ਕਿਸਾਨਾ ਨੇ ਕਿਹਾ ਸਿਰਫ਼ ਮਾਲ ਗੱਡੀਆਂ ਹੀ ਚੱਲਣ ਦਿੱਤੀਆਂ ਜਾਣਗੀਆਂ
ਚੰਡੀਗੜ੍ਹ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਦੇ ਕਿਸਾਨਾਂ ਨੇ ਫਿਰ ਰੇਲ ਪਟੜੀਆਂ ਧਰਨੇ ਲਾ ਦਿੱਤੇ ਹਨ। ਕਿਸਾਨਾਂ ਦਾ ਕਹਿਣਾ ਹੈ ਉਹ ਸਿਰਫ਼ ਮਾਲ ਗੱਡੀਆਂ ਨੂੰ ਜਾਣ ਦੇਣਗੇ। ਮੁਸਾਫ਼ਰ ਗੱਡੀਆਂ ਨੂੰ ਨਹੀਂ ਜਾਣ ਦਿੱਤਾ ਜਾਵੇਗਾ।
ਅੱਜ ਸਵੇਰੇ 3 ਵਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਜੰਡਿਆਲਾ ਵਿਖੇ ਰੇਲ ਮਾਰਗ ‘ਤੇ ਧਰਨਾ ਦਿੱਤਾ। ਜਿਸ ਕਾਰਨ ਮੁੰਬਈ ਤੋਂ ਅੰਮ੍ਰਿਤਸਰ ਆਉਣ ਵੀ ਗੋਲਡਨ ਐਂਪਲ ਐਕਸਪ੍ਰੈਸ ਨੂੰ ਬਿਆਸ-ਤਰਨਤਾਰਨ ਰੂਟ ਰਾਹੀਂ ਭੇਜਿਆ ਗਿਆ। ਓਧਰ ਮੰਡਲ ਦੇ ਵਧਕੀ ਮੈਨੈਜਰ ਵੀ. ਪੀ. ਸਿੰਘ ਨੇ ਦੱਸਿਆ ਕਿ ਅਜਿਹੀ ਸਥਿਤੀ ‘ਚ ਰੇਲ ਗੱਡੀਆਂ ਚਲਾਉਣਾ ਸੰਭਵ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.