ਅੰਬਾਲਾ ’ਚ ਵੀ ਬੈਠਣਗੇ ਕਿਸਾਨ | Indian Railways
ਸ੍ਰੀਗੰਗਾਨਰ (ਸੱਚ ਕਹੂੰ ਨਿਊਜ਼)। ਕਿਸਾਨ ਅੰਦੋਲਨ ਰੇਲਵੇ ’ਚ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਰੋਜ ਪਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ। ਆਏ ਦਿਨ ਜਾਣ ਵਾਲੇ ਯਾਤਰੀਆਂ ਨੂੰ ਆਪਣੇ ਟੀਚੇ ਤੱਕ ਪਹੁੰਚਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪਰੇਸ਼ਾਨੀ ਦੇ ਚਲਦੇ ਆਪਣੇ ਦਫ਼ਤਰ ਜਾਂ ਘਰ ਲਈ ਹਮੇਸ਼ਾ ਹੀ ਲੇਟ ਹੋ ਰਹੇ ਹਨ। ਉਤਰ-ਰੇਲਵੇ ਦੇ ਅੰਬਾਲਾ ਮੰਡਲ ’ਚ ਕਿਸਾਨ ਅੰਦੋਲਨ ਕਾਰਨ ਰੇਲ ਯਾਤਾਯਾਤ ਪ੍ਰਭਾਵਿਤ ਹੋਇਆ ਹੈ। ਕਿਸਾਨ ਅੰਦੋਲਨ ਕਾਰਨ ਉੱਤਰ-ਪੱਛਮੀ ਰੇਲਵੇ ’ਤੇ ਚੱਲਣ ਵਾਲੀਆਂ ਇਹ ਟਰੇਨਾਂ ਰੱਦ ਰਹਿਣਗੀਆਂ। (Indian Railways)
- ਗੱਡੀ ਨੰਬਰ 04754 ਸ੍ਰੀਗੰਗਾਨਗਰ-ਬਠਿੰਡਾ ਪੈਸੇਂਜਰ ਸਪੈਸ਼ਲ ਮਿਤੀ 30/09/2023 ਨੂੰ ਰੱਦ ਕਰ ਦਿੱਤੀ ਗਈ ਹੈ।
- ਗੱਡੀ ਨੰਬਰ 04755 ਬਠਿੰਡਾ-ਸ੍ਰੀਗੰਗਾਨਗਰ ਪੈਸੇਂਜਰ ਸਪੈਸ਼ਲ ਮਿਤੀ 30/09/3023 ਨੂੰ ਰੱਦ ਕਰ ਦਿੱਤੀ ਗਈ ਹੈ।
- ਗੱਡੀ ਨੰਬਰ 04753 ਬਠਿੰਡਾ-ਸ੍ਰੀਗੰਗਾਨਗਰ ਪੈਸੇਂਜਰ ਸਪੈਸ਼ਲ ਮਿਤੀ 30/09/2023 ਨੂੰ ਰੱਦ ਕਰ ਦਿੱਤੀ ਗਈ ਹੈ।
ਰੇਲ ਰੋਕੋ ਅੰਦੋਲਨ ਦੀ ਵਜ੍ਹਾ ਨਾਲ ਪੰਜਾਬ ’ਚ ਵੀ 25 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। 27 ਟਰੇਨਾਂ ਦਾ ਰੂਟ ਬਦਲ ਦਿੱਤਾ ਗਿਆ ਹੈ। ਕਿੱਥੇ ਵੀ ਸਫਰ ਕਰਨ ਤੋਂ ਪਹਿਲਾਂ ਯਾਤਰੀ ਕ੍ਰਿਪਾ ਸੂਚੀ ਦੇਖ ਲੈਣ। ਤਾਂਕਿ ਕਿਸੇ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬ ’ਚ ਕਿਸਾਨ ਸੰਗਠਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਸ਼ਨਿੱਚਰਵਾਰ ਨੂੰ 177 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਵਿੱਚ 25 ਟਰੇਨਾਂ ਨੂੰ ਸ਼ਨਿੱਚਰਵਾਰ ਨੂੰ ਰੱਦ ਕਰ ਦਿੱਤਾ ਗਿਆ ਹੈ। (Indian Railways)