ਕਿਸਾਨਾਂ ਵੱਲੋਂ ‘ਪਾਣੀ ਬਚਾਓ ਮੋਰਚੇ’ ਚੌਥੇ ਦਿਨ ’ਚ ਹੋਏ ਸ਼ਾਮਲ

Sunam-3

ਪਿੰਡਾਂ ਅੰਦਰ ਰੈਲੀਆਂ ਕਰਕੇ ਪਾਣੀ ਦੀ ਬੱਚਤ ਲਈ ਕੀਤਾ ਜਾਗਰੂਕ

(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਵੱਲੋਂ ਪੰਜਾਬ ਭਰ ਦੇ ਸੱਦੇ ’ਤੇ ਪਾਣੀ ਬਚਾਓ ਮੋਰਚੇ (Pani Bachao Morcha) ਅੱਜ ਚੌਥੇ ਦਿਨ ਵਿੱਚ ਸ਼ਾਮਲ ਹੋ ਗਏ। ਸੁਨਾਮ ਬਲਾਕ ਦੇ ਲਗਭਗ 42 ਪਿੰਡਾਂ ਵਿੱਚ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਵਿਚ ਮੋਰਚੇ ਚੱਲ ਰਹੇ ਹਨ। ਇਹ ਮੋਰਚੇ ਪਾਣੀ ਵਾਲੀਆਂ ਟੈਂਕੀਆਂ ਅਤੇ ਪਿੰਡ ਦੀਆਂ ਸਾਂਝੀਆਂ ਥਾਵਾਂ ’ਤੇ ਲਾਏ ਗਏ ਹਨ ਅਤੇ ਜਥੇਬੰਦੀ ਵੱਲੋਂ ਪਿੰਡਾਂ ਅੰਦਰ ਰੈਲੀਆਂ ਕਰ ਕੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਅਪੀਲ ਕੀਤੀ ਜਾ ਰਹੀ ਹੈ ਕਿ ਪਾਣੀਆਂ ਦੇ ਬਚਾਓ ਲਈ ਉਹ ਜ਼ਰੂਰਤ ਅਨੁਸਾਰ ਹੀ ਪਾਣੀ ਦੀ ਵਰਤੋਂ ਕਰਨ ਫਾਲਤੂ ਪਾਣੀ ਵਹਾ ਕੇ ਉਸ ਨੂੰ ਜਾਇਆ ਕਰਨ ਤੋਂ ਸੰਕੋਚ ਕੀਤਾ ਜਾਵੇ।

ਮੋਰਚੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਾਣੀ ਡੂੰਘੇ ਅਤੇ ਵਾਤਾਵਰਨ ਖਰਾਬ ਦਾ ਠੀਕਰਾ ਸਾਡੀਆਂ ਸਰਕਾਰਾਂ ਅਤੇ ਕਾਰਪੋਰੇਟ ਘਰਾਣੇ ਕਿਸਾਨ ਸਿਰ ਮੜ੍ਹ ਰਹੀਆਂ ਹਨ ਜਦੋਂ ਇਸ ਦੇ ਦੋਸ਼ੀ ਕਾਰਪੋਰੇਟ ਘਰਾਣੇ ਅਤੇ ਸਾਡੀਆਂ ਸਰਕਾਰਾਂ ਹਨ ਕਿਉਂਕਿ ਕਾਰਪੋਰੇਟ ਘਰਾਣਿਆਂ ਦਾ ਅਮਰੀਕੀ ਖੇਤੀ ਮਾਡਲ ਇਸ ਦਾ ਅਸਲ ਦੋਸ਼ੀ ਹੈ। ਸਾਮਰਾਜੀਆਂ ਦਾ ਫੈਲਾਇਆ ਹਰੇ ਇਨਕਲਾਬ ਦਾ ਜਾਲ ਇਸ ਦਾ ਅਸਲ ਦੋਸ਼ੀ ਹੈ।

ਸਰਕਾਰਾਂ 23 ਫਸਲਾਂ ’ਤੇ ਐੱਮਐੱਸਪੀ ਦੀ ਗਰੰਟੀ ਦੇਣ

ਬੁਲਾਰਿਆਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੇ ਸਾਡੀਆਂ ਸਰਕਾਰਾਂ ਨਾਲ ਮਿਲਕੇ 1967 ਦੇ ਵਿਚ ਨਵਾਂ ਖੇਤੀਬਾੜੀ ਹਰੀ ਕ੍ਰਾਂਤੀ ਦਾ ਮਾਡਲ ਪੇਸ਼ ਕੀਤਾ ਜੋ ਬਰਤਾਨੀਆ ਦੇਸ਼ ਵਿਚ ਪੇਸ਼ ਕੀਤਾ ਗਿਆ ਯਾਨੀ ਕਿ ਹਰਾ ਇਨਕਲਾਬ ਸਾਡੀ ਬਰਬਾਦੀ ਦਾ ਖ਼ਾਸ ਕਾਰਨ ਬਣਿਆ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਖੇਤੀਬਾੜੀ ਬਦਲਾਅ ਚਾਹੁੰਦੇ ਹਨ ਪਰ ਜੇ ਸਾਡੀਆਂ ਸਰਕਾਰਾਂ 23 ਫਸਲਾਂ ’ਤੇ ਐੱਮਐੱਸਪੀ ਦੀ ਗਰੰਟੀ ਦੇਵੇ ਤਾਂ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ। ਅੱਜ ਦੇ ਧਰਨਿਆਂ ਨੂੰ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ।

ਇਸ ਮੌਕੇ ਬਲਾਕ ਆਗੂ ਰਾਮਸਰਨ ਸਿੰਘ ਉਗਰਾਹਾਂ, ਗੋਬਿੰਦ ਸਿੰਘ ਚੱਠਾ, ਸੁਖਪਾਲ ਮਾਣਕ ਕਣਕਵਾਲ, ਪਾਲ ਸਿੰਘ ਦੋਲੇਵਾਲ, ਮਹਿੰਦਰ ਨਮੋਲ, ਗੁਰਭਗਤ ਸਿੰਘ ਸ਼ਾਹਪੁਰ, ਰਾਮਪਾਲ ਸੁਨਾਮ, ਜਸਵੀਰ ਕੌਰ ਉਗਰਾਹਾਂ, ਮਨਜੀਤ ਕੌਰ ਤੋਲਾਵਾਲ, ਸੁਖਵਿੰਦਰ ਕੌਰ ਚੱਠੇ, ਚਰਨਜੀਤ ਕੌਰ ਜਖੇਪਲ, ਬਲਜੀਤ ਕੌਰ ਖਡਿਆਲ, ਰਣਦੀਪ ਕੌਰ ਰਟੋਲ, ਗੁਰਸ਼ਰਨ ਰਟੋਲ, ਮੱਖਣ ਸਿੰਘ ਰਟੌਲ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ