Farmers News: ਪਰਾਲੀ ਦੀਆਂ ਟਰਾਲੀਆਂ ਲੈ ਕੇ ਕਿਸਾਨਾਂ ਨੇ ਡੀਸੀ ਦਫਤਰ ਦਾ ਕੀਤਾ ਘਿਰਾਓ

Farmers News
Farmers News: ਪਰਾਲੀ ਦੀਆਂ ਟਰਾਲੀਆਂ ਲੈ ਕੇ ਕਿਸਾਨਾਂ ਨੇ ਡੀਸੀ ਦਫਤਰ ਦਾ ਕੀਤਾ ਘਿਰਾਓ

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਰਾਲੀ ਦੀਆਂ ਦਰਜਨਾਂ ਟਰਾਲੀਆਂ ਨਾਲ ਡੀਸੀ ਦਫਤਰ ਦਾ ਕੀਤਾ ਘਰਾਓ | Farmers News

(ਰਾਜਨ ਮਾਨ) ਅੰਮ੍ਰਿਤਸਰ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਝੋਨੇ ਦੀ ਖਰੀਦ ਨਾ ਹੋਣ ਅਤੇ ਪਰਾਲੀ ਸਾੜਨ ਦੇ ਮਾਮਲਿਆਂ ਤੇ ਕੱਟੇ ਜਾ ਰਹੇ ਪਰਚਿਆਂ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਜਿਸ ਦੀ ਤਹਿਤ ਅੱਜ ਸਿੱਧੂਪੁਰ ਜਥੇਬੰਦੀ ਜ਼ਿਲਾ ਅੰਮ੍ਰਿਤਸਰ ਦੇ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਦੀ ਅਗਵਾਈ ਹੇਠ ਡੀਸੀ ਅੰਮ੍ਰਿਤਸਰ ਦੇ ਦਫਤਰ ਵਿਖੇ ਪਰਾਲੀ ਦੀਆਂ ਦਰਜਨਾਂ ਟਰਾਲੀਆਂ ਲਿਆ ਕੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। Farmers News

ਇਹ ਵੀ ਪੜ੍ਹੋ: MLA Satkar Kaur: ਸਾਬਕਾ ਵਿਧਾਇਕ ’ਤੇ BJP ਦਾ ਵੱਡਾ ਐਕਸ਼ਨ, ਪੜ੍ਹੋ ਪੂਰਾ ਮਾਮਲਾ

ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਉੱਥੇ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ। ਝੋਨੇ ਦੀ ਲਵਾਈ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਪੀ.ਆਰ 126 ਲਗਾਈ ਜਾਵੇ ਜਿਸ ਨਾਲ ਪਾਣੀ ਦੀ ਬੱਚਤ ਅਤੇ ਝਾੜ ਵਧੀਆ ਹੋਵੇਗਾ। Farmers News

Farmers News
Farmers News: ਪਰਾਲੀ ਦੀਆਂ ਟਰਾਲੀਆਂ ਲੈ ਕੇ ਕਿਸਾਨਾਂ ਨੇ ਡੀਸੀ ਦਫਤਰ ਦਾ ਕੀਤਾ ਘਿਰਾਓ
Farmers News
Farmers News: ਪਰਾਲੀ ਦੀਆਂ ਟਰਾਲੀਆਂ ਲੈ ਕੇ ਕਿਸਾਨਾਂ ਨੇ ਡੀਸੀ ਦਫਤਰ ਦਾ ਕੀਤਾ ਘਿਰਾਓ

ਪਰ ਜਿੱਥੇ ਝੋਨੇ ਦੀ ਖਰੀਦ ਲਈ ਸਰਕਾਰ ਹੱਥ ਖੜੇ ਕੀਤੇ ਹੋਏ ਹਨ ਉੱਥੇ ਵਪਾਰੀ ਵਰਗ ਵੱਲੋਂ ਵੀ ਪੀ.ਆਰ 126 ਨੂੰ ਖਰੀਦਣ ’ਤੇ ਸਖਤ ਇਨਕਾਰ ਕੀਤਾ ਜਾ ਰਿਹਾ ਹੈ ਜਿਸ ਕਰਕੇ ਪੰਜਾਬ ਦੇ ਕਿਸਾਨਾਂ ਨਾਲ ਸਰਕਾਰ ਨੇ ਵੱਡਾ ਧਰੋਅ ਕੀਤਾ ਅਤੇ ਸਾਨੂੰ ਡੀਸੀ ਦਫਤਰਾਂ ਠਾਣਿਆਂ ਅੱਗੇ ਬਹਿ ਝੋਨੇ ਦੀ ਫਸਲ ਨੂੰ ਸੜਕਾਂ ’ਤੇ ਸੁੱਟਣਾ ਪੈ ਰਿਹਾ। ਉੱਥੇ ਹੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਨੇ ਪ੍ਰਸ਼ਾਸਨ ਤੇ ਤੰਝ ਕਸਦਿਆਂ ਕਿਹਾ ਕਿ ਲਗਾਤਾਰ ਮੀਟਿੰਗਾਂ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਲੋਲੀਪੋਪ ਦੇਣ ਵਾਲੀ ਅਫਸਰਸ਼ਾਹੀ ਵੀ ਸਰਕਾਰ ਦਾ ਹੱਥ ਟੋਕਾ ਬਣੀ ਹੋਈ ਹੈ ਜਿਸ ਕਰਕੇ ਕਿਸਾਨਾਂ ’ਤੇ ਲਗਾਤਾਰ ਪਰਚੇ ਕੱਟੇ ਜਾ ਰਹੇ ਹਨ ਅਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ।