ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News ਭਾਜਪਾ ਆਗੂ ਦੀ ...

    ਭਾਜਪਾ ਆਗੂ ਦੀ ਬਠਿੰਡਾ ਆਮਦ ਮੌਕੇ ਕਿਸਾਨ ਹੋਏ ਇਕੱਠੇ

    ਐਸ ਐਸ ਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਖੁਦ ਮੋੱਕੇ ਤੇ ਸੁਰੱਖਿਆ ਪ੍ਰਬੰਧਾਂ ਦੀ ਦੇਖ ਰੇਖ ਕਰ ਰਹੇ ਹਨ

    ਬਠਿੰਡਾ, (ਸੁਖਜੀਤ ਮਾਨ)। ਭਾਜਪਾ ਦੇ ਰਾਜ ਸਭਾ ਮੈਂਬਰ ਸਵੇਤ ਮਲਿਕ ਜੋ ਬਠਿੰਡਾ ਏਮਜ਼ ਕਮੇਟੀ ਦੇ ਮੈਂਬਰ ਹਨ, ਦੀ ਅੱਜ ਏਮਜ਼ ਫੇਰੀ ਤੋਂ ਪਹਿਲਾਂ ਹੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਚ ਵੱਡੀ ਗਿਣਤੀ ਕਿਸਾਨ ਇਕੱਠੇ ਹੋ ਗਏ। ਮਲਿਕ ਤੋਂ ਇਲਾਵਾ ਅਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਵੀ ਇੱਥੇ ਆ ਰਹੇ ਹਨ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਦੇਖਦਿਆਂ ਪੁਲਿਸ ਨੇ ਸਖਤ ਸੁਰੱਖਿਆ ਇੰਤਜਾਮ ਕੀਤੇ ਹੋਏ ਹਨ। ਐਸ ਐਸ ਪੀ ਬਠਿੰਡਾ ਭੂਪਿੰਦਰਜੀਤ ਸਿੰਘ ਵਿਰਕ ਖੁਦ ਮੋੱਕੇ ਤੇ ਸੁਰੱਖਿਆ ਪ੍ਰਬੰਧਾਂ ਦੀ ਦੇਖ ਰੇਖ ਕਰ ਰਹੇ ਹਨ।

    ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਜਿੱਥੇ ਕੋਈ ਭਾਜਪਾ ਆਗੂ ਆਏਗਾ ਉਹ ਉਸਦਾ ਸਖਤ ਵਿਰੋਧ ਕਰਨਗੇ। ਏਮਜ਼ ਵੱਲ ਆ ਰਹੇ ਕਿਸਾਨਾਂ ਨੂੰ ਝੰਡੇ ਲੈ ਕੇ ਆਉਣ ਤੋਂ ਰੋਕਣ ਤੇ ਪਤਾ ਲੱਗਣ ਤੇ ਕਿਸਾਨਾਂ ਨੇ ਸਪੀਕਰ ਚੋਂ ਬੋਲਿਆ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਕਰਨਗੇ ਪਰ ਜੇ ਪੁਲਿਸ ਨੇ ਅਜਿਹਾ ਕੀਤਾ ਤਾਂ ਉਹ ਸਾਡੇ ਰੋਹ ਨੂੰ ਹੋਰ ਭੜਕਾਵੇਗੀ। ਮੋੱਕੇ ਤੇ ਹੀ ਐਸ ਐਸ ਪੀ ਨੇ ਫੋਨ ਕਰਕੇ ਪੁਲਿਸ ਨੂੰ ਅਜਿਹਾ ਕਰਨ ਤੋਂ ਰੋਕਿਆ। ਏਮਜ਼ ਕੈਂਪਸ ਵਿੱਚ ਆ ਰਹੇ ਇਹਨਾਂ ਦੋਵਾਂ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਣੀ ਹੈ ਜਿਸਦੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।