ਸਪੀਕਰ ਕੁਲਤਾਰ ਸਿੰਘ ਨੇ ਪਾਈ ਵੋਟ | Faridkot Lok Sabha Election LIVE
- ਫਰੀਦਕੋਟ ’ਚ ਤੂਫਾਨ ਕਾਰਨ ਬੂਥ ਦਾ ਸ਼ੈੱਡ ਉੱਡੀਆ | Faridkot Lok Sabha Election LIVE
ਫਰੀਦਕੋਟ (ਸੱਚ ਕਹੂੰ ਨਿਊਜ਼)। ਪੰਜਾਬ ਦੀ ਫਰੀਦਕੋਟ ਲੋਕ ਸਭਾ ਸੀਟ ’ਤੇ ਵੀ ਸਵੇਰੇ 7 ਵਜੇ ਤੋਂ ਲਗਾਤਾਰ ਵੋਟਿੰਗ ਹੋ ਰਹੀ ਹੈ। 3 ਵਜੇ ਤੱਕ 45.16 ਫੀਸਦੀ ਵੋਟਿੰਗ ਹੋਈ ਹੈ। ਸਵੇਰੇ-ਸਵੇਰੇ ਵੋਟਾਂ ਪਾਉਣ ਲਈ ਲੋਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਇਸ ਵਿਚਕਾਰ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਆਪਣੀ ਵੋਟ ਪਾਈ ਹੈ। ਕੁਲਤਾਰ ਨੇ ਆਪਣੇ ਪਰਿਵਾਰ ਨਾਲ ਵੋਟ ਪਾਈ ਹੈ। ਕੁਝ ਸਮਾਂ ਪਹਿਲਾਂ ਜਾਣਕਾਰੀ ਹਾਸਲ ਹੋਈ ਸੀ ਕਿ ਫਰੀਦਕੋਟ ’ਚ ਤੂਫਾਨ ਕਾਰਨ ਬੂਥ ਦਾ ਸ਼ੈੱਡ ਉੱਡ ਗਿਆ ਹੈ। (Faridkot Lok Sabha Election LIVE)
ਇਹ ਵੀ ਪੜ੍ਹੋ : Ludhiana Lok Sabha Seat LIVE: ਲੁਧਿਆਣਾ ‘ਚ ਵੋਟਿੰਗ ਪਾਉਣ ਦਾ ਕੰਮ ਸ਼ਾਂਤੀ ਪੂਰਵਕ ਜਾਰੀ, 9 ਵਜੇ ਤੱਕ ਹਲਕੇ &…
ਹਾਲਾਂਕਿ ਜਲਦੀ ਹੀ ਇਹ ਸਮੱਸਿਆ ਨੂੰ ਸੁਲਝਾ ਲਿਆ ਗਿਆ ਹੈ। ਇੱਥੇ ਵੀ ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ। ਜੇਕਰ ਇਸ ਸੀਟ ’ਤੇ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਟ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ, ਕਾਂਗਰਸ ਦੀ ਅਮਰਜੀਤ ਕੌਰ ਸਾਹੋਕੇ ਤੇ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਵਿਚਕਾਰ ਹੈ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ’ਚ ਸ਼ਾਮਲ ਬੇਅੰਤ ਸਿੰਘ ਦਾ ਬੇਟਾ ਸਰਬਜੀਤ ਸਿੰਘ ਵੀ ਚੋਣਾਂ ਲੜ ਰਿਹਾ ਹੈ। ਇਸ ਸੀਟ ’ਤੇ ਕੁਲ 28 ਉਮੀਦਾਵਾਰ ਮੈਦਾਨ ’ਚ ਹਨ। (Faridkot Lok Sabha Election LIVE)