Punjab Kisan Andolan: ਸ਼ੰਭੂ ਬਾਰਡਰ ’ਤੇ ਕਿਸਾਨ ਨੇ ਖਾਧੀ ਸਲਫ਼ਾਸ, ਮੌਤ

Punjab Kisan Andolan
ਮ੍ਰਿਤਕ ਕਿਸਾਨ ਦੀ ਫਾਈਲ ਫੋਟੋ।

ਡੱਲੇਵਾਲ ਦੀ ਹਾਲਤ ਨਾਜ਼ੁਕ | Punjab Kisan Andolan

ਸ਼ੰਭੂ (ਸੱਚ ਕਹੂੰ/ਖੁਸ਼ਵੀਰ ਤੂਰ)।। Punjab Kisan Andolan: ਸ਼ੰਭੂ ਸਰਹੱਦ ’ਤੇ ਚੱਲ ਰਹੇ ਅੰਦੋਲਨ ਦੌਰਾਨ ਇੱਕ ਕਿਸਾਨ ਨੇ ਸਲਫਾ ਨਿਗਲ ਕੇ ਖੁਦਕੁਸ਼ੀ ਕਰ ਲਈ। ਕਿਸਾਨਾਂ ਅਨੁਸਾਰ, ਕਿਸਾਨ ਨੇ ਵੀਰਵਾਰ ਸਵੇਰੇ ਲੰਗਰ ਵਾਲੀ ਥਾਂ ਦੇ ਨੇੜੇ ਸਲਫਾ ਸਲਫਾਸ ਖਾ ਲਈ ਹੈ। ਜਿਵੇਂ ਹੀ ਇਸ ਗੱਲ ਦਾ ਪਤਾ ਲੱਗਿਆ ਤਾਂ, ਉਸਨੂੰ ਤੁਰੰਤ ਮੌਕੇ ’ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ। ਇਸ ਤੋਂ ਬਾਅਦ ਉਸਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਿੱਥੇ ਉਸਦੀ ਮੌਤ ਹੋ ਗਈ। ਕਿਸਾਨ, ਰੇਸ਼ਮ ਸਿੰਘ (55), ਤਰਨਤਾਰਨ ਜ਼ਿਲ੍ਹੇ ਦੇ ਪਹੂਵਿੰਡ ਦਾ ਰਹਿਣ ਵਾਲਾ ਸੀ। ਕਿਸਾਨ ਆਗੂ ਤੇਜਬੀਰ ਸਿੰਘ ਨੇ ਕਿਹਾ ਕਿ ਰੇਸ਼ਮ 11 ਮਹੀਨਿਆਂ ਤੋਂ ਸ਼ੰਭੂ ਤੇ ਖਨੌਰੀ ਸਰਹੱਦਾਂ ’ਤੇ ਅੰਦੋਲਨ ਦੇ ਬਾਵਜੂਦ ਮਸਲੇ ਨੂੰ ਹੱਲ ਕਰਨ ’ਚ ਅਸਫਲ ਰਹਿਣ ਕਾਰਨ ਸਰਕਾਰ ਤੋਂ ਨਾਰਾਜ਼ ਸੀ।

ਇਹ ਖਬਰ ਵੀ ਪੜ੍ਹੋ : Bathinda News: ਭਰਾ ਹੀ ਨਿੱਕਲਿਆ ਬਜ਼ੁਰਗ ਭਰਾ ਤੇ ਭਰਜਾਈ ਦਾ ਕਾਤਲ

ਇਸ ਤੋਂ ਪਹਿਲਾਂ ਵੀ 14 ਦਸੰਬਰ ਨੂੰ ਕਿਸਾਨ ਰਣਜੋਧ ਸਿੰਘ ਨੇ ਸਲਫਾ ਨਿਗਲ ਲਿਆ ਸੀ। ਉਸ ਦਿਨ ਉਹ ਗੁੱਸੇ ’ਚ ਸੀ ਕਿਉਂਕਿ ਉਸਨੂੰ ਦਿੱਲੀ ਵੱਲ ਮਾਰਚ ਕਰਨ ਦੀ ਇਜਾਜ਼ਤ ਨਹੀਂ ਸੀ।  ਲਗਭਗ 4 ਦਿਨਾਂ ਬਾਅਦ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਉਸਦੀ ਮੌਤ ਹੋ ਗਈ। ਦੂਜੇ ਪਾਸੇ, ਖਨੌਰੀ ਸਰਹੱਦ ’ਤੇ ਭੁੱਖ ਹੜਤਾਲ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ ਹੈ। ਅੱਜ ਉਨ੍ਹਾਂ ਦੇ ਵਰਤ ਦਾ 45ਵਾਂ ਦਿਨ ਹੈ। ਡੱਲੇਵਾਲ ਦਾ ਬਲੱਡ ਪ੍ਰੈਸ਼ਰ (ਬੀਪੀ) ਲਗਾਤਾਰ ਡਿੱਗ ਰਿਹਾ ਹੈ। Punjab Kisan Andolan

ਅਜਿਹੀ ਸਥਿਤੀ ’ਚ, ਹੁਣ ਉਹ ਕਿਸੇ ਨੂੰ ਨਹੀਂ ਮਿਲੇਗਾ। ਬੁੱਧਵਾਰ ਨੂੰ ਡੱਲੇਵਾਲ ਦਾ ਮੈਡੀਕਲ ਬੁਲੇਟਿਨ ਜਾਰੀ ਕਰਦੇ ਹੋਏ, ਡਾਕਟਰਾਂ ਨੇ ਕਿਹਾ ਕਿ ਜੇਕਰ ਉਸ ਦੀਆਂ ਲੱਤਾਂ ਨੂੰ ਸਰੀਰ ਦੇ ਦੂਜੇ ਹਿੱਸਿਆਂ ਦੇ ਬਰਾਬਰ ਰੱਖਿਆ ਜਾਵੇ, ਤਾਂ ਉਸਦਾ ਬਲੱਡ ਪ੍ਰੈਸ਼ਰ ਕਾਫ਼ੀ ਘੱਟ ਜਾਂਦਾ ਹੈ। ਬਲੱਡ ਪ੍ਰੈਸ਼ਰ ਨੂੰ ਥੋੜ੍ਹਾ ਸਥਿਰ ਕਰਨ ਲਈ, ਉਸਦੀਆਂ ਲੱਤਾਂ ਨੂੰ ਉੱਚਾ ਰੱਖਣਾ ਪੈਂਦਾ ਹੈ। ਉਸਨੂੰ ਬੋਲਣ ਵਿੱਚ ਵੀ ਮੁਸ਼ਕਲ ਆ ਰਹੀ ਹੈ। ਬੁੱਧਵਾਰ ਨੂੰ ਉਹ ਪੂਰਾ ਦਿਨ ਆਪਣੀ ਟਰਾਲੀ ’ਚ ਹੀ ਰਿਹਾ। Punjab Kisan Andolan

LEAVE A REPLY

Please enter your comment!
Please enter your name here