ਦੇਸ਼ ਦੀ ਰੀੜ੍ਹ ਹੈ ਕਿਸਾਨ
ਗੁਰੂੂਦੇਵ ਰਵਿੰਦਰਨਾਥ ਟੈਗੋਰ ਨੇ ਕਿਹਾ ਹੈ ਕਿ ‘ਐ ਕਿਸਾਨ ਤੂੰ ਸੱਚਮੁੱਚ ਹੀ ਸਾਰੇ ਜਗਤ ਦਾ ਪਿਤਾ ਹੈਂ’ ਇਹ ਦ੍ਰਿਸ਼ਟੀਕੋਣ ਮੌਜੂਦਾ ਸਮੇਂ ’ਚ ਕਿਤੇ ਜ਼ਿਆਦਾ ਪ੍ਰਾਸੰਗਿਕ ਹੈ ਪਰ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਖੇਤ, ਬੰਨੇ ਅਤੇ ਕਿਸਾਨ ਅੱਜ ਵੀ ਹਾਸ਼ੀਏ ’ਤੇ ਹੈ ਅਤੇ ਖੁਦ ਲਈ ਸੁਸ਼ਾਸਨ ਦਾ ਰਾਹ ਦੇਖ ਰਿਹਾ ਹੈ ਬਸਤੀਵਾਦੀ ਸੱਤਾ ਦੇ ਦਿਨਾਂ ’ਚ ਗਾਂਧੀ ਜੀ ਨੇ ਗ੍ਰਾਮ ਸਵਰਾਜ ਦੀ ਕਲਪਨਾ ਕੀਤੀ ਸੀ ਨਾਲ ਹੀ ਸਰਵੋਦਿਆ ਦੀ ਧਾਰਨਾ ਨਾਲ ਵੀ ਭਰੇ ਸਨ ਅਜ਼ਾਦੀ ਤੋਂ ਬਾਅਦ ਨੀਤੀ- ਘਾੜਿਆਂ ਨੇ ਸਾਰੇ ਖੇਤਰਾਂ ਦੇ ਮਜ਼ਦੂਰਾਂ, ਕਾਮਿਆਂ ਤੇ ਕਿਸਾਨਾਂ ਦੇ ਕਲਿਆਣ ਲਈ ਸਮਾਜਿਕ ਅਤੇ ਆਰਥਿਕ ਸੁਰੱਖਿਆ ਨੂੰ ਕਸੌਟੀ ’ਤੇ ਕੱਸਣ ਦਾ ਪੂਰਾ ਤਾਣਾ-ਬਾਣਾ ਬੁਣਿਆ
ਅਜਿਹੀਆਂ ਕਲਪਨਾਵਾਂ ’ਚ ਖੇਤ ਮਜ਼ਦੂਰ ਅਤੇ ਕਿਸਾਨ ਨਾਲ ਹੀ ਖੇਤੀ ਨਾਲ ਸਬੰਧਤ ਖੇਤਰ ਨੂੰ ਤਵੱਜੋ ਦੇਣ ਦਾ ਯਤਨ ਹੋਇਆ ਸਮਾਂ ਆਪਣੀ ਨੀਤੀ ਨਾਲ ਚੱਲਦਾ ਰਿਹਾ ਅਤੇ ਭਾਰਤ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਅਰਥਾਤ 75ਵੇਂ ਸਾਲ ’ਚ ਪ੍ਰਵੇਸ਼ ਕਰ ਗਿਆ ਪਰ ਕੀ ਇਹ ਪੂਰੀ ਇਮਾਨਦਾਰੀ ਨਾਲ ਅਤੇ ਤਰਕਸੰਗਤ ਤੌਰ ’ਤੇ ਮੰਨਣਾ ਸਹੀ ਹੋਵੇਗਾ ਕਿ ਜੋ ਸੁਫ਼ਨੇ ਉਨ੍ਹੀਂ ਦਿਨੀਂ ਦੇਖੇ ਗਏ ਸਨ ਉਹ ਨਤੀਜੇ ਵੀ ਪ੍ਰਾਪਤ ਕੀਤੇ ਹਨ? ਅਜਿਹਾ ਨਹੀਂ ਹੈ ਕਿ ਬਦਲਾਅ ਨਹੀਂ ਆਇਆ ਹੈ ਪਰ ਸਾਰਿਆਂ ਦੇ ਹਿੱਸੇ ’ਚ ਇੱਕੋ-ਜਿਹਾ ਬਦਲਾਅ ਹੋਇਆ ਹੈ ਇਹ ਕਹਿਣਾ ਸਹੀ ਨਹੀਂ ਹੈ ਅਸਾਨ ਜੀਵਨ ਅਤੇ ਸਹੂਲਤਾਂ ਦਾ ਰਾਹ ਦੇਖਣ ਵਾਲਿਆਂ ’ਚ ਜੇਕਰ ਦੌੜ ਹੋਵੇ ਤਾਂ ਉਸ ’ਚ ਕਿਸਾਨ ਸਭ ਤੋਂ ਪਹਿਲੇ ਨੰਬਰ ’ਤੇ ਰਹੇਗਾ
ਖੇਤੀ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਹੈ ਜਿਸ ’ਤੇ ਲਗਭਗ 55 ਫੀਸਦੀ ਅਬਾਦੀ ਦੀ ਆਮਦਨੀ ਟਿਕੀ ਹੋਈ ਹੈ ਐਨਾ ਹੀ ਨਹੀਂ ਕਈ ਉਦਯੋਗਾਂ ਲਈ ਇਹ ਕੱਚੇ ਮਾਲ ਦਾ ਸਰੋਤ ਹੈ ਅਤੇ 136 ਕਰੋੜ ਅਬਾਦੀ ਲਈ ਦੋ ਡੰਗ ਦੀ ਰੋਟੀ ਹੈ ਅਰਥਵਿਸਵਥਾ ਦੇ ਕੁੱਲ ਮੁੱਲ ਵਾਧੇ ਅਤੇ ਖੇਤੀ ਅਤੇ ਸਬੰਧਿਤ ਖੇਤਰਾਂ ਦਾ ਹਿੱਸਾ ਬੀਤੇ ਕਈ ਸਾਲਾਂ ਤੋਂ 18 ਫੀਸਦੀ ’ਤੇ ਰੁਕਿਆ ਹੋਇਆ ਸੀ ਜੋ 20 ਫੀਸਦੀ ਤੋਂ ਜ਼ਿਆਦਾ ਹੋਇਆ ਅਤੇ ਮੌਜੂਦਾ ਸਮੇਂ ’ਚ ਇਹ 19 ਫੀਸਦੀ ਦੇ ਆਸ-ਪਾਸ ਹੈ
ਸਰਕਾਰ ਵੱਲੋਂ ਕਿਸਾਨਾਂ ਦਾ ਵਿਕਾਸ ਕਰਨ ਦਾ ਲਗਾਤਾਰ ਯਤਨ ਕੀਤਾ ਜਾਂਦਾ ਹੈ ਜਿਸ ਲਈ ਸਰਕਾਰ ਤਮਾਮ ਤਰ੍ਹਾਂ ਦੀਆਂ ਯੋਜਨਾਵਾਂ ਚਲਾਉਂਦੀ ਹੈ ਖੇਤਾਂ ਤੋਂ ਉਤਪਾਦਨ ਲੈਣਾ ਹਮੇਸ਼ਾ ਇੱਕ ਚੁਣੌਤੀ ਰਹੀ ਹੈ ਸੋਕਾ ਅਤੇ ਹੜ੍ਹ ਦਾ ਕਹਿਰ ਵੀ ਖੇਤੀ ਨੂੰ ਝੱਲਣਾ ਪੈਂਦਾ ਹੈ ਅਤੇ ਇਸ ਦਾ ਮੁੱਲ ਕਿਸਾਨ ਨੂੰ ਹਮੇਸ਼ਾ ਤਾਰਨਾ ਪੈਂਦਾ ਹੈ ਅਤੇ ਅਜਿਹੇ ’ਚ ਫਸਲ ਖਰੀਦ ਲਈ ਘੱਟੋ-ਘੱਟ ਸਮੱਰਥਨ ਮੁੱਲ ਵੀ ਨਾ ਮਿਲੇ ਤਾਂ ਕਿਸਾਨਾਂ ’ਤੇ ਆਫ਼ਤ ਟੁੱਟਣਾ ਤੈਅ ਹੈ ਜ਼ਿਕਰਯੋਗ ਹੈ ਕਿ ਘੱਟੋ-ਘੱਟ ਸਮੱਰਥਨ ਮੁੱਲ (ਐਮਐਸਪੀ) ’ਤੇ ਸਿਰਫ਼ 6 ਫੀਸਦੀ ਦੀ ਖਰੀਦਦਾਰੀ ਸੰਭਵ ਹੋ ਪਾਉਂਦੀ ਹੈ
ਭਾਰਤ ’ਚ ਇੱਕ ਹੈਕਟੇਅਰ ਤੋਂ ਘੱਟ ਅਤੇ ਇੱਕ ਜਾਂ ਦੋ ਹੈਕਟੇਅਰ ਵਿਚਕਾਰ ਜ਼ਮੀਨ ਵਾਲੇ ਕਿਸਾਨ ਬਹੁ-ਗਿਣਤੀ ’ਚ ਹਨ ਜੋ ਖੇਤੀ ’ਚ ਛੋਟੇ ਅਤੇ ਸੀਮਿਤ ਕਿਸਾਨ ਦੀ ਸ੍ਰੇਣੀ ’ਚ ਆਉਂਦੇ ਹਨ ਇਹ ਕੁੱਲ ਕਿਸਾਨਾਂ ਦਾ 86 ਫੀਸਦੀ ਹੁੰਦੇ ਹਨ ਪਰ 10ਵੀਂ ਖੇਤੀ ਜਨਗਣਨਾ 2015-16 ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਫਸਲ ਦਾ ਹਿੱਸਾ 47 ਫੀਸਦੀ ਤੱਕ ਹੀ ਸੀਮਟ ਕੇ ਰਹਿ ਜਾਂਦਾ ਹੈ ਦੇਸ਼ ’ਚ ਦਰਮਿਆਨੀ ਵਾਹੀ ਵਾਲੇ ਕਿਸਾਨਾਂ ਦੀ ਗਿਣਤੀ 13 ਫੀਸਦੀ ਤੋਂ ਥੋੜ੍ਹੀ ਜ਼ਿਆਦਾ ਹੈ ਜ਼ਿਕਰਯੋਗ ਹੈ ਕਿ 2 ਤੋਂ 10 ਹੈਕਟੇਅਰ ਜ਼ਮੀਨ ਵਾਲੇ ਕਿਸਾਨ ਇਸ ਸ੍ਰੇਣੀ ’ਚ ਆਉਂਦੇ ਹਨ
ਰਾਸ਼ਟਰੀ ਨਮੂਨਾ ਸਰਵੇਖਣ ਦੇ ਅੰਕੜਿਆਂ ਦੀ ਪੜਤਾਲ ਕਰੀਏ ਤਾਂ ਭਾਰਤ ’ਚ 50 ਫੀਸਦੀ ਤੋਂ ਜ਼ਿਆਦਾ ਕਿਸਾਨ ਪਰਿਵਾਰ ਕਰਜ਼ੇ ’ਚ ਡੁੱਬੇ ਹਨ ਇਹ ਹੋਰ ਵੀ ਮੱਥੇ ’ਤੇ ਤਿਉੜੀ ਲਿਆਉਣ ਵਾਲਾ ਅੰਕੜਾ ਹੈ ਕਿ ਇੱਕ ਔਸਤ ਪਰਿਵਾਰ ’ਤੇ ਸਾਲਾਨਾ ਆਮਦਨ ਦੀ ਤੁਲਨਾ ’ਚ 60 ਫੀਸਦੀ ਦੇ ਬਰਾਬਰ ਕਰਜ਼ਾ ਵਧਿਆ ਹੈ ਸਰਵੇਖਣ ਤਾਂ ਇਹ ਵੀ ਇਸ਼ਾਰਾ ਕਰਦੇ ਹਨ ਕਿ ਛੋਟੇ ਕਿਸਾਨਾਂ ਦੀ ਗਿਣਤੀ ਵਧਣ ਨਾਲ ਹੀ ਵਾਹੀਯੋਗ ਜ਼ਮੀਨ ਦੀ ਵੰਡ ਵੀ ਵਧੀ ਹੈ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ 2022 ਹੀ ਹੈ ਹੁਣ ਇਹ ਸਮਝਣਾ ਮੁਸ਼ਕਲ ਹੈ ਕਿ ਕੀ ਕਿਸਾਨ ਦੁੱਗਣੀ ਆਮਦਨੀ ਵੱਲ ਹੈ
ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਨੂੰ ਦੇਖਦਿਆਂ ਸਰਕਾਰ ਨੂੰ ਚਿੰਤਾ ਕਰਨੀ ਚਾਹੀਦੀ ਹੈ ਪਰ ਇਹ ਅੱਖਾਂ ’ਚ ਸਿਰਫ਼ ਸੁਫ਼ਨੇ ਥੋਪਣ ਜਿੰਨਾ ਹੋਵੇਗਾ ਤਾਂ ਇਨ੍ਹਾਂ ਨੂੰ ਬਦਹਾਲੀ ’ਚੋਂ ਬਾਹਰ ਕੱਢਣਾ ਮੁਸ਼ਕਲ ਰਹੇਗਾ ਭਾਰਤੀ ਖੇਤੀ ਦੀ ਗਾਥਾ ਸਦੀਆਂ ਪੁਰਾਣੀ ਹੈ ਬਲਦਾਂ ਦੀਆਂ ਟੱਲੀਆਂ ਦੀ ਅਵਾਜ਼ ਦੀ ਥਾਂ ਹੁਣ ਟਰੈਕਟਰ ਦਾ ਰੌਲਾ ਸੁਣਾਈ ਦਿੰਦਾ ਹੈ ਪਰ ਛੋਟੇ ਅਤੇ ਦਰਮਿਆਨੇ ਕਿਸਾਨ ਉਸ ਆਹਟ ਦਾ ਇੰਤਜ਼ਾਰ ਕਰ ਰਹੇ ਹਨ ਜਿੱਥੋਂ ਉਨ੍ਹਾਂ ਕੀ ਕਿਸਮਤ ਪਲਟੀ ਮਾਰੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ’ਚ ਹਰ ਚਾਰ ਮਹੀਨਿਆਂ ’ਤੇ ਦੋ ਹਜ਼ਾਰ ਰੁਪਇਆ ਕਿਸਾਨਾਂ ਦੇ ਖਾਤੇ ’ਚ ਪਾਇਆ ਜਾ ਰਿਹਾ ਹੈ
ਪਰ ਇਹ ਸਰਕਾਰ ਦੀ ਚੰਗੀ ਨੀਤੀ ਸਮਝੀਏ ਜਾਂ ਸਮੇਂ ਨਾਲ ਕਿਸਾਨਾਂ ਦੀ ਮੁਫ਼ਲਿਸੀ ਸਮਝੀ ਜਾਵੇ ਫ਼ਿਲਹਾਲ ਜੋ ਵੀ ਹੈ ਕਿਸਾਨਾਂ ਦੀ ਕਿਸਮਤ ਪੈਸਿਆਂ ਨਾਲ ਬਦਲੇਗੀ ਪੈਸੇ ਚਾਹੇ ਫਸਲ ਦੀ ਕੀਮਤ ਨਾਲ ਆਉਣ, ਸਰਕਾਰ ਵੱਲੋਂ ਮਿਲਣ ਜਾਂ ਫ਼ਿਰ ਉਨ੍ਹਾਂ ਦੀ ਪੈਦਾਵਰ ’ਚ ਭਾਰੀ ਫੇਰਬਦਲ ਹੋਵੇ ਕੋਵਿਡ-19 ਦੇ ਪ੍ਰਭਾਵ ’ਚ ਜਦੋਂ ਕੁੱਲ ਘਰੇਲੂ ਉਤਪਾਦ (ਜੀਡੀਪੀ) ਰਿਣਾਤਮਕ ਸੀ ਉਦੋਂ ਇਨ੍ਹਾਂ ਕਿਸਾਨਾਂ ਨੇ ਦੇਸ਼ ਨੂੰ ਅਨਾਜ ਨਾਲ ਭਰ ਦਿੱਤਾ ਸੀ
ਯਾਦ ਹੋਵੇ ਕਿ 12 ਤੋਂ 15 ਜੂਨ 2022 ਵਿਚਕਾਰ ਵਿਸ਼ਵ ਵਪਾਰ ਸੰਗਠਨ (ਡਬਲਯੂਟੀਓ) ਦੀ ਜਿਨੇਵਾ ’ਚ ਬੈਠਕ ਹੋਈ 164 ਮੈਂਬਰਾਂ ਵਾਲੇ ਇਸ ਸੰਗਠਨ ਦੇ ਜੀ-33 ਗਰੁੱਪ ਦੇ 47 ਦੇਸ਼ਾਂ ਦੇ ਮੰਤਰੀਆਂ ਨੇ ਹਿੱਸਾ ਲਿਆ ਭਾਰਤ ਵੱਲੋਂ ਕੇਂਦਰੀ ਮੰਤਰੀ ਪੀਯੂਸ਼ ਗੋਇਲ ਸ਼ਾਮਲ ਹੋਏ ਖੇਤੀ ਸਬਸਿਡੀ ਖਤਮ ਕਰਨ, ਮੱਛੀ ਫੜ੍ਹਨ ’ਤੇ ਕੌਮਾਂਤਰੀ ਕਾਨੂੰਨ ਬਣਾਉਣ ਅਤੇ ਕੋਵਿਡ ਵੈਕਸੀਨ ਪੇਟੈਂਟ ’ਤੇ ਨਵੇਂ ਨਿਯਮ ਲਾਉਣ ਲਈ ਤਜਵੀਜ਼ ਲਿਆਉਣ ਦੀ ਤਿਆਰੀ ਕੀਤੀ ਗਈ ਅਮਰੀਕਾ, ਯੂਰਪ ਅਤੇ ਦੂਜੇ ਤਾਕਤਵਰ ਦੇਸ਼ ਇਨ੍ਹਾਂ ਤਿੰਨਾਂ ਹੀ ਮੁੱਦਿਆਂ ’ਤੇ ਲਿਆਂਦੇ ਜਾਣ ਵਾਲੇ ਮਤੇ ਦੀ ਹਮਾਇਤ ’ਚ ਸਨ ਜਦੋਂ ਕਿ ਭਾਰਤ ’ਚ ਇਨ੍ਹਾਂ ਤਿੰਨਾਂ ਹੀ ਮਤਿਆਂ ’ਤੇ ਜੰਮ ਕੇ ਵਿਰੋਧ ਕੀਤਾ
ਤਾਕਤਵਰ ਦੇਸ਼ਾਂ ਦੇ ਦਬਾਅ ਦੇ ਬਾਵਜੂਦ ਭਾਰਤ ਨੇ ਐਗਰੀਕਲਚਰ ਸਬਸਿਡੀ ਖਤਮ ਕਰਨ ਤੋਂ ਇਨਕਾਰ ਕਰ ਦਿੱਤਾ ਇਸ ਮਾਮਲੇ ’ਚ ਭਾਰਤ ਨੂੰ 80 ਦੇਸ਼ਾਂ ਦੀ ਹਮਾਇਤ ਮਿਲੀ ਦਰਅਸਲ ਅਮਰੀਕਾ ਅਤੇ ਯੂਰਪ ਇਹ ਚਾਹੁੰਦੇ ਹਨ ਕਿ ਭਾਰਤ ਆਪਣੇ ਇੱਥੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਸਬਸਿਡੀ ਨੂੰ ਖਤਮ ਕਰੇ ਜ਼ਿਕਰਯੋਗ ਹੈ ਕਿ 6 ਹਜ਼ਾਰ ਰੁਪਏ ਸਾਲਾਨਾ ਜੋ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ ਉਹ ਵੀ ਇਸ ’ਚ ਸ਼ਾਮਲ ਹੈ ਇਸ ਤੋਂ ਇਲਾਵਾ ਯੂਰੀਆ, ਖਾਦ ਅਤੇ ਬਿਜਲੀ ਨਾਲ ਹੀ ਅਨਾਜ ’ਤੇ ਐਮਐਸਪੀ ਦੇ ਰੂਪ ’ਚ ਦਿੱਤੀ ਜਾਣ ਵਾਲੀ ਸਬਸਿਡੀ ਵੀ ਸ਼ਾਮਲ ਹੈ
ਖਾਸ ਇਹ ਹੈ ਕਿ ਸਬਸਿਡੀ ਦੇ ਚੱਲਦਿਆਂ ਭਾਰਤੀ ਕਿਸਾਨ ਚੌਲ ਅਤੇ ਕਣਕ ਦਾ ਭਰਪੂਰ ਉਤਪਾਦਨ ਕਰਨ ’ਚ ਸਮਰੱਥ ਹੁੰਦੇ ਹਨ ਅਤੇ ਦੁਨੀਆ ਦੇ ਬਜ਼ਾਰ ’ਚ ਇਹ ਘੱਟ ਕੀਮਤ ’ਤੇ ਅਸਾਨੀ ਨਾਲ ਮਿਲ ਜਾਂਦੇ ਹਨ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੇ ਅਨਾਜ ਦੀ ਕੀਮਤ ਜ਼ਿਆਦਾ ਹੋਣ ਨਾਲ ਉਨ੍ਹਾਂ ਦੀ ਵਿਕਰੀ ’ਚ ਕਮੀ ਆਈ ਹੈ ਅਜਿਹੇ ’ਚ ਇਨ੍ਹਾਂ ਦੇਸ਼ਾਂ ਨੂੰ ਦਬਦਬਾ ਘਟਣ ਦਾ ਡਰ ਹੈ ਕੁਝ ਵੀ ਹੋਵੇ ਭਾਰਤ ਬਿਨਾਂ ਸਬਸਿਡੀ ਦਿੱਤੇ ਭਾਰਤ ਦੇ ਖੇਤ ਅਤੇ ਕਿਸਾਨ ਨੂੰ ਤਾਕਤਵਰ ਨਹੀਂ ਬਣਾ ਸਕਦਾ ਜਿਕਰਯੋਗ ਹੈ ਕਿ 11 ਕਰੋੜ ਕਿਸਾਨਾਂ ਦੇ ਬੈਂਕ ਖਾਤੇ ’ਚ ਇੱਕ ਲੱਖ 80 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਟਰਾਂਸਫਰ ਕੀਤੇ ਜਾਂਦੇ ਹਨ ਬਾਵਜੂਦ ਇਸ ਦੇ ਇਹ ਰਕਮ ਮਾਮੂਲੀ ਹੈ ਅਤੇ ਕਿਸਾਨਾਂ ਦੀ ਹਾਲਤ ’ਚ ਸ਼ਾਇਦ ਹੀ ਕੋਈ ਵੱਡਾ ਬਦਲਾਅ ਆਇਆ ਹੋਵੇ
ਆਮਦਨੀ ਦੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਭਾਰਤੀ ਕਿਸਾਨਾਂ ਦੀ ਹਾਲਤ ਚੰਗੀ ਨਹੀਂ ਹੈ ਦੂਜੇ ਸ਼ਬਦਾਂ ’ਚ ਕਹੀਏ ਤਾਂ ਸਬਸਿਡੀ ਅਤੇ ਕਰਜ਼ ਮਾਫੀ ਵਰਗੀਆਂ ਸੁਵਿਧਾਵਾਂ ਕਿਸਾਨਾਂ ਨੂੰ ਸੁਰੱਖਿਆ ਦੇ ਰਹੀਆਂ ਹਨ ਨਹੀਂ ਤਾਂ ਕਿਸਾਨ ਹਾਸ਼ੀਏ ’ਤੇ ਹੀ ਰਹਿਣਗੇ ਦੋ ਟੁੱਕ ਇਹ ਵੀ ਹੈ ਕਿ ਐਨੀ ਸੁਵਿਧਾ ਵੀ ਘੱਟ ਹੈ ਅਜਿਹੇ ’ਚ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਕਿ ਦੇਸ਼ ’ਚ ਕਿਸਾਨ ਕਿਹੋ-ਜਿਹੀ ਜ਼ਿੰਦਗੀ ਜਿਉਂਦਾ ਹੈ ਅਮਰੀਕਾ ’ਚ ਖੇਤੀ ਦੀ ਪਰੰਪਰਾ ਨੂੰ ਸਮਾਂ ਦਰ ਸਮਾਂ ਬਦਲਿਆ ਗਿਆ ਹੈ ਇੱਥੇ ਕਿਸਾਨ ਬਣਨ ਲਈ ਲੋਕ ਖੇਤੀ ਦੀ ਪੜ੍ਹਾਈ ਕਰਦੇ ਹਨ ਇਨ੍ਹਾਂ ਕੋਲ ਬਕਾਇਦਾ ਡਿਗਰੀਆਂ ਹੁੰਦੀਆਂ ਹਨ ਅਜਿਹੇ ’ਚ ਖੇਤੀ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਕਿਤੇ ਜਿਆਦਾ ਵਿਆਪਕ, ਵਿਹਾਰਕ ਅਤੇ ਵਪਾਰਕ ਹੀ ਹੁੰਦਾ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅਮਰੀਕਾ ਦਾ ਇੱਕ ਕਿਸਾਨ ਪਰਿਵਾਰ ਔਸਤਨ ਸਾਲਾਨਾ 83 ਹਜ਼ਾਰ ਡਾਲਰ ਅਰਥਾਤ 65 ਲੱਖ ਰੁਪਏ ਕਮਾਉਂਦਾ ਹੈ
ਜਦੋਂ ਕਿ ਭਾਰਤ ਦਾ ਇੱਕ ਕਿਸਾਨ ਪਰਿਵਾਰ ਔਸਤਨ ਸਾਲਾਨਾ ਸਿਰਫ਼ ਇੱਕ ਲੱਖ 25 ਹਜ਼ਾਰ ਰੁਪਏ ਹੀ ਕਮਾੳਂੁਦਾ ਹੈ ਜ਼ਿਕਰਯੋਗ ਹੈ ਕਿ 136 ਕਰੋੜ ਦੀ ਅਬਾਦੀ ’ਚ 55 ਫੀਸਦੀ ਕਿਸੇ ਨਾ ਕਿਸੇ ਰੂਪ ’ਚ ਖੇਤੀ ਕਾਰਜਾਂ ਨਾਲ ਜੁੜੇ ਹਨ ਜਦੋਂਕਿ ਅਮਰੀਕਾ ’ਚ ਅਬਾਦੀ 33 ਕਰੋੜ ਹੈ, ਬੜੀ ਮੁਸ਼ਕਲ ਨਾਲ 9 ਫੀਸਦੀ ਹੀ ਖੇਤੀਬਾੜੀ ਨਾਲ ਸਿੱਧੇ ਜੁੜੇ ਹਨ ਇਸ ਲਈ ਇਹ ਕਹਿਣਾ ਲਾਜ਼ਮੀ ਹੋਵੇਗਾ ਕਿ ਖੇਤ-ਖਲਿਹਾਨ ਅਤੇ ਕਿਸਾਨ ਲਈ ਵੱਖ ਤੋਂ ਖੇਤੀ ਨੀਤੀ ਬਣਾਉਣ ਦੀ ਜ਼ਰੂਰਤ ਹੈ ਜਿਸ ’ਚ ਬਜਟ ਦੀ ਮਾਤਰਾ ਵੀ ਭਰਪੂਰ ਹੋਵੇ, ਨਾਲ ਹੀ ਬੁਨਿਆਦੀ ਅਤੇ ਸਮਾਵੇਸ਼ੀ ਵਿਕਾਸ ਤੋਂ ਕਿਸਾਨ ਅਛੂਤੇ ਨਾ ਰਹਿਣ
ਡਾ. ਸੁਸ਼ੀਲ ਕੁਮਾਰ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ