Punjab News: ਕਿਸਾਨ ਜਥੇਬੰਦੀਆਂ ਕਿਸਾਨੀ ਗੱਲ ਕਰਨ ਦੀ ਥਾਂ ਕਰ ਰਹੀਆਂ ਰਾਜਨੀਤੀ : ਗਰੇਵਾਲ

Punjab News
Punjab News: ਕਿਸਾਨ ਜਥੇਬੰਦੀਆਂ ਕਿਸਾਨੀ ਗੱਲ ਕਰਨ ਦੀ ਥਾਂ ਕਰ ਰਹੀਆਂ ਰਾਜਨੀਤੀ : ਗਰੇਵਾਲ

(ਨੈਨਸੀ/ਰਾਜ ਸਿੰਗਲਾ) ਲਹਿਰਾਗਾਗਾ। ਕੁਝ ਕੁ ਕਿਸਾਨ ਜਥੇਬੰਦੀਆਂ ਕਿਸਾਨਾਂ ਦੀ ਗੱਲ ਨਾ ਕਰਕੇ ਰਾਜਨੀਤੀ ਦੀ ਗੱਲ ਕਰਦੀਆਂ ਹਨ, ਕਿਉਂਕਿ ਇਨ੍ਹਾਂ ਨੂੰ ਪੰਜਾਬ ਸਰਕਾਰ ਉਕਸਾ ਰਹੀ ਹੈ, ਇਸ ਲਈ ਉਨ੍ਹਾਂ ਦੀ ਬੋਲੀ ਬੋਲ ਰਹੇ ਹਨ। ਇਹ ਵਿਚਾਰ ਭਾਜਪਾ ਦੇ ਰਾਸਟਰੀ ਕਾਰਜਕਾਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਅਤੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਨੇ ਇੱਥੇ ਭਾਜਪਾ ਦੇ ਬੂਥ ਸੰਮੇਲਨ ਸਮੇਂ ਇੱਕ ਵਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। Punjab News

ਉਪਰੋਕਤ ਆਗੂਆਂ ਨੇ ਕਿਹਾ ਕਿ ਜਦੋਂ ਭਾਜਪਾ ਦੇ ਆਗੂ ਕਿਸੇ ਪਿੰਡ ਵਿੱਚ ਜਾਂਦੇ ਹਨ ਤਾਂ ਚਾਰ ਪੰਜ ਵਿਅਕਤੀ ਕਾਂਗਰਸ ਦੇ, ਛੇ ਕੁ ਆਮ ਆਦਮੀ ਪਾਰਟੀ ਦੇ ਅਤੇ ਕੁਝ ਬੰਦੇ ਅਕਾਲੀ ਦਲ ਦੇ ਇਕੱਠੇ ਹੋ ਕੇ ਭਾਜਪਾ ਵਰਕਰਾਂ ਨੂੰ ਘੇਰਨ ਦੀ ਗੱਲ ਕਰਦਿਆਂ ਵਿਰੋਧ ਕਰਦੇ ਹਨ, ਪਰ ਇਹ ਸਹੀ ਰਾਜਨੀਤੀ ਨਹੀਂ ਹੈ। ਇਸ ਲਈ ਸਾਨੂੰ ਵੀ ਇਹਨਾਂ ਨੂੰ ਰੋਕਣਾ ਪੈਣਾ ਹੈ ਅਤੇ ਜਵਾਬ ਵੀ ਦੇਣਾ ਪਵੇਗਾ।

ਇਹ ਵੀ ਪੜ੍ਹੋ: Punjab Police Encounter: ਫਰੀਦਕੋਟ ’ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ

ਉਨ੍ਹਾਂ ਸਾਫ ਕੀਤਾ ਕਿ ਕਿਸੇ ਦੇ ਥੱਲੇ ਨਹੀਂ ਲੱਗਿਆ ਜਾਵੇਗਾ ਅਤੇ ਬੂਥ ਸੰਮੇਲਨ ਹਰ ਹਾਲ ਵਿੱਚ ਹੋਣਗੇ। ਉਨ੍ਹਾਂ ਕਿਸਾਨਾਂ ਨੂੰ ਅਗਾਹ ਕਰਦਿਆਂ ਕਿਹਾ ਕਿ ਜੇਕਰ ਕੋਈ ਸਰਕਾਰ ਤੋਂ ਤੰਗ ਹੈ ਉਹ ਆਪਣੀ ਗੱਲ ਰੱਖ ਸਕਦੇ ਹਨ ਪਰ ਗੱਲ ਕਰਨ ਜਾਂ ਸੰਮੇਲਨ ਕਰਨ ਤੋਂ ਰੋਕਣਾ ਬਹੁਤ ਮਾੜੀ ਗੱਲ ਹੈ। ਉਨ੍ਹਾਂ ਆਪਣੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਐਮਪੀ ਚੋਣਾਂ ਸਮੇਂ ਪਾਰਟੀ ਦਾ ਉਮੀਦਵਾਰ ਹਰੇਕ ਪਿੰਡ ਵਿੱਚ ਪਹੁੰਚਾਉਣਾ ਸਾਡੀ ਜਿੰਮੇਵਾਰੀ ਹੈ।

ਇਸ ਲਈ ਪਾਰਟੀ ਦਾ ਏਜੰਡਾ, ਝੰਡਾ, ਨੀਤੀਆਂ ਹਰੇਕ ਪਿੰਡ, ਹਰੇਕ ਘਰ ਵਿੱਚ ਪਹੁੰਚਾਉਣਾ ਵਰਕਰਾਂ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਸਾਨਾਂ ਵੱਲੋਂ ਐਮਐਸਪੀ ਦੀ ਮੰਗ ਸਬੰਧੀ ਖੁਲਾਸਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨ ਵੱਡੇ ਮੰਤਰੀ ਚੰਡੀਗੜ੍ਹ ਭੇਜੇ ਸਨ। ਪੰਜ ਫਸਲਾਂ ਦੇ ਐਮਐਸਪੀ ਦੇਣ ਲਈ ਵੀ ਤਿਆਰ ਸਨ ਪਰ ਕਿਸਾਨਾਂ ਨੇ ਸਵੀਕਾਰ ਨਹੀਂ ਕੀਤੇ।

ਮੋਦੀ ਸਰਕਾਰ ਦੇ ਕੀਤੇ ਕੰਮ ਘਰ-ਘਰ ਵਿੱਚ ਪਹੁੰਚਾਉਣ ਸਬੰਧੀ ਕੋਈ ਕਸਰ ਨਹੀਂ ਛੱਡੀ ਜਾ ਰਹੀ 

ਉਹਨਾਂ ਕਿਹਾ ਕਿ ਆਪ ਸਰਕਾਰ ਦੌਰਾਨ ਪੰਜਾਬ ਵਿੱਚ ਗਰੀਬੀ ਅਤੇ ਲੁੱਟਮਾਰ ਵਧੀ। ਮੁੱਖ ਮੰਤਰੀ ਭਗਵੰਤ ਮਾਨ ਦਾਅਵਾ ਕਰਦੇ ਸੀ ਕਿ ਸਾਡੇ ਰਾਜ ਵਿੱਚ ਧਰਨੇ ਨਹੀਂ ਲੱਗਣਗੇ,ਜਦੋਂ ਕਿ ਪੰਜਾਬ ਦੀਆਂ ਮੁੱਖ ਸੜਕਾਂ ’ਤੇ ਸਭ ਤੋਂ ਵੱਧ ਧਰਨੇ ਲੱਗ ਰਹੇ ਹਨ। ਇਸ ਸਮੇਂ ਸਟੇਜ ਸੰਚਾਲਕ ਅਤੇ ਹਲਕਾ ਕਨਵੀਨਰ ਵਿਨੋਦ ਸਿੰਗਲਾ ਨੇ ਆਏ ਆਗੂਆਂ ਨੂੰ ਵਿਸਵਾਸ ਦਿਵਾਇਆ ਕਿ ਸਾਡੇ ਵੱਲੋਂ ਮੋਦੀ ਸਰਕਾਰ ਦੇ ਕੀਤੇ ਕੰਮ ਅਤੇ ਨੀਤੀਆਂ ਘਰ-ਘਰ ਵਿੱਚ ਪਹੁੰਚਾਉਣ ਸਬੰਧੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਤੇ ਅਸੀਂ ਚੋਣਾਂ ਵਿੱਚ ਸਾਰੇ ਆਗੂ ਇੱਕਜੁੱਟ ਹੋ ਕੇ ਪਾਰਟੀ ਦਾ ਤਨੋ ਮਨੋ ਸਾਥ ਦੇਵਾਂਗੇ। Punjab News

ਇਸ ਸਮੇਂ ਸੰਗਰੂਰ ਦੇ ਪ੍ਰਭਾਰੀ ਗਣੇਸ ਸਰਪਾਲ, ਅੰਤਰਰਾਜ ਚੱਠਾ, ਯਗੇਸ ਸੁਨਾਮ, ਜਗਪਾਲ ਮਿੱਤਲ, ਸੰਜੇ ਗੋਇਲ, ਵਿਨੋਦ ਗੁਪਤਾ, ਵਿਨੋਦ ਸਿੰਗਲਾ ਹਲਕਾ ਕਨਵੀਨਰ, ਰਾਂਝਾ ਬਖਸੀ ਖਨੌਰੀ, ਅੰਮ੍ਰਿਤਰਾਜ ਚੱਠਾ, ਸੋਹਨ ਲਾਲ ਗੁਰਨੇ, ਸੰਦੀਪ ਦੀਪੂ, ਰਮੇਸ ਰੋਮੀ, ਗੁਰਵਿੰਦਰ ਸਿੰਗਲਾ ਆਦਿ ਭਾਜਪਾ ਆਗੂ ਅਤੇ ਵਰਕਰ ਮੌਜੂਦ ਸਨ।