ਡੇਰਾ ਸ਼ਰਧਾਲੂਆਂ ਨੇ ਪਰਿਵਾਰ ਨੂੰ ਸਹੀ ਸਲਾਮਤ ਕੱਢਿਆ ਬਾਹਰ (Faridkot News)
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਇੱਕ ਪਾਸੇ ਅੱਤ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਪਰ ਦੂਜੇ ਪਾਸੇ ਮੀਂਹ ਕਾਰਨ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਜਾਣ ਕਾਰਨ ਉਸ ’ਤੇ ਮੁਸੀਬਤ ਖਡ਼ੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਲਕੀਤ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਬਾਜੀਗਰ ਜੋ ਕਿ ਸਖਤ ਮਿਹਨਤ ਕਰਕੇ ਆਪਣਾ ਅਤੇ ਪਰਿਵਾਰ ਦਾ ਪੇਟ ਪਾਲਦਾ ਹੈ। (Faridkot News)
ਇਹ ਵੀ ਪੜ੍ਹੋ: IND Vs ZIM : ਜ਼ਿੰਬਾਬਵੇ ਨੇ ਭਾਰਤ ਨੂੰ ਦਿੱਤਾ 153 ਦੌੜਾਂ ਦਾ ਚੁਣੌਤੀਪੂਰਨ ਟੀਚਾ
ਸਵੇਰ ਦੇ ਕਰੀਬ 8 ਵਜੇ ਮੀਂਹ ਕਾਰਨ ਪਰਿਵਾਰ ਸਮੇਤ ਆਪਣੇ ਕਮਰੇ ਵਿੱਚ ਬੈਠਾ ਸੀ ਤਾਂ ਅਚਾਨਕ ਇਸ ਕਮਰੇ ਦੀ ਛੱਤ ਡਿੱਗ ਪਈ ਜਦੋਂ ਇਸ ਛੱਤ ਡਿੱਗਣ ਦਾ ਖੜਾਕ ਡੇਰਾ ਸ਼ਰਧਾਲੂਆਂ ਨੂੰ ਪਤਾ ਲੱਗਾ ਤਾਂ ਮੌਕੇ ’ਤੇ ਪਹੁੰਚ ਕੇ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਅਤੇ ਕਮਰੇ ਅੰਦਰ ਪਏ ਸਮਾਨ ਦਾ ਕਾਫੀ ਨੁਕਸਾਨ ਹੋ ਗਿਆ ਹੈ ਜਿਸ ’ਤੇ ਚਲਦਿਆਂ ਗਰੀਬ ਪਰਿਵਾਰ ਮਲਕੀਤ ਸਿੰਘ ਪੁੱਤਰ ਨਿਹਾਲ ਸਿੰਘ ਨੇ ਸਰਕਾਰ ਕੋਲੋਂ ਮੱਦਦ ਦੀ ਗੁਹਾਰ ਲਗਾਈ ਹੈ। (Faridkot News)
ਇਸ ਮੌਕੇ ਪੁੱਜੇ ਡੇਰਾ ਸ਼ਰਧਾਲੂ ਪ੍ਰੇਮੀ ਸੇਵਕ ਜੋਗਿੰਦਰ ਸਿੰਘ ਇੰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਛੱਤ ਡਿੱਗੀ ਤਾਂ ਅਸੀਂ ਤੁਰੰਤ ਹੋਰ ਡੇਰਾ ਪ੍ਰੇਮੀਆਂ ਨੂੰ ਲੈ ਕੇ ਮੌਕੇ ’ਤੇ ਪਹੁੰਚ ਕੇ ਪਰਿਵਾਰ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਅਤੇ ਕਮਰੇ ਵਿੱਚ ਪਏ ਸਮਾਨ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਮੌਕੇ ਮਲਕੀਤ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਬਾਜ਼ਗਰ ਵਸਤੀ ਨੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ 15 ਮੈਂਬਰ ਰਣਜੀਤ ਸਿੰਘ ਇੰਸਾਂ 15 ਮੈਂਬਰ ਸ਼ਮਿੰਦਰ ਸਿੰਘ ਇੰਸਾਂ, ਦੀਪਾ ਇੰਸਾਂ , ਨਛੱਤਰ ਸਿੰਘ ਇੰਸਾਂ ਤੇ ਗੁਰਪ੍ਰੀਤ ਸਿੰਘ ਇੰਸਾਂ ਆਦਿ ਮੌਜ਼ੂਦ ਸਨ। Faridkot News