ਸ਼ੰਭੂ ਬਾਰਡਰ ’ਤੇ ਰੁਕ-ਰੁਕ ਕੇ ਹੋ ਰਿਹਾ ਕਿਸਾਨਾਂ ਤੇ ਸੁਰੱਖਿਆ ਬਲਾਂ ਦਾ ਟਕਰਾਅ ਮੰਦਭਾਗਾ ਹੈ ਰੋਜ਼ਾਨਾ ਹੀ ਸੈਨਿਕ ਬਲਾਂ ਵੱਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ ਦੂਜੇ ਪਾਸੇ ਕਿਸਾਨ ਖਾਸ ਕਰਕੇ ਨੌਜਵਾਨ ਕਿਸਾਨ ਵੀ ਮੋੜਵਾਂ ਜਵਾਬ ਦੇ ਰਹੇ ਹਨ ਇਹ ਚੰਗੀ ਗੱਲ ਹੈ ਕਿ ਬਜ਼ੁਰਗ ਕਿਸਾਨ ਨੌਜਵਾਨਾਂ ਨੂੰ ਭੜਕਾਹਟ ਤੋਂ ਰੋਕਦੇ ਵੀ ਨਜ਼ਰ ਆ ਰਹੇ ਹਨ ਅਸਲ ’ਚ ਕਿਸਾਨਾਂ ਨੂੰ ਸੰਜਮ ਵਰਤਣ ਦੀ ਜ਼ਰੂਰਤ ਹੈ ਕਿਉਂਕਿ ਕੋਈ ਅੰਦੋਲਨ ਸਿਧਾਂਤਾਂ ਨਾਲ ਹੀ ਲੜਿਆ ਤੇ ਜਿੱਤਿਆ ਜਾ ਸਕਦਾ ਹੈ ਕਿਸਾਨਾਂ ਦੇ ਵੱਡੇ ਆਗੂ ਜਦੋਂ ਵਾਰ-ਵਾਰ ਸਪੱਸ਼ਟ ਕਰ ਚੁੱਕੇ ਹਨ ਕਿ ਉਹਨਾਂ ਦਾ ਅੰਦੋਲਨ ਸ਼ਾਂਤਮਈ ਹੈ ਤਾਂ ਨੌਜਵਾਨਾਂ ਨੂੰ ਭੜਕਾਹਟ ਤੋਂ ਬਚਣਾ ਚਾਹੀਦਾ ਹੈ। (Farmer Protest)
ਐੱਸਟੀਐੱਫ ਨੇ 66 ਕਿੱਲੋ ਅਫੀਮ ਸਮੇਤ 2 ਜਣਿਆਂ ਨੂੰ ਕੀਤਾ ਗ੍ਰਿਫ਼ਤਾਰ
ਉਂਜ ਵੀ ਇਹ ਮਾਮਲਾ ਹਾਈਕੋਰਟ ’ਚ ਪਹੁੰਚ ਚੁੱਕਾ ਹੈ ਜਿੱਥੇ ਮੁੱਖ ਮੁੱਦਾ ਪ੍ਰਗਟਾਵੇ ਦੀ ਅਜ਼ਾਦੀ ਦਾ ਹੈ ਕਿਸਾਨਾਂ ਨੂੰ ਹਾਈਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਜ਼ਰੂਰੀ ਇਹ ਵੀ ਹੈ ਕਿ ਦੂਜੇ ਪਾਸਿਓਂ ਵੀ ਅਜਿਹੀ ਕਾਰਵਾਈ ਨਾ ਹੋਵੇ ਜਿਸ ਨਾਲ ਕਿਸਾਨਾਂ ’ਚ ਭੜਕਾਹਟ ਵਧੇ ਜਾਂ ਉਹਨਾਂ ’ਚ ਬੇਗਾਨੀਅਤ ਦਾ ਅਹਿਸਾਸ ਹੋਵੇ ਆਪਣੇ ਦੇਸ਼ ਦਾ ਅੰਦਰੂਨੀ ਮਸਲਾ ਸਦਭਾਵਨਾ ਤੇ ਜਿੰਮੇਵਾਰੀ ਨਾਲ ਹੱਲ ਹੋਣਾ ਚਾਹੀਦਾ ਹੈ ਵਿਰੋਧ ਨੂੰ ਟਕਰਾਅ ’ਚ ਨਾ ਬਦਲਣ ਦਿੱਤਾ ਜਾਵੇ ਇਸ ਦੇ ਨਾਲ ਹੀ ਕੇਂਦਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਲੜੀ ਚੱਲ ਰਹੀ ਹੈ ਬੈਠਕਾਂ ਦਾ ਨਤੀਜਾ ਆਉਣ ਦਾ ਵੀ ਇੰਤਜ਼ਾਰ ਕਰਨਾ ਬਣਦਾ ਹੈ ਉਂਜ ਵੀ ਕੋਈ ਵੀ ਮੁੱਦਾ ਤਾਕਤ ਦੀ ਪੱਧਰ ’ਤੇ ਹੱਲ ਨਹੀਂ ਹੁੰਦਾ, ਵਿਚਾਰਾਂ ਨਾਲ ਹੀ ਹੱਲ ਹੋਣਾ ਹੈ। (Farmer Protest)