ਬਠਿੰਡਾ ‘ਚ ਚੱਕਾ ਜਾਮ ਦੌਰਾਨ ਕਿਸਾਨਾਂ ਤੇ ਆਪ ਆਗੂਆਂ ‘ਚ ਝੜਪ
ਬਠਿੰਡਾ, (ਸੁਖਜੀਤ ਮਾਨ)। ਬਠਿੰਡਾ ਦੇ ਭਾਈ ਘਨੱਈਆ ਚੌਂਕ ‘ਚ ਖੇਤੀ ਬਿੱਲਾਂ ਦੇ ਵਿਰੋਧ ‘ਚ ਕੀਤੇ ਚੱਕਾ ਜਾਮ ਦੌਰਾਨ ਅੱਜ ਉਸ ਵੇਲੇ ਸਥਿਤੀ ਤਣਾਅਪੂਰਵਕ ਬਣ ਗਈ ਜਦੋਂ ਕਿਸਾਨ ਆਗੂਆਂ ਤੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ‘ਚ ਧਰਨਾ ਸਥਾਨ ‘ਤੇ ਝੜਪ ਹੋ ਗਈ। ਮੁੱਢਲੀ ਜਾਣਕਾਰੀ ਜੋ ਮਿਲੀ ਹੈ ਉਸ ਮੁਤਾਬਿਕ ਆਪ ਆਗੂਆਂ ਨੇ ਧਰਨੇ ਵਾਲੀ ਸਟੇਜ਼ ਤੋਂ ਬੋਲਣ ਨੂੰ ਸਮਾਂ ਮੰਗਿਆ ਸੀ ਪਰ ਕਿਸਾਨਾਂ ਨੇ ਨਹੀਂ ਦਿੱਤਾ ਜਦੋਂਕਿ ਆਪ ਆਗੂ ਆਖ ਰਹੇ ਨੇ ਕਿ ਉਨ੍ਹਾਂ ‘ਚੋਂ ਕਿਸੇ ਨੇ ਸਮਾਂ ਨਹੀਂ ਮੰਗਿਆ।
ਕਿਸਾਨਾਂ ਨੇ ਤਰਕ ਦਿੱਤਾ ਕਿ ਉਨ੍ਹਾਂ ਵੱਲੋਂ ਕਿਸੇ ਵੀ ਸਿਆਸੀ ਆਗੂ ਨੂੰ ਮੰਚ ਤੋਂ ਨਹੀਂ ਬੋਲਣ ਦਿੱਤਾ ਜਾਵੇਗਾ ਜਿਸ ਤਹਿਤ ਕਿਸੇ ਨੂੰ ਕੋਈ ਸਮਾਂ ਨਹੀਂ ਦਿੱਤਾ ਗਿਆ। ਆਪ ਆਗੂਆਂ ਨੇ ਆਖਿਆ ਕਿ ਉਹ ਆਪਣੀ ਪਾਰਟੀ ਦੇ ਝੰਡੇ ਤੋਂ ਬਿਨ੍ਹਾਂ ਕਿਸਾਨਾਂ ਦੇ ਹੱਕ ‘ਚ ਕਿਸਾਨੀ ਮਸਲੇ ‘ਤੇ ਪੁੱਜੇ ਸਨ, ਉਨ੍ਹਾਂ ਨੇ ਆਪਣੀ ਪਾਰਟੀ ਦਾ ਕੋਈ ਨਾਅਰਾ ਵੀ ਨਹੀਂ ਲਾਇਆ। ਪੁਲਿਸ ਨੇ ਮੌਕੇ ‘ਤੇ ਪੁੱਜਕੇ ਮਾਮਲੇ ਨੂੰ ਥੋੜ੍ਹਾ ਸ਼ਾਂਤ ਕੀਤਾ। ਝੜਪ ਦੇ ਮੁਕੰਮਲ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.