ਪਰਿਵਾਰ ਵੱਲੋਂ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ
(ਵਿੱਕੀ ਕੁਮਾਰ) ਮੋਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਮ੍ਰਿਤਕ ਸਰੀਰਾਂ (Body Donation) ਨੂੰ ਮੈਡੀਕਲ ਖੋਜਾਂ ਲਈ ਦਾਨ ਕਰਨ ਦੀ ਪਿਰਤ ਨੂੰ ਪ੍ਰਮੁੱਖਤਾ ਨਾਲ ਲੈਂਦਿਆਂ ਅਗਾਂਊ ਮੈਡੀਕਲ ਖੋਜ ਕਾਰਜ਼ਾਂ ਨੂੰ ਬਹੁਤ ਜਿਆਦਾ ਆਸਾਨ ਕਰ ਦਿੱਤਾ ਹੈ ਇਸੇ ਤਹਿਤ ਮੋਗਾ ਦੇ ਹਰਪਾਲ ਸਿੰਘ ਇੰਸਾਂ ਵੀ ਸਰੀਰਦਾਨੀ ਹੋਣ ਦਾ ਮਾਣ ਖੱਟ ਕੇ ਨਾ ਸਿਰਫ ਅਗਾਊਂ ਖੋਜ਼ ਕਾਰਜ਼ਾਂ ਦਾ ਹਿੱਸਾ ਬਣੇ ਹਨ ਸਗੋਂ ਮਰ ਕੇ ਵੀ ਮਾਨਵਤਾ ਦੀ ਭਲਾਈ ਬਿਹਤਰੀ ’ਚ ਆਪਣਾ ਯੋਗਦਾਨ ਪਾ ਗਏ ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਸਦਕਾ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ ਕਰਕੇ ਅਗਾਂਹਵਧੂ ਸੋਚ ਦੇ ਧਾਰਨੀ ਹੋਣ ਦਾ ਪ੍ਰਮਾਣ ਦਿੰਦਿਆਂ ਪਰਿਵਾਰ ਨੇ ਹੋਰਨਾਂ ਨੂੰ ਵੀ ਮਾਨਵਤਾ ਦੀ ਬਿਹਤਰੀ ’ਚ ਭਲਾਈ ਕਾਰਜ ਕਰਨ ਦਾ ਸੱਦਾ ਦਿੱਤਾ
ਜਾਣਕਾਰੀ ਅਨੁਸਾਰ ਮੋਗਾ ਅੰਦਰ ਭਲਾਈ ਕਾਰਜ਼ਾਂ ਵਿੱਚ ਜਿਊਂਦੇ ਜੀਅ ਆਪਣੀਆਂ ਬਿਹਤਰੀਨ ਸੇਵਾਵਾਂ ਦੇਣ ਵਾਲੇ ਬਜ਼ੁਰਗ ਸੰਮਤੀ ਦੇ ਅਣਥੱਕ ਸੇਵਾਦਾਰ ਹਰਪਾਲ ਸਿੰਘ ਇੰਸਾਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਇਸ ਤੋਂ ਬਾਅਦ ਪਰਿਵਾਰ ਨੇ ਮ੍ਰਿਤਕ ਦੇਹ (Body Donation) ਨੂੰ ਆਪਸੀ ਸਹਿਮਤੀ ਪਿੱਛੋਂ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ ਕਰਨ ਦਾ ਫੈਸਲਾ ਲਿਆ ਜਿਸ ਨੂੰ ਬਲਾਕ ਕਮੇਟੀ ਦੇ ਸਹਿਯੋਗ ਸਦਕਾ ਅਗਾਊਂ ਮੈਡੀਕਲ ਖੋਜਾਂ ਵਾਸਤੇ ਦਾਨ ਕੀਤਾ ਗਿਆ ਇਸ ਮੌਕੇ ਹਰਪਾਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਬੇਟਾ ਬੇਟੀ ਇੱਕ ਸਮਾਨ ਤਹਿਤ ਅਰਥੀ ਨੂੰ ਐਂਬੂਲੈਂਸ ਤੱਕ ਉਹਨਾਂ ਦੀਆਂ ਧੀਆਂ ਸਰਬਜੀਤ ਕੌਰ ਇੰਸਾਂ, ਹਰਵਿੰਦਰ ਕੌਰ ਇੰਸਾਂ, ਕਰਮਜੀਤ ਕੌਰ ਇੰਸਾਂ ਤੇ ਨੂੰਹ ਮਨਪ੍ਰੀਤ ਕੌਰ ਇੰਸਾਂ ਨੇ ਮੋਢਾ ਦਿੱਤਾ। ਪ੍ਰੇਮੀ ਹਰਪਾਲ ਸਿੰਘ ਇੰਸਾਂ ਆਪਣੇ ਪਿੱਛੇ ਆਪਣੀ ਧਰਮਪਤਨੀ ਮਹਿੰਦਰ ਕੌਰ ਇੰਸਾਂ, ਸੁਖਜਿੰਦਰ ਸਿੰਘ ਇੰਸਾਂ, ਪਲਵਿੰਦਰ ਸਿੰਘ ਇੰਸਾਂ ਪੁੱਤਰ ਨੂੰ ਛੱਡ ਗਏ ਹਨ।
ਇਸ ਦੌਰਾਨ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੀ ਵੈਨ ਰਾਹੀਂ ‘ਸਰੀਰਦਾਨੀ ਤੇ ਸੱਚਖੰਡ ਵਾਸੀ ਹਰਪਾਲ ਸਿੰਘ ਇੰਸਾਂ ਅਮਰ ਰਹੇ’ ਦੇ ਅਕਾਸ ਗੂੰਜਾਉ ਨਾਅਰਿਆਂ ਹੇਠ ਵਰਲਡ ਕਾਲਜ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਐਂਡ ਹੌਸਪਿਟਲ, ਗੁਰਾਵਰ, ਝੱਜਰ ਹਰਿਆਣਾ ਨੂੰ ਰਵਾਨਾ ਕਰ ਦਿੱਤਾ ਗਿਆ ਇਸ ਮੌਕੇ ਹਾਜਰੀਨ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਭੈਣਾਂ-ਭਾਈ, ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਸਨੇਹੀਆਂ ਨੇ ਆਪਣੀ ਹਾਜ਼ਰੀ ਲਵਾਈ।
ਬਲਾਕ ਭੰਗੀਦਾਸ ਕੁਲਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਹਰਪਾਲ ਸਿੰਘ ਇੰਸਾਂ ਦੇ ਪਰਿਵਾਰ ਨੇ ਜੋ ਮਾਨਵਤਾ ਭਲਾਈ ਦਾ ਇਹ ਕਾਰਜ ਕੀਤਾ ਹੈ ਜਿਸ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਘੱਟ ਹੈ। ਇਸ ਮੌਕੇ ਕੁਲਦੀਪ ਸਿੰਘ ਇੰਸਾਂ, ਗੁਰਜੀਤ ਸਿੰਘ ਇੰਸਾਂ, ਪ੍ਰਦੀਪ ਸਿੰਘ ਇੰਸਾਂ ਜੁਆਈ, ਕੁਲਵਿੰਦਰ ਸਿੰਘ, ਜਗਵਿੰਦਰ ਸਿੰਘ, ਸੁਖਮੰਦਰ ਸਿੰਘ, 45 ਮੈਂਬਰ ਯੂਥ ਜਸਪ੍ਰੀਤ ਸਿੰਘ ਨਾਹਲ, ਮਾਸਟਰ ਭਗਵਾਨ ਦਾਸ ਜਿੰਮੇਵਾਰ ਗ੍ਰੀਨ ਐੱਸ, 15 ਮੈਂਬਰ ਪ੍ਰੇਮ ਇੰਸਾਂ, 15 ਮੈਂਬਰ ਵਿਪਨ ਇੰਸਾਂ, ਫੋਟੋ ਗ੍ਰਾਫਰ ਦਲਜੀਤ ਸਿੰਘ ਇੰਸਾਂ, ਭੈਣ ਗੁਰਜੀਤ ਕੌਰ, ਭੈਣ ਹਰਦੀਪ ਕੌਰ, ਸੁਖਦੀਪ ਕੌਰ, 45 ਮੈਂਬਰ ਆਸ਼ਾ ਇੰਸਾਂ, ਬਲਜੀਤ ਕੌਰ ਸੁਜਾਨ ਭੈਣ, ਸਿਮਰਨ ਇੰਸਾਂ ਸੁਜਾਨ ਭੈਣ, ਚਰਨਜੀਤ ਕੌਰ ਇੰਸਾਂ, ਮਨਜੀਤ ਕੌਰ, ਰੀਤੂ ਇੰਸਾਂ ਜਿੰਮੇਵਾਰ, ਭੈਣ ਕੰਚਨ, ਭੈਣ ਰਾਜ ਕੁਮਾਰੀ, ਭੈਣ ਕਮਲ, ਭੈਣ ਅਮਰਜੀਤ ਕੌਰ, ਭੈਣ ਤੇਜੋ ਇੰਸਾਂ ਤੋਂ ਇਲਾਵਾ ਹੋਰ ਸਾਧ ਸੰਗਤ ਹਾਜ਼ਿਰ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ