ਮਸ਼ਹੂਰ ਕਮੈਂਟੇਟਰ ਜਸਦੇਵ ਨਹੀਂ ਰਹੇ

1985 ‘ਚ ਪਦਮ ਸ਼੍ਰੀ ਅਤੇ 2008 ‘ਚ ਪਦਮ ਭੂਸ਼ਣ ਨਾਲ ਸਨਮਾਨਿਆ ਗਿਆ ਸੀ

ਨਵੀਂ ਦਿੱਲੀ, 25 ਸਤੰਬਰ

 

ਆਪਣੀ ਆਕਰਸ਼ਕ ਆਵਾਜ਼ ਅਤੇ ਤੇਜ਼ ਰਫ਼ਤਾਰ ਹਾਕੀ ਕਮੈਂਟਰੀ ਦੇ ਦਮ ‘ਤੇ 1970, 80, 90 ਦੇ ਦਹਾਕੇ ‘ਚ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਮੰਨੇ-ਪ੍ਰਮੰਨੇ ਕਮੈਂਟੇਟਰ ਜਸਦੇਵ ਸਿੰਘ ਦਾ ਲੰਮੀ ਬੀਮਾਰੀ ਤੋਂ ਬਾਅਦ ਮੰਗਲਵਾਰ ਨੂੰ ਦੇਹਾਂਤ ਹੋ ਗਿਆ ਉਹ 87 ਸਾਲ ਦੇ ਸਨ ਉਹਨਾਂ ਦੇ ਪਰਿਵਾਰ ‘ਚ ਇੱਕ ਪੁੱਤਰ ਅਤੇ ਇੱਕ ਬੇਟੀ ਹੈ

 
ਜਸਦੇਵ ਨੇ ਆਕਾਸ਼ਵਾਣੀ ਅਤੇ ਦੂਰਦਰਸ਼ਨ ਲਈ 9 ਓਲੰਪਿਕ, 8 ਹਾਕੀ ਵਿਸ਼ਵ ਕੱਪ ਅਤੇ 6 ਏਸ਼ੀਆਈ ਖੇਡਾਂ ਦੀ ਕਮੈਂਟਰੀ ਕੀਤੀ ਹਾਕੀ ‘ਤੇ ਉਹਨਾਂ ਦੀ ਜ਼ਬਰਦਸਤ ਪਕੜ ਸੀ ਉਹਨਾਂ ਕਈ ਆਜਾਦੀ ਦਿਹਾੜੇ ਅਤੇ ਗਣਤੰਤਰ ਦਿਹਾੜਿਆਂ ਦੀ ਕਮੈਂਟਰੀ ਵੀ ਕੀਤੀ ਕੁਝ ਸਾਲ ਪਹਿਲਾਂ ਉਹਨਾਂ ਆਪਣੀ ਜਿੰਦਗੀ ਨੂੰ ‘ਮੈਂ ਜਸਦੇਵ ਸਿੰਘ ਬੋਲ ਰਹਾ ਹੂੰ’ ਦੇ ਰੂਪ ‘ਚ ਇੱਕ ਕਿਤਾਬ ਦੀ ਸ਼ਕਲ ਦਿੱਤੀ ਸੀ

 
ਖੇਡ ਅਤੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਜਸਦੇਵ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਬਿਹਤਰੀਨ ਕਮੈਂਟੇਟਰ ਸਨ ਓਲੰਪਿਕ ‘ਚ ਉਹਨਾਂ ਦੀ ਬਿਹਤਰੀਨ ਕਮੈਂਟਰੀ ਲਈ ਉਹਨਾਂ ਨੂੰ ਓਲੰਪਿਕ ਆਰਡਰ ਨਾਲ ਵੀ ਸਨਮਾਨਤ ਕੀਤਾ ਗਿਆ ਸੀ ਉਹਨਾਂ ਨੂੰ 1985 ‘ਚ ਪਦਮ ਸ਼੍ਰੀ ਅਤੇ 2008 ‘ਚ ਪਦਮ ਭੂਸ਼ਣ ਨਾਲ ਸਨਮਾਨਿਆ ਗਿਆ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here