ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਕਿਸਾਨ ਜਥੇਬੰਦੀ...

    ਕਿਸਾਨ ਜਥੇਬੰਦੀਆਂ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਜ਼ੀਰਾ ਪਹੁੰਚਣ ’ਤੇ ਤਿੱਖਾ ਵਿਰੋਧ

    ਕਿਸਾਨ ਜਥੇਬੰਦੀਆਂ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਜ਼ੀਰਾ ਪਹੁੰਚਣ ’ਤੇ  ਤਿੱਖਾ ਵਿਰੋਧ

    ਜੀਰਾ(ਸੁਭਮ ਖੁਰਾਣਾ)। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਸੁਖਬੀਰ ਸਿੰਘ ਬਾਦਲ ਦਾ ਤਿੱਖਾ ਵਿਰੋਧ ਕਰਦਿਆਂ ਜੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਕਾਲੀਆਂ ਝੰਡੀਆਂ ਵਿਖਾਈਆਂ । ਜ਼ੀਰਾ ਦੇ ਫਿਰੋਜ਼ਪੁਰ ਰੋਡ ਤੇ ਨਾਕਾ ਲਗਾ ਕਿ ਬੈਠੇ ਕਿਸਾਨਾਂ-ਮਜਦੂਰਾਂ ਨੇ ਮੇਨ ਸੜਕ ਤੋਂ ਬਾਦਲ ਦਾ ਕਾਫਲਾ ਨਹੀ ਲੱਗਣ ਦਿੱਤਾ , ਕਾਫਲੇ ਦੇ ਅੱਗੇ ਹੋ ਕੇ ਕਿਸਾਨਾਂ ਮਜਦੂਰਾਂ ’ਤੇ ਬੀਬੀਆਂ ਨੇ ਜੋਰਦਾਰ ਨਾਅਰੇਬਾਜ਼ੀ ਕੀਤੀ, ਜਿਸ ਕਰਕੇ ਰੂਟ ਨੂੰ ਬਦਲ ਕੇ ਜ਼ੀਰਾ ਸ਼ਹਿਰ ਵਿਚ ਦਾਖਲ ਹੋਣਾ ਪਿਆ।

    ਇਸ ਸਮੇਂ ਆਗੂਆਂ ਨੇ ਆਖਿਆ ਜਿਨਾਂ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਦਿਲੀ ਮੋਰਚੇ ਦੀ ਜਿੱਤ ਨਹੀ ਹੁੰਦੀ, ਉਨ੍ਹਾਂ ਚਿਰ ਵੋਟ ਪਾਰਟੀਆਂ ਦਾ ਵਿਰੋਧ ਹੁੰਦਾ ਰਹੇਗਾ, ਜੋ ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖਾ ਹੋਵੇਗਾ। ਅੱਜ ਦੇ ਘਿਰਾਓ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ, ਜਗਰਾਜ ਸਿੰਘ ਫੇਰੋਕੇ, ਗੁਰਪ੍ਰੀਤ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਜੱਗਾ ਸਿੰਘ, ਗਿਆਨ ਸਿੰਘ, ਸੰਦੀਪ ਪੰਡੋਰੀ, ਉਗੇ ਸਾਹਿਤਕਾਰ ਡਾ: ਗੁਰਚਰਨ ਸਿੰਘ ਨੂਰਪੁਰ, ਲੋਕ ਸੰਗਰਾਮ ਮੋਰਚੇ ਦੇ ਪਰਮਜੀਤ ਸਿੰਘ ਜੀਰਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਹਰਪ੍ਰੀਤ ਸਿੰਘ ਲੌਂਗੋਦੇਵਾ, ਬਲਾਕ ਪ੍ਰਧਾਨ ਸੁਖਦੇਵ ਸਿੰਘ , ਪ੍ਰੀਤਮ ਸਿੰਘ, ਜਸਪ੍ਰੀਤ ਸਿੰਘ, ਆਦਿ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ