਚ ਕਿਸਾਨ ਆਗੂ ਪਹੁੰਚ ਰਹੇ ਹਨ। ਇੱਧਰ ਅੱਜ ਸ਼ੰਭੂ ਬਾਰਡਰ ’ਤੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਜਾਣਕਾਰੀ ਅਨੁਸਾਰ ਸ਼ੰਭੂ ਬਾਰਡਰ ’ਤੇ 13 ਫਰਵਰੀ ਨੂੰ ਮਹਾਂਪੰਚਾਇਤ ਹੋਣ ਕਾਰਨ ਵੱਡੀ ਗਿਣਤੀ ’ਚ ਕਿਸਾਨਾਂ ਦਾ ਇਕੱਠ ਜੁੜ ਰਿਹਾ ਹੈ। Kisan Andolan

ਇਹ ਖਬਰ ਵੀ ਪੜ੍ਹੋ : Sangrur News: ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਅਧਿਆਪਕਾਂ ਤੇ ਪੁਲਿਸ ਵਿਚਕਾਰ ਧੱਕਾ-ਮੁੱਕੀ

ਕਿਸਾਨ ਆਗੁੂਆਂ ਵੱਲੋਂ ਮਹਾਂਪੰਚਾਇਤ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਅੱਜ ਸ਼ੰਭੂ ਬਾਰਡਰ ਤੇ ਸਮਾਜਿਕ ਕ੍ਰਾਂਤੀ ਪੈਦਾ ਕਰਨ ਵਾਲੇ ਗੁਰੂ ਰਵਿਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਭਗਤ ਰਵਿਦਾਸ ਜੀ ਵੱਲੋਂ ਸਿਰਜੇ ਗਏ ਬੇਗਮਪੁਰਾ ਸ਼ਹਿਰ ਦੇ ਸੰਕਲਪ ਨੂੰ ਹਕੀਕੀ ਰੂਪ ’ਚ ਲਾਗੂ ਕਰਕੇ ਸਮਾਜਿਕ ਤੇ ਆਰਥਿਕ ਬਰਾਬਰੀ ਲਈ ਕਿਸਾਨਾਂ ਮਜਦੂਰਾਂ ਤੇ ਸਭ ਨਪੀੜੇ ਵਰਗਾਂ ਨੂੰ ਇੱਕਜੁੱਟ ਹੋ ਕੇ ਹੱਕਾਂ ਦੇ ਸੰਘਰਸ਼ ਕਰਨੇ ਪੈਣਗੇ ਤੇ ਦੇਸ਼ ਅੰਦਰ ਮਨੂਵਾਦੀ ਤੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਠੱਲ੍ਹ ਪਾਉਣ ਲਈ ਅੱਗੇ ਆਉਣਾ ਪਵੇਗਾ।

ਉਨ੍ਹਾਂ ਦੱਸਿਆ ਕਿ ਕੱਲ੍ਹ ਨੂੰ ਸ਼ੰਭੂ ਬਾਰਡਰ ਤੇ ਦੇਸ਼ ਦੇ ਵੱਖ- ਵੱਖ ਸੂਬਿਆਂ ਤੋਂ ਕਿਸਾਨ ਮਜ਼ਦੂਰ ਵੱਡੀ ਗਿਣਤੀ ’ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਮੰਗਾਂ ਸਬੰਧੀ ਕਿਸਾਨਾਂ ਦੇ ਸਬਰ ਦਾ ਬੰਨ ਪਰਖ ਰਹੀ ਹੈ, ਪਰ ਕਿਸਾਨ ਆਪਣੀਆਂ ਮੰਗਾਂ ਮੰਨੇ ਜਾਣ ਤੱਕ ਇਨ੍ਹਾਂ ਮੋਰਚਿਆਂ ਨੂੰ ਖਤਮ ਨਹੀਂ ਕਰਨਗੇ। 14 ਫਰਵਰੀ ਨੂੰ ਦੋਵਾਂ ਮੋਰਚਿਆਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਹੋ ਰਹੀ ਹੈ ਤੇ ਜੇਕਰ ਮੀਟਿੰਗ ਦੌਰਾਨ ਕਿਸਾਨੀ ਮੰਗਾਂ ਸਬੰਧੀ ਕੋਈ ਹਾਪੱਖੀ ਨਜ਼ਰੀਆਂ ਨਾ ਆਇਆ ਤਾਂ ਕਿਸਾਨਾਂ ਵੱਲੋਂ 25 ਫਰਵਰੀ ਨੂੰ ਪੈਦਲ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ ਹੈ। Kisan Andolan

LEAVE A REPLY

Please enter your comment!
Please enter your name here