ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News ਪਿੰਡ ਮਹਿਲਾਂ ਵ...

    ਪਿੰਡ ਮਹਿਲਾਂ ਵਿਖੇ ਮਕਾਨ ਦੀ ਡਿੱਗੀ ਛੱਤ, ਹੋਇਆ ਮਾਲੀ ਨੁਕਸਾਨ, ਦੋ ਜ਼ਖ਼ਮੀ

    ਪਿੰਡ ਮਹਿਲਾਂ ਵਿਖੇ ਮਕਾਨ ਦੀ ਡਿੱਗੀ ਛੱਤ, ਹੋਇਆ ਮਾਲੀ ਨੁਕਸਾਨ, ਦੋ ਜ਼ਖ਼ਮੀ

    ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਬੀਤੀ ਦੇਰ ਰਾਤ ਸੁਨਾਮ ਦੇ ਲਾਗਲੇ ਪਿੰਡ ਮਹਿਲਾਂ ਵਿਖੇ ਇਕ ਦਲਿਤ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ ਜਿਸ ਨਾਲ ਇਕ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਇੱਕ ਲੜਕੇ ਨੂੰ ਸੱਟਾਂ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਬਤ ਜਾਣਕਾਰੀ ਦਿੰਦਿਆਂ ਮਕਾਨ ਮਾਲਕ ਪ੍ਰੇਮੀ ਬੂਟਾ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਲੜਕੇ ਹਨ ਅਤੇ ਉਹ ਇੱਕ ਲੜਕੇ ਸਮੇਤ ਪਤੀ ਪਤਨੀ ਤਿੰਨੋਂ ਬਾਹਰ ਵਿਹੜੇ ‘ਚ ਸੌਂ ਰਹੇ ਸਨ ਜਦਕਿ ਉਨ੍ਹਾਂ ਦਾ ਇੱਕ ਲੜਕਾ ਬਰਾਂਡੇ ਥੱਲੇ ਅਤੇ ਇੱਕ ਕਮਰੇ ‘ਚ ਸੌਂ ਰਿਹਾ ਸੀ ਜਦੋਕਿ ਰਾਤ ਤਕਰੀਬਨ 12 ਵੱਜੇ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਗਈ ਜੋ ਕਿ ਡਾਟਾਂ ਦੀ ਬਣੀ ਹੋਈ ਸੀ ਜਿਸ ਦੇ ਮਲਬੇ ਥੱਲੇ ਉਨ੍ਹਾਂ ਦਾ ਲੜਕਾ ਦੱਬ ਗਿਆ ਜਿਸ ਨੂੰ ਆਂਢ-ਗੁਆਂਢ ‘ਚੋਂ ਇਕੱਠੇ ਹੋਏ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ

    ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਜੋ ਕਿ ਸੰਗਰੂਰ ਵਿਖੇ ਇਕ ਨਿੱਜੀ ਹਸਪਤਾਲ ‘ਚ ਜ਼ੇਰੇ ਇਲਾਜ ਹੈ ਅਤੇ ਦੂਜਾ ਲੜਕਾ ਜੋ ਬਰਾਂਡੇ ਥੱਲੇ ਸੌਂ ਰਿਹਾ ਸੀ ਉਸ ਨੂੰ ਵੀ ਸੱਟਾਂ ਲੱਗੀਆਂ ਹਨ। ਮਕਾਨ ਮਾਲਕ ਨੇ ਭਰੇ ਮਨ ਨਾਲ ਅੱਗੇ ਕਿਹਾ ਕਿ ਉਹ ਇਕ ਦਲਿਤ ਪਰਿਵਾਰ ਨਾਲ ਸਬੰਧਤ ਹਨ ਇਸ ਮਹਿੰਗਾਈ ਭਰੇ ਦੌਰ ਅੰਦਰ ਉਹ ਇਕੱਲੇ ਹੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ ਅਤੇ ਜੋ ਉਨ੍ਹਾਂ ਪਾਈ-ਪਾਈ ਜੋੜ ਕੇ ਘਰ ਅੰਦਰ ਫਰੀਜ਼, ਇਨਵਰਟਰ, ਐਲ.ਸੀ.ਡੀ, ਬੈੱਡ, ਦੋ ਪੇਟੀਆਂ ਅਤੇ ਹੋਰ ਵਰਤੋਂਯੋਗ ਸਮਾਨ ਬਣਾਇਆ ਸੀ ਉਹ ਵੀ ਉਸੇ ਕਮਰੇ ‘ਚ ਪਿਆ ਸੀ ਜੋ ਕਿ ਬਿਲਕੁਲ ਹੀ ਟੁੱਟ ਗਿਆ ਹੈ। ਉਨ੍ਹਾਂ ਸਿਵਲ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਵਿੱਤੀ ਸਹਾਇਤਾ ਦੀ ਮੰਗ ਕੀਤੀ ਅਤੇ ਜਾਨੀ ਨੁਕਸਾਨ ਤੋਂ ਬਚਾਅ ਹੋਣ ਤੇ ਉਨ੍ਹਾਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.