ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Farmer Protes...

    Farmer Protest Punjab: ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ, 26 ਜਨਵਰੀ ਵਾਲੇ ਦਿਨ ਹੋਵੇਗਾ ਇਸ ਤਰ੍ਹਾਂ ਪ੍ਰਦਰਸ਼ਨ

    Farmer Protest Punjab
    Farmer Protest Punjab: ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ, 26 ਜਨਵਰੀ ਵਾਲੇ ਦਿਨ ਹੋਵੇਗਾ ਇਸ ਤਰ੍ਹਾਂ ਪ੍ਰਦਰਸ਼ਨ

    Farmer Protest Punjab: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਸੰਯੁਕਤ ਕਿਸਾਨ ਮੋਰਚੇ ਵੱਲੋਂ ਲੋਕ ਮਰੂ ਨੀਤੀਆਂ ਤਹਿਤ ਟੇਢੇ-ਮੇਢੇ ਢੰਗ ਤਰੀਕਿਆਂ ਨਾਲ ਲਿਆਦੇ ਜਾ ਰਹੇ ਖੇਤੀ ਕਾਨੂੰਨਾਂ ਖਿਲਾਫ ਤੇ ਹੋਰ ਫਸਲਾਂ ਤੇ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਭਲਕੇ 26 ਜਨਵਰੀ ਨੂੰ ਘੱਲ ਖੁਰਦ ਵਿਖੇ ਮੋਗਾ ਫਿਰੋਜਪੁਰ ਨੈਸ਼ਨਲ ਹਾਈਵੇ ਤੇ ਟਰੈਕਟਰ ਮਾਰਚ ਕੱਢਿਆ ਜਾਵੇਗਾ।

    Read Also : Haryana-Punjab Weather: ਪੰਜਾਬ-ਹਰਿਆਣਾ ਦੇ ਮੌਸਮ ’ਤੇ ਵੱਡਾ ਅਪਡੇਟ

    ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਜਿੰਦਰ ਸਿੰਘ ਬੱਬੀ ਫਿਰੋਜਸ਼ਾਹ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਬਲਜੀਤ ਸਿੰਘ ਭੰਗਾਲੀ ਬਲਾਕ ਪ੍ਰਧਾਨ, ਕੁਲਵਿੰਦਰ ਸਿੰਘ ਸੇਖੋ ਤਲਵੰਡੀ ਭਾਈ, ਮੇਲਾ ਸਿੰਘ ਭੋਲੂਵਾਲਾ, ਰਜਿੰਦਰ ਸਿੰਘ ਲਾਡਾ, ਬਾਬੂ ਸਿੰਘ ਬਰਾੜ, ਮਨਦੀਪ ਸਿੰਘ, ਸ਼ਵਿੰਦਰ ਸਿੰਘ ਲੱਲੇ, ਦੀਪਾ ਝੰਜੀਆਂ ਆਦਿ ਨੇ ਦੱਸਿਆ ਕਿ ਭਲਕੇ 26 ਜਨਵਰੀ ਸਵੇਰੇ 11 ਵਜੇ ਘੱਲ ਖੁਰਦ ਨਹਿਰਾਂ ਤੇ ਫਿਰੋਜਪੁਰ ਮੋਗਾ ਨੈਸ਼ਨਲ ਹਾਈਵੇ ਤੇ ਟਰੈਕਟਰ ਮਾਰਚ ਕੱਢਿਆ ਜਾਵੇਗਾ। Farmer Protest Punjab

    ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਮੁੱਖ ਆਗੂ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ । ਕਿਸਾਨ ਆਗੂਆਂ ਨੇ ਅਪੀਲ ਕਰਦਿਆਂ ਬਲਾਕ ਘੱਲ ਖੁਰਦ ਦੇ ਸਾਰੇ ਕਿਸਾਨ ਵੱਧ ਤੋਂ ਵੱਧ ਇਸ ਟਰੈਕਟਰ ਮਾਰਚ ਵਿੱਚ ਸ਼ਾਮਿਲ ਹੋਣਾ ਤੇ ਆਪਣੇ ਟਰੈਕਟਰਾਂ ਤੇ ਝੰਡੇ ਲਾ ਕੇ ਆਉਣ । ਇਸ ਦੇ ਨਾਲ ਹੀ ਕਿਸਾਨਾਂ ਕੋਲ ਆਪਣੇ ਬੈਨਰ ਲੱਗੇ ਹੋਣ। Farmer Protest Punjab

    LEAVE A REPLY

    Please enter your comment!
    Please enter your name here