ਸਤੰਬਰ ਮਹੀਨੇ ਦੇ ਕਿਸਾਨੀ ਰੁਝੇਵੇਂ

ਸਤੰਬਰ ਮਹੀਨੇ ਦੇ ਕਿਸਾਨੀ ਰੁਝੇਵੇਂ

ਝੋਨਾ: ਝੋਨੇ ਤੇ ਬਾਸਮਤੀ ਦੀਆਂ ਫ਼ਸਲਾਂ ਤੋਂ ਵਧੀਆ ਝਾੜ ਲੈਣ ਲਈ ਲੋੜ ਅਨੁਸਾਰ ਪਾਣੀ ਦਿੰਦੇ ਰਹੋ ਪਰ ਕਟਾਈ ਤੋਂ ਦੋ ਹਫ਼ਤੇ ਪਹਿਲਾਂ ਪਾਣੀ ਬੰਦ ਕਰ ਦਿਓ ਝੋਨੇ ਦੀ ਫ਼ਸਲ ’ਚੋਂ ਨਦੀਨ ਅਤੇ ਵਾਧੂ ਬੂਟੇ ਪੁੱਟ ਦਿਓ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ 170 ਗ੍ਰਾਮ ਮੌਰਟਰ 75 ਤਾਕਤ ਜਾਂ ਇੱਕ ਲੀਟਰ ਕੋਰੋਬਾਨ/ਡਰਮਟ 20 ਤਾਕਤ ਜਾਂ 560 ਮਿ.ਲੀ. ਮੋਨੋਸਿਲ 36 ਐੱਸ.ਐੱਲ. ਜਾਂ 350 ਮਿ.ਲੀ. ਸੁਟਾਥੀਆਨ 40 ਤਾਕਤ ਨੂੰ 100 ਲੀਟਰ ਪਾਣੀ ’ਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਚਿੱਟੀ ਪਿੱਠ ਵਾਲੇ ਟਿੱਡੇ ਕਾਰਨ ਪੱਤੇ ਅਤੇ ਬੂਟੇ ਧੌੜੀਆਂ ਵਿੱਚ ਸੁੱਕ ਜਾਂਦੇ ਹਨ

ਇਸ ਦੀ ਰੋਕਥਾਮ ਲਈ 40 ਮਿ.ਲੀ. ਕੌਨਫੀਡੋਰ 200 ਐੱਸ. ਐੱਲ./ਕਰੋਕੋਡਾਈਲ 17.8 ਤਾਕਤ ਜਾਂ 800 ਮਿ.ਲੀ. ਐਕਾਲਕਸ 25 ਤਾਕਤ ਜਾਂ ਇੱਕ ਲੀਟਰ ਕੋਰੋਬਾਨ/ਡਰਸਬਾਨ 20 ਤਾਕਤ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਝੋਨੇ ਦੀ ਫ਼ਸਲ ਵਿੱਚ ਤਣੇ ਦੇ ਗੜੂੰਏ ਵਧ ਰਹੀ ਫ਼ਸਲ ਦੀਆਂ ਗੋਭਾਂ ਅੰਦਰੋਂ ਖਾ ਕੇ ਸੁਕਾ ਦਿੰਦੇ ਹਨ ਤੇ ਮੁੰਜਰਾਂ ਪੈਣ ਸਮੇਂ ਹਮਲੇ ਵਾਲੇ ਬੂਟਿਆਂ ਦੀਆਂ ਦਾਣਿਆਂ ਤੋਂ ਸੱਖਣੀਆਂ ਚਿੱਟੇ ਰੰਗ ਦੀਆਂ ਮੁੰਜਰਾਂ ਖੇਤ ਵਿੱਚ ਸਿੱਧੀਆਂ ਖੜ੍ਹੀਆਂ ਦਿਖਾਈ ਦਿੰਦੀਆਂ ਹਨ

ਝੌਨੇ ਦੀ ਫ਼ਸਲ ’ਤੇ ਜਦੋਂ 5 ਪ੍ਰਤੀਸ਼ਤ ਤੋਂ ਜ਼ਿਆਦਾ ਗੋਭਾਂ ਸੁੱਕੀਆਂ ਦਿਖਾਈ ਦੇਣ ਤਾਂ 170 ਗ੍ਰਾਮ ਮੌਰਟਰ 75 ਤਾਕਤ ਜਾਂ 350 ਮਿ.ਲੀ. ਸੁਟਾਥੀਆਨ 40 ਈ ਸੀ ਜਾਂ 560 ਮਿ.ਲੀ. ਮੋਨੋਸਿਲ 36 ਐਸ ਐਲ ਜਾਂ ਇੱਕ ਲੀਟਰ ਕੋਰੋਬਾਨ/ ਡਰਸਬਾਨ/ ਲੀਥਲ/ ਕਲੋਰਗਾਰਡ/ ਡਰਮਟ/ ਕਲਾਸਿਕ/ ਫੋਰਸ 20 ਈ ਸੀ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ ਬਾਸਮਤੀ ਦੀ ਫ਼ਸਲ ਵਿਚ ਜਦੋਂ 2 ਪ੍ਰਤੀਸ਼ਤ ਗੋਭਾਂ ਸੁੱਕੀਆਂ ਨਜ਼ਰ ਆਉਣ ਤਾਂ 170 ਗ੍ਰਾਮ ਮੌਰਟਰ 75 ਤਾਕਤ ਜਾਂ 60 ਮਿ.ਲੀ. ਕੋਰਾਜਿਨ 20 ਐੱਸ ਸੀ ਜਾਂ 15 ਗ੍ਰਾਮ ਫਿਪਰੋਨਿਲ 80 ਤਾਕਤ ਜਾਂ 560 ਮਿ.ਲੀ. ਮੋਨੋਸਿਲ 36 ਐੱਸ ਐੱਲ ਜਾਂ ਇੱਕ ਲੀਟਰ ਕੋਰੋਬਾਨ/ ਲੀਥਲ/ ਡਰਮਟ/ ਕਲਾਸਿਕ 20 ਤਾਕਤ ਨੂੰ 100 ਲੀਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਇਨ੍ਹਾਂ ਕੀੜਿਆਂ ਦੀ ਰੋਕਥਾਮ 4 ਕਿੱਲੋ ਫਰਟੇਰਾ 0.4 ਜੀ. ਆਰ. ਜਾਂ 4 ਕਿਲੋ ਡਰਸਬਾਨ 10 ਜੀ ਜਾਂ 6 ਕਿਲੋ ਰੀਜੈਂਟ 0.3 ਜੀ ਜਾਂ 10 ਕਿਲੋ ਪਦਾਨ ਜਾਂ ਕਾਰਟਾਪ ਜਾਂ ਸਨਵੈਕਸ ਜਾਂ ਕੇਲਡਾਨ ਜਾਂ ਨਿਦਾਨ 4 ਜੀ ਜਾਂ 5 ਕਿਲੋ ਫੌਰਾਟੌਕਸ 10 ਜੀ ਪ੍ਰਤੀ ਏਕੜ ਦੇ ਹਿਸਾਬ ਵਰਤ ਕੇ ਵੀ ਕੀਤੀ ਜਾ ਸਕਦੀ ਹੈ ਡਰਸਬਾਨ/ਰੀਜੈਂਟ/ਪਦਾਨ/ਕਾਰਟਾਪ/ਸਨਵੈਕਸ/ਕੇਲਡਾਨ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਕਰਦੇ ਹਨ

ਜੇਕਰ ਮੌਸਮ ਜ਼ਿਆਦਾ ਨਮੀ ਵਾਲਾ ਤੇ ਬੱਦਲਾਂ ਵਾਲਾ ਹੋਵੇ ਤਾਂ ਬਲਾਈਟੌਕਸ ਜਾਂ ਕੌਪਰ ਔਕਸੀਕਲੋਰਾਈਡ 50 ਡਬਲਯੂ ਪੀ ਘੁਲਣਸ਼ੀਲ ਜਾਂ ਕੋਸਾਇਡ 46 ਡੀ ਐਫ 500 ਗ੍ਰਾਮ ਨੂੰ 200 ਲੀਟਰ ਪਾਣੀ ਵਿਚ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰਕੇ ਝੂਠੀ ਕਾਂਗਿਆਰੀ ਤੋਂ ਫਸਲ ਨੂੰ ਬਚਾਓ ਅਤੇ ਦਸ ਦਿਨਾਂ ਦੇ ਵਕਫ਼ੇ ’ਤੇ ਟਿਲਟ 200 ਮਿ.ਲੀ. 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਪਹਿਲਾ ਛਿੜਕਾਅ ਫ਼ਸਲ ਨਿੱਸਰਨ ਸਮੇਂ ਤੋਂ ਸ਼ੁਰੂ ਕਰੋ ਤਣੇ ਦੁਆਲੇ ਪੱਤਿਆਂ ਦੇ ਝੁਲਸ ਰੋਗ ਤੋਂ ਫ਼ਸਲ ਨੂੰ ਬਚਾਉਣ ਲਈ ਬੰਨਿਆਂ ਜਾਂ ਵੱਟਾਂ ’ਤੇ ਘਾਹ ਨਾ ਰਹਿਣ ਦਿਉ ਬਿਮਾਰੀ ਦੀਆਂ ਨਿਸ਼ਾਨੀਆਂ ਦਿਸਣ ਤਾਂ ਲਸਟਰ 320 ਮਿ.ਲੀ. ਜਾਂ 200 ਮਿ.ਲੀ. ਫੋਲੀਕਰ ਜਾਂ 200 ਮਿ.ਲੀ. ਮੋਨਸਰਨ ਜਾਂ 200 ਗ੍ਰਾਮ ਬਾਵਿਸਟਨ ਜਾਂ 200 ਮਿ.ਲੀ. ਟਿਲਟ ਨੂੰ 200 ਮਿ.ਲੀ. ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ

ਮੱਕੀ: ਮੱਕੀ ਦੀ ਫ਼ਸਲ ਨੂੰ ਸਮੇਂ ਸਿਰ ਠੀਕ ਪਾਣੀ ਦਿੰਦੇ ਰਹੋ ਖਾਸ ਕਰਕੇ ਜਦੋਂ ਮੱਕੀ ਦੇ ਬੂਟੇ ਸੂਤ ਕੱਤਦੇ ਹੋਣ ਤੇ ਬੂਰ ਨਿੱਕਲਦਾ ਹੋਵੇ ਇਸ ਸਮੇਂ ਪਾਣੀ ਦੀ ਘਾਟ ਕਾਰਨ ਝਾੜ ਘਟ ਜਾਵੇਗਾ ਭਾਰੀ ਮੀਂਹ ਪੈਣ ਤੋਂ ਬਾਅਦ ਖੇਤਾਂ ’ਚੋਂ ਵਾਧੂ ਪਾਣੀ ਕੱਢ ਦੇਣਾ ਚਾਹੀਦਾ ਹੈ ਤਾਂ ਜੋ ਫਸਲ ਨੂੰ ਟਾਂਡੇ ਗਲਣ ਦੇ ਰੋਗ ਤੋਂ ਬਚਾਇਆ ਜਾ ਸਕੇ ਮੱਕੀ ਦੀ ਫ਼ਸਲ ਦੇ ਗੜੂੰਏ ਦੇ ਹਮਲੇ ਦੀ ਰੋਕਥਾਮ 40 ਮਿ.ਲੀ. ਸੁਮੀਸੀਡਾਨ 20 ਤਾਕਤ/ਰਿਪਕਾਰਡ 10 ਤਾਕਤ ਜਾਂ 80 ਮਿ.ਲੀ. ਡੈਸਿਸ 2.8 ਤਾਕਤ ਨੂੰ 60 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਨਾਲ ਕੀਤੀ ਜਾ ਸਕਦੀ ਹੈ

ਨਰਮਾ ਤੇ ਕਪਾਹ: ਫੁੱਲ ਤੇ ਟੀਂਡੇ ’ਤੇ ਆਈ ਕਪਾਹ ਦੀ ਫ਼ਸਲ ਨੂੰ ਪਾਣੀ ਦੀ ਘਾਟ ਨਾ ਆਉਣ ਦਿਓ ਨਹੀਂ ਤਾਂ ਫੁੱਲ ਅਤੇ ਟੀਂਡੇ ਝੜ ਜਾਣਗੇ ਅਤੇ ਝਾੜ ਵੀ ਬਹੁਤ ਘਟ ਜਾਵੇਗਾ ਟੀਂਡਿਆਂ ਦੇ ਜਲਦੀ ਖਿੜਨ ਲਈ ਅਖੀਰਲਾ ਪਾਣੀ ਸਤੰਬਰ ਦੇ ਅਖੀਰ ਵਿੱਚ ਦਿਓ ਟੀਂਡੇ ਦੀਆਂ ਵੱਡੀਆਂ ਅਮਰੀਕਨ ਸੁੰਡੀਆਂ ਦੀ ਰੋਕਥਾਮ ਲਈ 800 ਗ੍ਰਾਮ ਐਸੀਫੇਟ 75 ਤਾਕਤ ਜਾਂ 2000 ਮਿ.ਲੀ. ਕਲੋਰੋਪਾਈਰੀਫਾਸ 20 ਤਾਕਤ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਨੂੰ ਤਰਜ਼ੀਹ ਦਿਓ ਐਸੀਫ਼ੇਟ ਨਾਲ ਚਿੱਟੀ ਮੱਖੀ ਦੀ ਸੰਖਿਆ ਵਧ ਜਾਂਦੀ ਹੈ ਸੋ ਜਿੱਥੇ ਟੀਂਡੇ ਦੀਆਂ ਸੁੰਡੀਆਂ ਖ਼ਾਸ ਕਰਕੇ ਅਮਰੀਕਨ ਸੁੰਡੀ ਨਾਲ ਚਿੱਟੀ ਮੱਖੀ ਵੀ ਫ਼ਸਲ ਦਾ ਆਰਥਿਕ ਨੁਕਸਾਨ ਕਰ ਰਹੀ ਹੋਵੇ, ਉੱਥੇ ਕਲੋਰੋਪਾਈਰੀਫ਼ਾਸ ਦੀ ਵਰਤੋਂ ਨੂੰ ਤਰਜ਼ੀਹ ਦਿਓ ਰੋਕਥਾਮ ਦੇ ਬਾਵਜ਼ੂਦ ਅਮਰੀਕਨ ਸੁੰਡੀ ਦਾ ਹਮਲਾ ਵਧੇਰੇ ਜਾਪਣ ’ਤੇ 60 ਮਿ.ਲੀ. ਟਰੇਸਰ 48 ਤਾਕਤ ਜਾਂ 200 ਮਿ.ਲੀ. ਅਵਾਂਟ ਨੂੰ 15 ਤਾਕਤ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ ਜੇਕਰ 24 ਘੰਟਿਆਂ ਵਿੱਚ ਬਾਰਸ਼ ਹੋ ਜਾਵੇ ਤਾਂ ਛਿੜਕਾਅ ਦੁਬਾਰਾ ਕਰੋ

ਜੇਕਰ ਸੁੰਡੀਆਂ ਦੇ ਨਾਲ-ਨਾਲ ਚਿੱਟੀ ਮੱਖੀ ਦਾ ਹਮਲਾ ਨਜ਼ਰ ਆਵੇ ਤਾਂ ਟਰਾਈਏਜ਼ੋਫਾਸ ਜਾਂ ਈਥੀਅਨ ਦੀ ਵਰਤੋਂ ਨੂੰ ਪਹਿਲ ਦਿਓ ਅੱਧ ਸਤੰਬਰ ਤੋਂ ਬਾਅਦ ਸਿੰਥੈਟਿਕ ਪੈਰਾਥਰਾਇਡ ਗਰੁੱਪ ਦੇ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੋ ਮਿਲੀਬੱਗ ਦੇ ਹਮਲੇ ਵਾਲੀਆਂ ਕਤਾਰਾਂ/ਬੂਟਿਆਂ ਤੇ ਬਪਰੋਫੈਜ਼ਿਨ 25 ਤਾਕਤ 500 ਮਿ.ਲੀ./ਕਾਰਬਰਿਲ 50 ਤਾਕਤ 1 ਕਿਲੋ/ਥਾਇਓਡੀਕਾਰਬ 75 ਤਾਕਤ 250 ਗਾ੍ਰਮ (ਕਾਰਬਮੇਟ ਗਰੁੱਪ) ਪ੍ਰੋਫੈਨੋਫਾਸ 50 ਤਾਕਤ 500 ਮਿ.ਲੀ./ਕੁਇਨਲਫਾਸ 25 ਤਾਕਤ 800 ਮਿ.ਲੀ./ਐਸੀਫੇਟ 75 ਤਾਕਤ 800 ਗ੍ਰਾਮ/ਕਲੋਰੋਪਾਈਰੀਫਾਸ 20 ਤਾਕਤ 2000 ਮਿ.ਲੀ. (ਔਰਗਾਨੋਫਾਸਫੇਟ ਗਰੁੱਪ) ਦਾ ਚੰਗੀ ਤਰ੍ਹਾਂ ਛਿੜਕਾਅ ਕਰੋ

ਵੱਖਰੇ-ਵੱਖਰੇ ਗਰੁੱਪਾਂ ਦੀਆਂ ਕੀਟਨਾਸ਼ਕਾਂ ਨੂੰ ਅਦਲ-ਬਦਲ ਕੇ ਵਰਤੋ ਨਰਮੇ ਤੋਂ ਚੰਗਾ ਝਾੜ ਲੈਣ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ 13:0:45 (2 ਕਿਲੋ ਪੋਟਾਸ਼ੀਅਮ ਨਾਈਟੇ੍ਰਟ 100 ਲੀਟਰ ਪਾਣੀ ਪ੍ਰਤੀ ਏਕੜ) ਦੇ ਚਾਰ ਛਿੜਕਾਅ ਫੁੱਲ ਨਿੱਕਲਣ ਵੇਲੇ ਹਫ਼ਤੇ ਦੀ ਵਿੱਥ ’ਤੇ ਕਰੋ

ਤੇਲ ਬੀਜ: ਸਤੰਬਰ ਦਾ ਪਹਿਲਾਂ ਪੰਦਰਵਾੜਾ ਤੋਰੀਆ ਬੀਜਣ ਲਈ ਬਹੁਤ ਹੀ ਵਧੀਆ ਹੈ ਜੇਕਰ ਸਮੇਂ ਸਿਰ ਖੇਤ ਵਿਹਲਾ ਚਾਹੁੰਦੇ ਹੋ ਤਾਂ ਤੋਰੀਏ ਦੀਆਂ ਥੋੜ੍ਹਾ ਸਮਾਂ ਲੈਣ ਵਾਲੀਆਂ ਟੀ.ਐਲ. 17 ਜਾਂ ਪੀ.ਬੀ.ਟੀ.-37 ਜਾਂ ਟੀ.ਐਲ.15 ਕਿਸਮਾਂ ਬੀਜੋ ਤੋਰੀਆ ਬੀਜਣ ਸਮੇਂ ਖੇਤ ਵਿੱਚ 55 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫਾਸਫੇਟ ਜ਼ਰੂਰ ਪਾਓ ਜੇਕਰ ਸੁਪਰਫਾਸਫੇਟ ਖਾਦ ਨਾ ਮਿਲੇ ਤਾਂ 50 ਕਿਲੋ ਜਿਪਸਮ ਪ੍ਰਤੀ ਏਕੜ ਖਾਸ ਕਰਕੇ ਗੰਧਕ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਨਾਈਟ੍ਰੋਜਨ ਤੇ ਫਾਸਫੋਰਸ ਵਾਲੀਆਂ ਖਾਦਾਂ ਨਾਲ ਜ਼ਰੂਰ ਪਾਓ ਤੇਲ ਬੀਜਾਂ ਦਾ ਵਧੇਰੇ ਝਾੜ ਲੈਣ ਲਈ ਤੋਰੀਆ ਤੇ ਗੋਭੀ ਸਰ੍ਹੋਂ ਇਕੱਠੇ ਅੱਧ ਸਤੰਬਰ ਨੂੰ ਬੀਜ ਦਿਓ ਬਿਜਾਈ 22.5 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ ਵਿੱਚ ਕਰੋ

ਮੂੰਗਫ਼ਲੀ: ਡੋਡੀਆਂ ’ਤੇ ਆਈ ਫ਼ਸਲ ਨੂੰ ਪਾਣੀ ਦੀ ਘਾਟ ਨਾ ਆਉਣ ਦਿਓ, ਨਹੀਂ ਤਾਂ ਮੂੰਗਫ਼ਲੀ ਦਾ ਝਾੜ ਬਹੁਤ ਹੀ ਘਟ ਜਾਵੇਗਾ ਟਿੱਕਾ ਰੋਗ ਤੋਂ ਮੂੰਗਫ਼ਲੀ ਦੀ ਫ਼ਸਲ ਨੂੰ ਬਚਾਉਣ ਲਈ ਘੁਲਣਸ਼ੀਲ ਸਲਫ਼ਰ 500-750 ਗ੍ਰਾਮ ਨੂੰ 200-300 ਲੀਟਰ ਪਾਣੀ ਵਿਚ ਪ੍ਰਤੀ ਏਕੜ ਦੇ ਹਿਸਾਬ ਜਾਂ ਬਾਵਿਸਟਨ/ਡੈਰੋਸਲ/ਐਗਰੋਜ਼ਿਮ 50-60 ਗ੍ਰਾਮ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਅਗਸਤ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਕਰੋ ਤੇ ਕੁੱਲ 3-4 ਛਿੜਕਾਅ 15-15 ਦਿਨਾਂ ਦੇ ਫ਼ਰਕ ’ਤੇ ਕਰੋ

ਹਰੇ ਚਾਰੇ: ਸਤੰਬਰ ਦੇ ਅੱਧ ਵਿੱਚ ਚਾਰੇ ਲਈ ਮੱਕੀ ਬੀਜ ਦਿਓ ਬਰਸੀਮ ਲਈ ਖੇਤ ਤਿਆਰ ਕਰ ਲਿਓ ਤੇ ਅਖ਼ਰੀਲੇ ਹਫ਼ਤੇ ਬੀਜ ਦਿਓ ਬੀਜਣ ਸਮੇਂ ਬਰਸੀਮ ਵਿੱਚ ਜਵੀ ਅਤੇ ਸਰ੍ਹੋਂ ਰਲ਼ਾ ਦਿਓ ਤਾਂ ਜੋ ਪਹਿਲੀ ਕਟਾਈ ਭਰਵੀਂ ਮਿਲੇ ਬਰਸੀਮ ਦਾ ਬੀਜ ਕਾਸ਼ਨੀ ਰਹਿਤ ਹੋਣਾ ਚਾਹੀਦਾ ਹੈ ਬੀਜਣ ਤੋਂ ਪਹਿਲਾਂ ਬੀਜ ਨੂੰ ਰਾਈਜ਼ੋਬੀਅਮ ਦੇ ਟੀਕੇ ਨਾਲ ਸੋਧ ਲਓ ਪੋਆ ਘਾਹ ਦੀ ਰੋਕਥਾਮ ਲਈ ਤਿਆਰ ਖੇਤ ਤੇ ਬਿਜਾਈ ਤੋਂ ਪਹਿਲਾਂ 400 ਮਿ.ਲੀ. ਬਾਸਾਲੀਨ ਦਾ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ

ਬਰਸੀਮ ਦੀ ਬਿਜਾਈ ਸਮੇਂ 22 ਕਿਲੋ ਯੂਰੀਆ ਅਤੇ 185 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਓ ਜੇਕਰ ਖੇਤ ਵਿੱਚ 6 ਟਨ ਗਲੀ-ਸੜੀ ਰੂੜੀ ਪਾਈ ਹੋਵੇ ਤਾਂ 125 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਓ ਬਰਸੀਮ ਵਿੱਚ ਜੇਕਰ ਰਾਈ ਘਾਹ ਮਿਲਾ ਕੇ ਬੀਜਿਆ ਹੋਵੇ ਤਾਂ 22 ਕਿਲੋ ਯੁੂਰੀਆ ਖਾਦ ਹਰ ਕਟਾਈ ਮਗਰੋਂ ਪਾਓ ਮੱਕੀ, ਬਾਜਰੇ ਦੇ ਵਾਧੂ ਹਰੇ ਚਾਰੇ ਦਾ ਆਚਾਰ ਬਣਾ ਲਓ ਤਾਂ ਕਿ ਹਰੇ ਚਾਰੇ ਦੀ ਘਾਟ ਸਮੇਂ ਵਰਤਿਆ ਜਾਵੇ

ਸਬਜ਼ੀਆਂ:

ਮਟਰ: ਜੇਕਰ ਮਟਰ ਖੇਤ ’ਚ ਪਹਿਲੀ ਵਾਰ ਬੀਜਣੇ ਹਨ ਤਾਂ 45 ਕਿਲੋ ਬੀਜ ਜਲਦੀ ਪੱਕਣ ਵਾਲੀਆਂ ਕਿਸਮਾਂ ਮਟਰ ਅਗੇਤਾ 6 ਜਾਂ ਅਰਕਲ ਮਟਰ ਨੂੰ ਰਾਈਜ਼ੋਬੀਅਮ ਦੇ ਟੀਕੇ ਨਾਲ ਸੋਧ ਲਓ ਬਿਜਾਈ ਸਮੇਂ 45 ਕਿਲੋ ਯੂਰੀਆ ਅਤੇ 155 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ ਨਦੀਨਾਂ ਦੀ ਰੋਕਥਾਮ ਲਈ ਮਟਰਾਂ ਦੀ ਫ਼ਸਲ ਉੱਗਣ ਤੋਂ ਪਹਿਲਾਂ ਸਟੌਂਪ 30 ਤਾਕਤ ਇੱਕ ਲੀਟਰ ਜਾਂ ਐਫਾਲੋਨ 50 ਤਾਕਤ 500 ਗਾ੍ਰਮ ਪ੍ਰਤੀ ਏਕੜ ਦੇ ਹਿਸਾਬ ਨਾਲ 150-200 ਲੀਟਰ ਪਾਣੀ ’ਚ ਮਿਲਾ ਕੇ ਛਿੜਕਾਅ ਕਰੋ ਮਟਰਾਂ ਦੇ ਉਖੇੜੇ ਅਤੇ ਜੜ੍ਹ ਦੇ ਗਲਣ ਦੀ ਰੋਕਥਾਮ ਲਈ ਅਗੇਤੀ ਬਿਜਾਈ ਨਾ ਕਰੋ

ਫ਼ਸਲ ਨੂੰ ਉਖੇੜਾ ਰੋਗ ਤੋਂ ਮੁਕਤ ਕਰਨ ਲਈ ਬੀਜ ਨੂੰ ਇੱਕ ਗ੍ਰਾਮ ਬਾਵਿਸਟਨ ਜਾਂ 2 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਓ ਤਣੇ ਦੀ ਮੱਖੀ ਤੋਂ ਫ਼ਸਲ ਨੂੰ ਬਚਾਉਣ ਲਈ ਬਿਜਾਈ ਸਮੇਂ 3 ਕਿਲੋ ਥਿਮਟ 10 ਜੀ ਜਾਂ 10 ਕਿਲੋ ਫਿਊਰਾਡਾਨ 3 ਜੀ ਪ੍ਰਤੀ ਏਕੜ ਸਿਆੜਾਂ ’ਚ ਪਾਓ

ਲਸਣ: ਇਸ ਮਹੀਨੇ ਦੇ ਦੂੂਸਰੇ ਪੰਦਰਵਾੜੇ ’ਚ ਗਲੀ-ਸੜੀ ਰੁੂੜੀ ਦੀ ਖਾਦ 20 ਟਨ ਪ੍ਰਤੀ ਏਕੜ ਪਾ ਕੇ ਚੰਗੀ ਤਰ੍ਹਾਂ ਮਿੱਟੀ ’ਚ ਰਲਾ ਦਿਓ ਫ਼ਸਲ ਨੂੰ 40 ਕਿਲੋ ਯੂੁਰੀਆ ਅਤੇ 155 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਬਿਜਾਈ ਸਮੇਂ ਪਾਓ 225 ਤੋਂ 250 ਕਿਲੋ ਲਸਣ ਦੀਆਂ ਤੁਰੀਆਂ ਕੇਰ ਦਿਓ ਜਾਂ ਦਬਾ ਦਿਓ ਕਤਾਰਾਂ ਦਾ ਫ਼ਾਸਲਾ 15 ਸੈਂਟੀਮੀਟਰ ਹੋਣਾ ਚਾਹੀਦਾ ਹੈ ਬੀਜਣ ਤੋਂ ਇੱਕਦਮ ਬਾਅਦ ਪਾਣੀ ਦਿਓ

ਪਾਲਕ: ਪਾਲਕ ਦੀ ਪੰਜਾਬ ਕਿਸਮ ਦਾ 4-6 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਪਾਓ ਬੀਜ ਨੂੰ ਕਤਾਰਾਂ ’ਚ 20 ਸੈਂਟੀਮੀਟਰ ਦਾ ਫ਼ਾਸਲਾ ਰੱਖ ਕੇ 3-4 ਸੈਂਟੀਮੀਟਰ ਡੂੰਘਾ ਬੀਜੋ ਅਤੇ ਪਹਿਲਾ ਪਾਣੀ ਬਿਜਾਈ ਤੋਂ ਤਰੁੰਤ ਬਾਅਦ ਦਿਓ
ਧੰਨਵਾਦ ਸਹਿਤ: ਚੰਗੀ ਖੇਤੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ