ਕਿਸਾਨਾਂ ਨੇ ਚਿੱਠੀਆਂ ‘ਚ ਦੁਖੜੇ ਪੰਡਾਂ ਬੰਨ• ਕੇ ਰਾਸ਼ਟਰਪਤੀ ਨੂੰ ਭੇਜੇ

ਮੋਹਾਲੀ (ਸੱਚ ਕਹੂੰ ਨਿਊਜ਼)। ਦਿਨ ਰਾਤ ਇਕ ਕਰਕੇ ਖੇਤਾਂ ਦੇ ਵਿਚ ਮਿੱਟੀ ਨਾਲ ਮਿੱਟੀ ਹੋਣ ਅਤੇ ਕਰਜ਼ੇ ‘ਚ ਡੁੱਬੇ ਕਿਸਾਨਾਂ ਦੀ ਸਰਕਾਰਾਂ ਵੱਲੋਂ ਕੋਈ ਸਾਰ ਨਾ ਲੈਣ ਕਰਕੇ ਹੁਣ ਪੰਜਾਬ ਦੇ ਕਿਸਾਨਾਂ ਵੱਲੋਂ ਹੰਡਾਏ ਜਾ ਰਹੇ ਆਪਣੇ ਪਿੰਡੇ ‘ਤੇ ਦੁੱਖਾਂ ਦੀਆਂ ਪੰਡਾਂ ਨੂੰ ਇਕ ਚਿੱਠੀ ਦੇ ਰੂਪ ਵਿਚ ਬੰਦ ਕਰਕੇ ਪੰਜਾਬ ਦੇ ਗਵਰਨਰ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਭੇਜੀਆਂ ਹਨ। ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਅੱਜ ਪੰਜਾਬ ਭਰ ‘ਚੋਂ ਹਜ਼ਾਰਾਂ ਦੀ ਗਿਣਤੀ ਦੇ ਵਿਚ ਕਿਸਾਨ ਗੁਰਦੁਆਰਾ ਸ੍ਰੀ ਅੰਬ ਸਾਹਿਬ ਪਹੁੰਚੇ ਜਿੱਥੇ ਪੰਜਾਬ ਦੇ ਕਿਸਾਨ ਪਰਿਵਾਰਾਂ ਵੱਲੋਂ ਲਿਖੀਆਂ ਗਈਆਂ ਕਰੀਬ ਡੇਢ ਲੱਖ ਚਿੱਠੀਆਂ ਦੋ ਗੱਡਿਆਂ ‘ਤੇ ਲੱਦ ਕੇ ਇਕ ਕਾਫਲੇ ਦੇ ਰੂਪ ਵਿਚ ਚੰਡੀਗੜ• ਵੱਲ ਰਵਾਨੇ ਪਾਏ ਗਏ। ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਲਿਖੀਆਂ ਚਿੱਠੀਆਂ ਲੈ ਕੇ ਜਾਂਦੇ ਕਿਸਾਨਾਂ ਦੇ ਕਾਫਲੇ ਨੂੰ ਵੱਡੀ ਗਿਣਤੀ ਵਿਚ ਤਾਇਨਤ ਪੁਲਿਸ ਨੇ ਚੰਡੀਗੜ• ਦਾਖਲ ਹੋਣ ਤੋਂ ਪਹਿਲਾਂ ਹੀ ਬੈਰੀਅਰ ‘ਤੇ ਰੋਕ ਲਿਆ ਗਿਆ, ਜਿੱਥੇ ਕਿਸਾਨਾਂ ਨੇ ਧਰਨਾ ਲਗਾਕੇ ਬੈਠ ਗਏ।

ਪੁਲਿਸ ਵੱਲੋਂ ਕਿਸਾਨਾਂ ਦੇ ਇਕ ਵਫਦ ਸਮੇਤ ਲਿਖੀਆਂ ਲੱਖਾਂ ਚਿੱਠੀਆਂ ਨੂੰ ਇਕ ਕੈਂਟਰ ਦੇ ਵਿਚ ਲੱਦਕੇ ਪੰਜਾਬ ਦੇ ਗਵਰਨਰ ਨੂੰ ਮਿਲਾਉਣ ਦੇ ਲਈ ਲੈ ਜਾਇਆ ਗਿਆ। ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਦਿਨ ਰਾਤ ਖੇਤ ਵਿਚ ਕੰਮ ਕਰਨ ਦੇ ਬਾਵਜੂਦ ਵੀ ਆਪਣਾ ਜੀਵਨ ਜਿਉਣ ਤੋਂ ਦੁਭਰ ਹੈ, ਆਰਥਿਕ ਸੰਕਟ ‘ਚ ਘਿਰਿਆ ਕਿਸਾਨ ਅੱਜ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੈ।

ਉਨ•ਾਂ ਸਰਕਾਰਾਂ ਦੀਆਂ ਨੀਤੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਦੇਸ਼ ਦੀ ਦੌਲਤ ਵਿਚ ਵਾਧਾ ਕਰਨ ਲਈ ਉਹ ਧਰਤੀ ਦਾ ਸੀਨਾ ਪਾੜਕੇ ਜਿੱਥੇ ਸਾਰੇ ਦੇਸ਼ ਲਈ ਅੰਨ ਪੈਦਾ ਕਰਦੇ ਹਨ, ਉਥੇ ਦੇਸ਼ ਦਾ ਸਰਮਾਇਆ ਵੀ ਪੈਦਾ ਕਰਦੇ ਹਨ। ਪ੍ਰੰਤੂ ਸਰਕਾਰੀ ਨੀਤੀਆਂ ਦੇ ਕਾਰਨ ਅੱਜ ਆਰਥਿਕ ਬੋਝ ਥੱਲੇ ਦਬਇਆ ਜਾ ਰਿਹਾ ਹੈ, ਉਥੇ ਦੂਜੇ ਪਾਸੇ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੇ ਲਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ, ਉਨ•ਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ 42 ਲੱਖ ਕਰੋੜ ਰੁਪਏ ਦੀਆਂ ਟੈਕਸ ਛੋਟਾਂ ਅਤੇ ਰਿਆਇਤਾਂ ਤੋਂ ਇਲਾਵਾ ਵੱਡੀ ਪੱਧਰ ‘ਤੇ ਕਰਜੇ ਮੁਆਫ ਕੀਤੇ ਗਏ ਹਨ, ਜਦੋਂ ਕਿ ਕਿਸਾਨਾਂ ਦੇ ਲਈ ਸਰਕਾਰਾਂ ਦਾ ਖਜਾਨਾ ਖਾਲੀ ਹੈ। ਉਨ•ਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਰਾਸ਼ਟਰਪਤੀ ਦੇ ਨਾਂ ਲਿਖੀਆਂ ਚਿੱਠੀਆਂ ਵਿਚ ਕਿਹਾ ਗਿਆ ਹੈ ਕਿ ਕਿਸਾਨਾਂ ਮੰਗਾਂ ਦੇ ਉਪਰ ਰਾਸ਼ਟਰਪੀ ਆਜ਼ਾਦੀ ਦਿਵਸ ਦੀ ਪੁਰਵ ਸੰਧਿਆ ਦੇਸ਼ ਨਾ ਦਿੱਤੇ ਜਾਣ ਵਾਲੇ ਸੰਦੇਸ਼ ਵਿਚ ਕਿਸਾਨਾਂ ਮੰਗਾਂ ਬਾਰੇ ਜ਼ਿਕਰ ਕਰਨ।

ਉਨ•ਾਂ ਇਹ ਵੀ ਕਿਹਾ 15 ਅਗਸਤ ਨੂੰ ਪ੍ਰਧਾਨ ਮੰਤਰੀ ਲਾਲ ਕਿਲੇ ‘ਤੇ ਸੰਬੋਧਨ ਸਮੇਂ ਕਿਸਾਨਾਂ ਨੂੰ ਜ਼ੁਮਲੇ ਸੁਣਾਕੇ ਮੂਰਖ ਨਾ ਮਨਾਉਣ ਸਗੋਂ ਕਿਸਾਨੀ ਮੁੱਦੇ ‘ਤੇ ਸਵਾਲਾਂ ਦੇ ਜਵਾਬ ਦੇਣ। ਯੂਨੀਅਨ ਦੇ ਜਨਰਲ ਸਕੱਤਰ ਓਂਕਾਰ ਸਿੰਘ ਅਗੌਲ ਨੇ ਕਿਹਾ ਕਿ ਘੋਰ ਗਰੀਬੀ ਵਿਚ ਜੀਵਨ ਨਿਰਬਾਹ ਕਰ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਵਿਚ ਨਿਰਾਸ਼ਤਾ ਹੈ। ਉਹ ਸਰਕਾਰ ਤੋਂ ਮਾਯੂਸ ਹਨ, ਜੇਕਰ ਸਰਕਾਰ ਨੇ ਸਥਿਤੀ ਦਾ ਸਹੀ ਮੁਲੰਕਣ ਕਰਕੇ ਠੀਕ ਦਿਸ਼ਾ ਵਿਚ ਕਦਮ ਨਾ ਚੁੱਕੇ ਤਾਂ ਦੇਸ਼ ਦੇ ਹਾਲਤ ਵਿਗੜ ਸਕਦੇ ਹਨ।ਹਰਿਆਣਾ ਦੇ ਪ੍ਰਧਾਨ ਚੌਧਰੀ ਸੇਵਾ ਸਿੰਘ ਆਰੀਆ ਨੇ ਕਿਹਾ ਕਿ ਹਰਿਆਣਾ ਦੇ ਪ੍ਰਧਾਨ ਚੌਧਰੀ ਸੇਵਾ ਸਿੰਘ ਆਰੀਆ ਨੇ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਦੀ ਸਥਿਤੀ ਵੀ ਕੋਈ ਪੰਜਾਬ ਤੋਂ ਵੱਖਰੀ ਨਹੀਂ ਹੈ। ਉਨ•ਾਂ ਕਿਹਾ ਕਿ ਰਾਜਨੀਤਕ ਲੋਕ ਵੋਟਾਂ ਲੈ ਕੇ ਸੱਤਾ ‘ਤੇ ਕਾਬਜ ਹੋਕੇ ਸਭ ਆਪਣਾ ਘਰ ਭਰਨ ਦੀ ਹੋੜ ਵਿਚ ਲੱਗੇ ਹੋਏ ਹਨ, ਪ੍ਰੰਤੂ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੱਢ ਰਹੇ ਹਨ। ਉਨ•ਾਂ ਕਿਹਾ ਕਿ ਜੇਕਰ ਸਰਕਾਰ ਨੇ ਲੋਕਾਂ ਦੀਆਂ ਇਨ•ਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਦੇਸ਼ ਦਾ ਮਾਹੌਲ ਖਰਾਬ ਹੋ ਸਕਦੇ ਹਨ।ਇਸ ਮੌਕੇ ਗੁਲਜਾਰ ਸਿੰਘ ਘਨੌਰ, ਨੇਕ ਸਿੰਘ ਖੋਖ, ਲਾਭ ਸਿੰਘ ਕੁੜੈਲ, ਨਿਰੰਜਣ ਸਿੰਘ ਦੋਹਲਾ, ਮਲਕੀਤ ਸਿੰਘ ਲਖਮੀਰਵਾਲਾ, ਲਖਵਿੰਦਰ ਸਿੰਘ ਪੀਰ ਮੁਹੰਮਦ ਆਦਿ ਹਾਜ਼ਰ ਸਨ।