Jagjit Singh Dallewal: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪਟਿਆਲਾ ਲਿਆਂਦਾ, ਪੁਲਿਸ ਵੱਲੋਂ ਸਖਤ ਪਹਿਰਾ

Jagjit Singh Dallewal

ਡੱਲੇਵਾਲ ਨੂੰ ਪ੍ਰਾਈਵੇਟ ਹਸਪਤਾਲ ’ਚ ਕਰਵਾਇਆ ਦਾਖਲ | Jagjit Singh Dallewal

Jagjit Singh Dallewal: (ਖੁਸਵੀਰ ਸਿੰਘ ਤੂਰ) ਪਟਿਆਲਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਤੋਂ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਸਿਫਟ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡੱਲੇਵਾਲ ਨੂੰ ਦੇਰ ਰਾਤ ਪਟਿਆਲਾ ਵਿਖੇ ਲਿਆਂਦਾ ਗਿਆ ਹੈ ਅਤੇ ਉਹਨਾਂ ਨੂੰ ਪਟਿਆਲਾ ਦੇ ਪ੍ਰਾਈਵੇਟ ਪਾਰਕ ਹਸਪਤਾਲ ਵਿੱਚ ਰੱਖਿਆ ਗਿਆ ਹੈ। ਕਿਸਾਨ ਆਗੂਆਂ ਦਾ ਦਾਅਵਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੇ ਪਿਛਲੇ ਦਿਨਾਂ ਤੋਂ ਪਾਣੀ ਵੀ ਤਿਆਗਿਆ ਹੋਇਆ ਹੈ।

ਕਿਸਾਨ ਆਗੂਆਂ ਦਾ ਦਾਅਵਾ, ਡੱਲੇਵਾਲ ਵੱਲੋਂ ਪਾਣੀ ਵੀ ਤਿਆਗਿਆ ਹੋਇਆ

ਦੱਸਣਯੋਗ ਹੈ ਕਿ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ ਚੰਡੀਗੜ੍ਹ ਵਿਖੇ ਮੀਟਿੰਗ ਤੇ ਗਏ ਹੋਰਨਾਂ ਕਿਸਾਨ ਆਗੂਆਂ ਨੂੰ ਪੁਲਿਸ ਵੱਲੋਂ ਰਸਤੇ ਵਿੱਚ ਹੀ ਹਿਰਾਸਤ ਵਿੱਚ ਲੈ ਲਿਆ ਸੀ। 19 ਮਾਰਚ ਨੂੰ ਪੁਲਿਸ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਮੋਹਾਲੀ ਨੇੜੇ ਰਸਤੇ ਵਿੱਚ ਹੀ ਹਿਰਾਸਤ ਵਿਚ ਲੈ ਕੇ ਪਹਿਲਾਂ ਪਟਿਆਲਾ ਦੇ ਕਮਾਂਡੋ ਕੰਪਲੈਕਸ ਵਿਖੇ ਲਿਆਂਦਾ ਗਿਆ ਸੀ, ਜਿਸ ਮਗਰੋਂ ਜਲੰਧਰ ਵਿਖੇ ਹਸਪਤਾਲ ਵਿੱਚ ਸਿਫਟ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: Gangster Jaggu Bhagwanpuria: ਗੈਂਗਸਟਰ ਜੱਗੂ ਭਗਵਾਨਪੁਰੀਆ ਬਠਿੰਡਾ ਜੇਲ੍ਹ ’ਚੋਂ ਅਸਾਮ ਤਬਦੀਲ

ਪਤਾ ਲੱਗਾ ਹੈ ਕਿ ਪੁਲਿਸ ਵੱਲੋਂ ਦੇਰ ਰਾਤ ਉਨਾਂ ਨੂੰ ਪਟਿਆਲਾ ਵਿਖੇ ਲਿਆਂਦਾ ਗਿਆ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇੱਥੇ ਸਖਤ ਪਹਿਰਾ ਰੱਖਿਆ ਹੋਇਆ ਹੈ । ਇੱਧਰ ਕਿਸਾਨ ਆਗੂਆਂ ਦਾ ਦਾਅਵਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਵੱਲੋਂ ਆਪਣਾ ਮਰਨ ਵਰਤ ਲਗਾਤਾਰ ਜਾਰੀ ਹੈ ਅਤੇ ਜਦੋਂ ਤੋਂ ਪੁਲਿਸ ਵੱਲੋਂ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਹੈ ਉਸ ਸਮੇਂ ਤੋਂ ਹੀ ਉਨਾਂ ਵੱਲੋਂ ਪਾਣੀ ਵੀ ਤਿਆਗਿਆ ਹੋਇਆ ਹੈ। Jagjit Singh Dallewal

ਇੱਧਰ ਡੱਲੇਵਾਲ ਦੇ ਪੁੱਤਰ ਗੁਰਪਿੰਦਰਪਾਲ ਡੱਲੇਵਾਲ ਵੱਲੋਂ ਵੀ ਮੀਡੀਆ ਅੱਗੇ ਆਖਿਆ ਗਿਆ ਹੈ ਕਿ ਉਹਨਾਂ ਨੂੰ ਆਪਣੇ ਪਿਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਮੀਡੀਆ ਰਿਪੋਰਟਾਂ ਰਾਹੀਂ ਹੀ ਪਤਾ ਲੱਗਾ ਹੈ ਕਿ ਉਨਾਂ ਨੂੰ ਪਟਿਆਲਾ ਵਿਖੇ ਹਸਪਤਾਲ ਵਿੱਚ ਲਿਆਂਦਾ ਗਿਆ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਅੱਜ ਡੱਲੇਵਾਲ ਨੂੰ ਪਟਿਆਲਾ ਹਸਪਤਾਲ ਵਿਖੇ ਮਿਲਣ ਆਏ ਸਨ ਪਰ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ।