ਸਾਡੇ ਨਾਲ ਸ਼ਾਮਲ

Follow us

18.3 C
Chandigarh
Saturday, January 17, 2026
More
    Home Breaking News Weather Punja...

    Weather Punjab: ਫਰੀਦਕੋਟ ਰਿਹਾ ਪੰਜਾਬ ਦਾ ਸਭ ਤੋਂ ਠੰਢਾ ਸ਼ਹਿਰ, ਘੱਟੋ-ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ, ਜਾਣੋ ਆਉਣ ਵਾਲੇ ਦਿਨਾਂ ’ਚ ਕਿਵੇਂ ਰਹੇਗਾ ਮੌਸਮ

    Weather Punjab
    Weather Punjab: ਫਰੀਦਕੋਟ ਰਿਹਾ ਪੰਜਾਬ ਦਾ ਸਭ ਤੋਂ ਠੰਢਾ ਸ਼ਹਿਰ, ਘੱਟੋ-ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ, ਜਾਣੋ ਆਉਣ ਵਾਲੇ ਦਿਨਾਂ ’ਚ ਕਿਵੇਂ ਰਹੇਗਾ ਮੌਸਮ

    Weather Punjab: ਚੰਡੀਗੜ੍ਹ। ਹਲਕੀ ਧੁੰਦ ਤੇ ਠੰਢੀ ਲਹਿਰ ਪੰਜਾਬ ’ਚ ਠੰਢ ਵਧਾ ਰਹੀ ਹੈ। ਆਈਐਮਡੀ ਚੰਡੀਗੜ੍ਹ (IMD Chandigarh) ਤੋਂ ਮਿਲੀ ਹੋਈ ਜਾਣਕਾਰੀ ਅਨੁਸਾਰ ਫਰੀਦਕੋਟ ਸਭ ਤੋਂ ਠੰਢਾ ਰਿਹਾ ਜਦੋਂਕਿ ਮਾਨਸਾ ਦਾ ਤਾਪਮਾਨ ਸਭ ਤੋਂ ਵੱਧ ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਫਰੀਦਕੋਟ ਸਭ ਤੋਂ ਠੰਡਾ ਸ਼ਹਿਰ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਰਿਹਾ। IMD Alert

    ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ 0.2 ਡਿਗਰੀ ਸੈਲਸੀਅਸ ਵਧਿਆ, ਪਰ ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਆਮ ਨਾਲੋਂ ਘੱਟ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਘੱਟ ਸਕਦਾ ਹੈ। ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ 0.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਪਰ ਇਹ ਆਮ ਦੇ ਨੇੜੇ ਰਿਹਾ। ਅੰਮ੍ਰਿਤਸਰ ਵਿੱਚ ਆਮ ਤੋਂ ਘੱਟ ਦਰਜ ਕੀਤਾ ਗਿਆ। ਮਾਨਸਾ ਵਿੱਚ ਸਭ ਤੋਂ ਵੱਧ ਤਾਪਮਾਨ 27.6 ਡਿਗਰੀ ਦਰਜ ਕੀਤਾ ਗਿਆ।

    Read Also : ਪੰਜਾਬ ਨੇ ਹੜ੍ਹ ਵਰਗੇ ਹਾਲਾਤਾਂ ਦੇ ਬਾਵਜੂਦ ਵੀ ਦੇਸ਼ ਨੂੰ ਮੁਹੱਈਆ ਕਰਵਾਇਆ ਅਨਾਜ

    ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 23.0 ਡਿਗਰੀ (ਆਮ ਤੋਂ 1.4 ਡਿਗਰੀ ਘੱਟ), ਲੁਧਿਆਣਾ ਦਾ 25.2 ਡਿਗਰੀ, ਪਟਿਆਲਾ ਦਾ 26.7 ਡਿਗਰੀ, ਪਠਾਨਕੋਟ ਦਾ 24.6 ਡਿਗਰੀ, ਗੁਰਦਾਸਪੁਰ ਦਾ 24.0 ਡਿਗਰੀ, ਫਿਰੋਜ਼ਪੁਰ ਦਾ 23.8 ਡਿਗਰੀ, ਫਾਜ਼ਿਲਕਾ ਦਾ 24.0 ਡਿਗਰੀ ਅਤੇ ਹੁਸ਼ਿਆਰਪੁਰ ਦਾ 24.1 ਡਿਗਰੀ ਰਿਹਾ। ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 7.1 ਡਿਗਰੀ, ਲੁਧਿਆਣਾ ਦਾ 7.6 ਡਿਗਰੀ (ਆਮ ਤੋਂ 0.2 ਡਿਗਰੀ ਘੱਟ), ਪਟਿਆਲਾ ਦਾ 8.8 ਡਿਗਰੀ (ਆਮ ਤੋਂ 0.9 ਡਿਗਰੀ ਘੱਟ), ਪਠਾਨਕੋਟ ਦਾ 6.3 ਡਿਗਰੀ, ਬਠਿੰਡਾ ਦਾ 7.2 ਡਿਗਰੀ (ਆਮ ਤੋਂ 0.2 ਡਿਗਰੀ ਘੱਟ), ਫਿਰੋਜ਼ਪੁਰ ਦਾ 7.5 ਡਿਗਰੀ ਅਤੇ ਹੁਸ਼ਿਆਰਪੁਰ ਦਾ 6.9 ਡਿਗਰੀ ਦਰਜ ਕੀਤਾ ਗਿਆ। IMD Alert