ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Sangrur News:...

    Sangrur News: ਨਹਿਰ ਟੁੱਟਣ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ, ਆਪਣੇ ਪੱਧਰ ’ਤੇ ਨਹਿਰ ਬੰਨ੍ਹਣ ’ਚ ਜੁਟੇ ਕਿਸਾਨ

    Sangrur News
    Sangrur News: ਨਹਿਰ ਟੁੱਟਣ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ, ਆਪਣੇ ਪੱਧਰ ’ਤੇ ਨਹਿਰ ਬੰਨ੍ਹਣ ’ਚ ਜੁਟੇ ਕਿਸਾਨ

    Sangrur News: ਸੰਗਰੂਰ (ਗੁਰਪ੍ਰੀਤ ਸਿੰਘ ਚੀਮਾ)। ਸੁਨਾਮ ਤੇ ਲਹਿਰਾਗਾਗਾ ਵਿਚਕਾਰੋਂ ਲੰਘਦੀ ਨਹਿਰ ਪਿੰਡ ਖਡਿਆਲ ਕੋਲੋਂ ਟੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨਹਿਰ ਵਿੱਚ ਪਏ ਵੱਡੇ ਪਾੜ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਸਵੇਰੇ ਲਗਭਗ 4 ਵਜੇ ਤੋਂ ਟੁੱਟੀ ਨਹਿਰ ਨੂੰ ਕਿਸਾਨ ਆਪਣੇ ਪੱਧਰ ‘ਤੇ ਹੀ ਬੋਰੀਆਂ ਲਾ ਕੇ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸਾਨਾਂ ਵੱਲੋਂ ਨਹਿਰੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਨਹਿਰ ਵਿੱਚ ਪਾਣੀ ਬੰਦ ਕਰ ਦਿੱਤਾ ਗਿਆ ਹੈ।

    Sangrur News

    ਮੌਕੇ ’ਤੇ ਮੌਜ਼ੂਦ ਕਿਸਾਨਾਂ ਨੇ ਦੱਸਿਆ ਕਿ ਪਾਣੀ ਦੀ ਮਾਰ ਹੇਠ ਆਏ ਖੇਤਾਂ ਵਿੱਚ ਜ਼ਿਆਦਾਤਰ ਮੱਕੀ ਤੇ ਮੂੰਗੀ ਦੀ ਫ਼ਸਲ ਬੀਜੀ ਹੋਈ ਹੈ ਜੋ ਕਿ ਬਿਲਕੁਲ ਬਰਬਾਦ ਹੋ ਚੁੱਕੀ ਹੈ। ਕਿਸਾਨਾਂ ਦੱਸਿਆ ਕਿ ਇਸੇ ਜਗ੍ਹਾ ਤੋਂ ਇਹ ਨਹਿਰ ਦੂਜੀ ਵਾਰ ਟੁੱਟੀ ਹੈ। ਪਿਛਲੇ ਸਾਲ ਵੀ ਇਸੇ ਜਗ੍ਹਾ ਨਹਿਰ ਟੁੱਟੀ ਸੀ ਜਿਸ ਤੋਂ 50 ਫੁੱਟ ਦੂਰੀ ’ਤੇ ਨਹਿਰ ਮੁੜ ਟੁੱਟ ਗਈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਨਹਿਰੀ ਵਿਭਾਗ ਜਲਦੀ ਤੋਂ ਜਲਦੀ ਐਕਸ਼ਨ ਲੈ ਕੇ ਨਹਿਰ ਦਾ ਪਾੜ ਪੂਰਨ ਦਾ ਕੰਮ ਕਰੇ ਤੇ ਅਗਲੀ ਵਾਰ ਨਹਿਰ ’ਚ ਪਾਣੀ ਛੱਡਣ ਤੋਂ ਪਹਿਲਾਂ ਨਹਿਰ ਦੀ ਪੂਰੀ ਸਾਫ਼ ਸਫ਼ਾਈ ਤੇ ਮੁਰੰਮਤ ਕਰਵਾਈ ਜਾਵੇ। Sangrur News

    Read Also : ਪੰਜਾਬ ’ਚ ਮੁਫ਼ਤ ਰਾਸ਼ਨ ਲੈਣ ਵਾਲਿਆਂ ਲਈ ਚਿਤਾਵਨੀ