ਕਿਸਾਨ ਦੇ ਮਾਰਚ ਨੇ ਯੂ-ਟਰਨ ਲਿਆ
ਟਰੈਕਟਰ ਮਾਰਚ ਰਾਹੀਂ ਕਿਸਾਨ ਵਿਖਾ ਰਹੇ ਹਨ ਸ਼ਕਤੀ ਪ੍ਰਦਰਸ਼ਨ
ਨਵੀਂ ਦਿੱਲੀ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਸੰਘਰਸ਼ ਦੇ ਮੱਦੇਨਜ਼ਰ ਅੱਜ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਇਸ ਦੌਰਾਨ ਬੁਰਾੜੀ ’ਚ ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਦਿੱਲੀ ਪੁਲਿਸ ਨੇ ਰੋਕਿਆ ਗਿਆ ਹੈ। ਜਿਸ ਦੇ ਚੱਲਦਿਆਂ ਕਿਸਾਨਾਂ ਨੇ ਵਾਪਸ ਯੂਟਰਨ ਲੈਂਦਿਆਂ ਬੁਰਾੜੀ ਗਰਾਊਂਡ ਵੱਲ ਮੁੜ ਗਏ ਹਨ।
ਉਨ੍ਹਾਂ ਪ੍ਰਸ਼ਾਸਨ ਦੀ ਗੱਲ ਮੰਨਦਿਆਂ ਸ਼ਾਂਤਮਈ ਤਰੀਕੇ ਨਾਲ ਬੁਰਾੜੀ ਗਰਾਊਂਡ ’ਚ ਵਾਪਸ ਆ ਰਹੇ ਹਨ। ਕਿਸਾਨਾਂ ਵੱਲੋਂ ਬਹੁਤ ਵੱਡੀ ਗਿਣਤੀ ’ਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਅੱਜ ਕਿਸਾਨਾਂ ਦਾ ਟਰੇਲਰ ਹੈ। 26 ਜਨਵਰੀ ਨੂੰ ਇਹ ਟਰੈਕਟਰ ਮਾਰਚ ਹੋਰ ਵੀ ਵਿਸ਼ਾਲ ਹੋਵੇਗਾ। ਕਿਸਾਨ ਟਰੈਕਟਰ ਰਾਹੀਂ ਵੱਡੀ ਗਿਣਤੀ ’ਚ ਸਿੰਘੂ ਬਾਰਡਰ ਵੱਲ ਵਧ ਰਹੇ ਹਨ। ਹੁਣ ਤੱਕ ਲਗਭਗ 60 ਹਜ਼ਾਰ ਤੋਂ ਵੱਧ ਟਰੈਕਟਰ ਇਸ ਮਾਰਚ ’ਚ ਸ਼ਾਮਲ ਹੋ ਚੁੱਕੇ ਹਨ ਤੇ ਲਗਾਤਾਰ ਇਹ ਕਾਫ਼ਲਾ ਵਧਦਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.