Bharatmala Project: ਭਾਰਤਮਾਲਾ ਪ੍ਰਾਜੈਕਟ ਦੇ ਵਿਰੋਧ ’ਚ ਟਾਵਰ ’ਤੇ ਚੜੇ ਕਿਸਾਨ

Bharatmala Project
ਭਦੌੜ : ਕਿਸਾਨਾਂ ਨੂੰ ਗਿ੍ਰਫਤਾਰ ਕਰਕੇ ਲਿਜਾਂਦੀ ਹੋਈ ਪੁਲਿਸ ਅਤੇ ਟਾਵਰ ’ਤੇ ਚੜੇ ਪੰਜ ਕਿਸਾਨ।

ਪੁਲਿਸ ਸਿਵਲ ਪ੍ਰਸ਼ਾਸਨ ਅਤੇ ਕਿਸਾਨ ਮੋਰਚਾ ਹੋਏ ਆਹਮੋ-ਸਾਹਮਣੇ | Bharatmala Project

Bharatmala Project: (ਰਮਨੀਕ ਬੱਤਾ) ਭਦੌੜ। ਨੇੜਲੇ ਪਿੰਡ ਸੰਧੂ ਕਲਾ ਵਿਖੇ ਅੱਜ ਸਵਖਤੇ ਹੀ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਭਾਰਤਮਾਲਾ ਪ੍ਰਾਜੈਕਟ ਅਧੀਨ ਅਕਵਾਇਰ ਕੀਤੀ ਗਈ ਜ਼ਮੀਨ ’ਤੇ ਕਬਜ਼ਾ ਕਰਨ ਲਈ ਵੱਡੀ ਗਿਣਤੀ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਉਥੇ ਪਹੁੰਚ ਗਿਆ ਅਤੇ ਦਿਨ ਚੜ੍ਹਦੇ ਹੀ ਪਿੰਡ ਸੰਧੂ ਕਲਾਂ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ। ਜਦੋਂ ਇਸ ਗੱਲ ਦੀ ਭਿਣਕ ਕਿਸਾਨ ਜਥੇਬੰਦੀਆਂ ਨੂੰ ਲੱਗੀ ਤਾਂ ਸੰਯੁਕਤ ਕਿਸਾਨ ਮੋਰਚਾ ਭਾਵ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਉਥੇ ਪੁੱਜਣੇ ਸ਼ੁਰੂ ਹੋ ਗਏ।

ਕਿਸਾਨ ਬੇਅੰਤ ਸਿੰਘ ਸੰਧੂ ਕਲਾ, ਵਿਕਰ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਸਾਡੀ ਜ਼ਮੀਨ ’ਤੇ ਭਾਰਤ ਮਾਲਾ ਪਰਾਜੈਕਟ ਤਹਿਤ ਧੱਕੇ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ ਜਦੋਂ ਕਿ ਸਾਡੇ ਖਾਤਿਆਂ ਵਿੱਚ ਹਾਲੇ ਤੱਕ ਇੱਕ ਵੀ ਪੈਸਾ ਨਹੀਂ ਆਇਆ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਸਾਡੇ ਨਾਲ ਸਰਾਸਰ ਧੱਕਾ ਕਰ ਰਹੀ ਹੈ। ਕੁਝ ਹੋਰ ਕਿਸਾਨਾਂ ਨੇ ਵੀ ਕਿਹਾ ਕਿ ਕਿਸਾਨਾਂ ਨੂੰ ਸਰਕਾਰਾਂ ਆਪਣੀ ਮਰਜ਼ੀ ਦੀ ਕੀਮਤ ਦੇ ਕੇ ਉਹਨਾਂ ਦੀਆਂ ਜ਼ਮੀਨਾਂ ਖੋਹ ਰਹੀਆਂ ਹਨ। ਉਹਨਾਂ ਮੰਗ ਕੀਤੀ ਕਿ ਸਾਨੂੰ ਸਾਡੀ ਮਰਜ਼ੀ ਮੁਤਾਬਕ ਰੇਟ ਦਿੱਤੇ ਜਾਣ ਤਾਂ ਹੀ ਭਾਰਤਮਾਲਾ ਪ੍ਰੋਜੈਕਟ ਲਈ ਜ਼ਮੀਨ ਛੱਡੀ ਜਾਵੇਗੀ।

Bharatmala Project
Bharatmala Project

ਇਹ ਵੀ ਪੜ੍ਹੋ: Canada News: ਡਿਪਟੀ ਪੀਐਮ ਦੇ ਅਸਤੀਫ਼ੇ ਕਾਰਨ ਸਿਆਸੀ ਸੰਕਟ ਡੂੰਘਾ, ਟਰੂਡੋ ਦੇ ਅਸਤੀਫ਼ੇ ਦੀ ਮੰਗ

ਇੱਥੇ ਦੱਸਣਯੋਗ ਹੋਵੇਗਾ ਕਿ ਬਠਿੰਡਾ ਲੁਧਿਆਣਾ ਭਾਰਤ ਮਾਲਾ ਪ੍ਰੋਜੈਕਟ ਅਧੀਨ ਰੋਡ ਕੱਢਿਆ ਜਾ ਰਿਹਾ ਹੈ ਜਿਸ ਲਈ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਅਕਵਾਇਰ ਕੀਤਾ ਜਾ ਰਿਹਾ ਹੈ ਜਦੋਂ ਪ੍ਰਸ਼ਾਸਨ ਨਾ ਰੁਕਿਆ ਤਾਂ ਇਸ ਦੇ ਵਿਰੋਧ ਵਿੱਚ ਪਿੰਡ ਸੰਧੂ ਕਲਾਂ ਦੇ ਪੰਜ ਕਿਸਾਨ ਬਿਜਲੀ ਵਾਲੇ ਵੱਡੇ ਟਾਵਰ ਉੱਪਰ ਚੜ ਗਏ ਉਸ ਟਾਵਰ ਵਿੱਚ ਭਾਰੀ ਹਾਈ ਵੋਲਟੇਜ ਕਰੰਟ ਹੋਣ ਕਾਰਨ ਇੱਕ ਵਾਰ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਪ੍ਰਸ਼ਾਸਨ ਨੇ ਕਿਸਾਨਾਂ ਨੂੰ ਬੱਸਾਂ ’ਚ ਗ੍ਰਿਫਤਾਰ ਕੀਤਾ ਅਤੇ ਪੁਲਿਸ ਉਹਨਾਂ ਨੂੰ ਤਪੇ ਲੈ ਗਈ। ਟਾਵਰ ’ਤੇ ਚੜੇ ਕਿਸਾਨਾਂ ਨੇ ਆਪਣਾ ਸੰਘਰਸ਼ ਜਾਰੀ ਰੱਖਿਆ ਅਤੇ ਸ਼ਾਮ ਨੂੰ ਲਗਭਗ 4 ਵਜੇ ਪ੍ਰਸਾਸਨ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕੱਲ੍ਹ ਨੂੰ 11 ਵਜੇ ਡਿਪਟੀ ਕਮਿਸਨਰ ਬਰਨਾਲਾ ਨਾਲ ਕਿਸਾਨਾਂ ਦੀ ਮੀਟਿੰਗ ਹੋਵੇਗੀ। ਡਿਪਟੀ ਕਮਿਸਨਰ ਬਰਨਾਲਾ ਪੂਨਮਦੀਪ ਕੌਰ ਵੱਲੋਂ ਭਰੋਸਾ ਦੇਣ ਉਪਰੰਤ ਟਾਵਰ ਤੇ ਚੜੇ ਕਿਸਾਨ ਹੇਠਾਂ ਉਤਰੇ। ਉਸ ਉਪਰੰਤ ਸਾਮ ਨੂੰ ਪ੍ਰਸ਼ਾਸਨ ਵੱਲੋਂ ਗਿ੍ਰਫਤਾਰ ਕੀਤੇ ਗਏ ਕਿਸਾਨਾਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ। Bharatmala Project

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲਾ ਮੀਤ ਪ੍ਰਧਾਨ ਰਾਮ ਸਿੰਘ ਨੇ ਸਰਕਾਰ ਦੀ ਕਰੜੇ ਸਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰਾਂ ਕੋਲ ਪ੍ਰਸ਼ਾਸਨ ਕਿਸਾਨਾਂ ਲਈ ਤਾਂ ਹੈ ਪ੍ਰੰਤੂ ਪਿੰਡਾਂ ਵਿੱਚ ਹੋ ਰਹੇ ਕਤਲਾਂ ਅਤੇ ਵਿਕ ਰਹੇ ਨਸ਼ਿਆਂ ਦੇ ਵਿਰੋਧ ਵਿੱਚ ਪ੍ਰਸਾਸਨ ਕੁੰਭਕਰਨੀ ਨੀਂਦ ਸੁੱਤਾ ਰਹਿੰਦਾ ਹੈ ਜਿਸ ਦਾ ਸਰਕਾਰਾਂ ਕੋਲ ਕੋਈ ਜਵਾਬ ਨਹੀਂ ਹੈ। ਉਕਤ ਆਗੂਆਂ ਨੇ ਕਿਹਾ ਕਿ ਕਿਸਾਨਾਂ ਨਾਲ ਧੱਕਾ ਬਰਦਾਸਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਸੰਯੁਕਤ ਮੋਰਚੇ ਦੇ ਝੰਡੇ ਹੇਠ ਵੱਖ-ਵੱਖ ਕਿਸਾਨ ਯੂਨੀਅਨ ਦੇ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।