ਕਿਸਾਨ ਲਾਸ਼ ਲਿਜਾਣ ਲਈ ਬਜ਼ਿੱਦ, ਕਿਸਾਨਾਂ ਦੀ ਪੁਲਿਸ ਨਾਲ ਹੋਈ ਤਕਰਾਰ

Patiala News

ਸੁਖਬੀਰ ਬਾਦਲ ਸਮੇਤ ਹੋਰਨਾ ਅਗੂਆਂ ਵੱਲੋਂ ਦੇਵੀਗੜ੍ਹ ਹਲਕੇ ਅੰਦਰ ਮੁਆਵਜ਼ੇ ਲਈ ਠੋਕਿਆ ਧਰਨਾ | Patiala News

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਕਿਸਾਨ ਦੀ ਲਾਸ ਲਿਜਾਉਣ ਮੌਕੇ ਰਜਿੰਦਰਾ ਹਸਪਾਤਲ ਦੇ ਗੇਟ ਅੱਗੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਖਹਿਬਾਜੀ ਹੋਈ। ਇਸ ਦੌਰਾਨ ਮ੍ਰਿਤਕ ਕਿਸਾਨ ਦੀ ਲਾਸ ਲੈਣ ਪੁੱਜੇ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਅੰਦਰ ਆਉਣ ਤੋਂ ਰੋਕਿਆ ਗਿਆ ਹੈ। (Patiala News)

ਯੂਨੀਵਰਸਿਟੀ ਵਿਖੇ ਅਧਿਆਪਕਾਂ ਵੱਲੋਂ ਕਲਾਸਾਂ ਦਾ ਬਾਈਕਾਟ

ਭਾਰਤੀ ਕਿਸਾਨ ਯੂਨੀਅਨ ਅਜ਼ਾਦ ਦੇ ਆਗੂ ਗਮਦੂਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਕਿਸਾਨ ਪ੍ਰੀਤਮ ਸਿੰਘ ਦੀ ਲਾਸ ਨੂੰ ਦਿੱਤਾ ਨਹੀਂ ਜਾ ਰਿਹਾ, ਜਦਕਿ ਉਹ ਲਾਸ ਲਿਜਾਣਾ ਚਾਹੁਦੇ ਹਨ। ਇਸ ਦੌਰਾਨ ਕਿਸਾਨਾਂ ਵੱਲੋਂ ਪੁਲਿਸ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜੀ ਕਰਦਿਆ ਰਜਿੰਦਰਾ ਹਸਪਤਾਲ ਅੰਦਰ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂ ਨੇ ਦੱਸਿਆ ਕਿ ਉਹ ਕਿਸਾਨ ਦਾ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁਦੇ ਅਤੇ ਸੰਗਰੂਰ ਵਿਖੇ ਲਿਜਾਣਾ ਚਾਹੁਦੇ ਹਨ।

ਇਹ ਵੀ ਪੜ੍ਹੋ : ‘ਖੇਡ ਵਤਨ ਪੰਜਾਬ ਦੀਆਂ’ ਦੇ ਸੀਜਨ-2 ਸਬੰਧੀ ਮਸ਼ਾਲ ਮਾਰਚ ਲੁਧਿਆਣਾ ਤੋਂ ਸ਼ੁਰੂ

ਉਨ੍ਹਾਂ ਕਿਹਾ ਕਿ ਪੁਲਿਸ ਦੇ ਅੱਤਿਆਚਾਰ ਕਾਰਨ ਹੀ ਉਕਤ ਕਿਸਾਨ ਦੀ ਮੌਤ ਹੋਈ ਹੈ ਅਤੇ ਪੁਲਿਸ ਅਤੇ ਸਰਕਾਰ ਹੀ ਇਸਦੀ ਜਿੰਮੇਵਾਰ ਹੈ। ਕਿਸਾਨਾਂ ਨੇ ਕਿਹਾ ਕਿ ਉਹ ਕਿਸਾਨ ਦਾ ਸੰਸਕਾਰ ਨਹੀਂ ਕਰਨਗੇ ਅਤੇ ਧਰਨੇ ਵਿੱਚ ਕਿਸਾਨ ਦੀ ਲਾਸ ਰੱਖਣਗੇ। ਇਸ ਦੌਰਾਨ ਡੀਐਸਪੀ ਜਸਵਿੰਦਰ ਸਿੰਘ ਟਿਵਾਣਾ ਸਮੇਤ ਹੋਰ ਪੁਲਿਸ ਅਧਿਕਾਰੀਆਂ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਟਿਕਾਉਣ ਦਾ ਯਤਨ ਕੀਤਾ ਗਿਆ। ਖ਼ਬਰ ਲਿਖੇ ਜਾਣ ਤੱਕ ਕਿਸਾਨਾਂ ਨੂੰ ਮ੍ਰਿਤਕ ਕਿਸਾਨ ਦੀ ਲਾਸ ਨਹੀਂ ਮਿਲੀ ਸੀ।