ਨਕਲੀ ਚੌਂਕੀਦਾਰ
ਇੱਕ ਨਗਰ ’ਚ ਦੇਵੇਂਦਰ ਨਾਂਅ ਦਾ ਰਾਜਾ ਰਾਜ ਕਰਦਾ ਸੀ ਉਸ ਨੂੰ ਨਵੇਂ-ਨਵੇਂ ਫਲਾਂ ਦੇ ਬਾਗ ਲਾਉਣ ਦਾ ਬਹੁਤ ਸ਼ੌਂਕ ਸੀ ਉਹ ਜਿੱਥੇ ਵੀ ਜਾਂਦਾ ਇਸੇ ਤਾਕ ’ਚ ਰਹਿੰਦਾ ਕਿ ਉਸ ਨੂੰ ਕੋਈ ਅਨੋਖਾ ਫਲਾਂ ਦਾ ਬੂਟਾ ਮਿਲ ਜਾਵੇ ਇੱਕ ਦਿਨ ਰਾਜਾ ਦੇਵੇਂਦਰ ਕਿਸੇ ਦੂਰੇ ਸੂਬੇ ਦੀ ਯਾਤਰਾ ’ਤੇ ਗਿਆ ਇਲਾਕਾ ਪਹਾੜੀ ਸੀ ਬਰਫ ਪੈਂਦੀ ਸੀ ਠੰਢ ਵੀ ਸੀ
ਉਸ ਨੂੰ ਦੂਰ ਇੱਕ ਬਾਗ ਨਜ਼ਰ ਆਇਆ ਉਸ ਦਾ ਮਨ ਇਸ ਗੱਲ ਦਾ ਪਤਾ ਲਾਉਣ ਲਈ ਕਾਹਲਾ ਪੈ ਗਿਆ ਕਿ ਇਹ ਕਿਸ ਦਾ ਬਾਗ ਹੈ ਉਹ ਆਪਣਾ ਘੋੜਾ ਭਜਾਉਂਦਾ ਹੋਇਆ ਉਸ ਬਾਗ ਨੇੜੇ ਪਹੁੰਚਿਆ ਬਾਗ ਬਹੁਤ ਸੋਹਣਾ ਸੀ ਉਸ ’ਚ ਸੇਬਾਂ ਦੇ ਬੂਟੇ ਲੱਗੇ ਹੋਏ ਸਨ ਅਤੇ ਬੂਟਿਆਂ ’ਤੇ ਵੱਡੇ-ਵੱਡੇ ਸੇਬ ਲਟਕ ਰਹੇ ਸਨ ਰਾਜੇ ਨੇ ਜ਼ਿੰਦਗੀ ’ਚ ਇੰਨੇ ਵੱਡੇ ਸੇਬ ਨਹੀਂ ਵੇਖੇ ਸਨ ਖਾਣ ਦਾ ਤਾਂ ਸਵਾਲ ਹੀ ਨਹੀਂ ਆਉਂਦਾ ਸੀ ਉਹ ਵੇਖ ਕੇ ਹੈਰਾਨ ਰਹਿ ਗਿਆ
ਫਿਰ ਬਾਗ ’ਚ ਵੜਿਆ ਤਾਂ ਉੱਥੇ ਦੋ ਚੌਂਕੀਦਾਰ ਮੌਜ਼ੂਦ ਸਨ ਉਨ੍ਹਾਂ ਵੇਖਿਆ ਕਿ ਇਹ ਵੇਖਣ ’ਚ ਕੋਈ ਰਾਜਾ ਲੱਗਦਾ ਹੈ ਕੁਝ ਸੇਬ ਤੋੜ ਕੇ ਭੇਂਟ ਕੀਤੇ ਰਾਜੇ ਨੇ ਸੇਬ ਖਾਧੇ ਤਾਂ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਮਿਠਾਸ ਨਾਲ ਤਨ ਮਨ ਮਿੱਠਾ ਹੋ ਚੁੱਕਾ ਸੀ ਖੁਸ਼ਬੂ ਨਾਲ ਹੱਥ ਮਹਿਕ ਰਹੇ ਸਨ ਉਸ ਦੇ ਮੂੰਹ ’ਚੋਂ ਇੱਕਦਮ ਨਿੱਕਲ ਗਿਆ, ‘‘ਵਾਹ ਇਹ ਕਿਸ ਦਾ ਬਾਗ ਹੈ?’’ ਰਾਜੇ ਨੇ ਪੁੱਛ ਲਿਆ ‘‘ਹਜ਼ੂਰ ਇਹ ਨਵਾਬ ਸਾਹਿਬ ਦਾ ਬਾਗ ਹੈ’’ ਉਦੋਂ ਰਾਜੇ ਨੂੰ ਪਤਾ ਲੱਗਾ ਕਿ ਇਹ ਬਾਗ ਨਵਾਬ ਸਰਦਾਰ ਅਲੀ ਖਾਨ ਦਾ ਹੈ
ਰਾਜਾ ਲੱਭਦਾ-ਲੱਭਦਾ ਨਵਾਬ ਦੀ ਨਗਰੀ ’ਚ ਜਾ ਪਹੁੰਚਿਆ ਅਤੇ ਨਵਾਬ ਨੂੰ ਜਾ ਕੇ ਮਿਲਿਆ ਨਵਾਬ ਨੂੰ ਪਤਾ ਲੱਗਾ ਕਿ ਰਾਜਾ ਦੇਵੇਂਦਰ ਮਹਾਨ ਉਸ ਦੇ ਘਰ ਪਧਾਰੇ ਹਨ ਤਾਂ ਉਸ ਨੇ ਵਧੀਆ ਸਵਾਗਤ ਕੀਤਾ ਖਾਣਾ ਖੁਆਇਆ ਉਸ ’ਚ ਵਿਅਜਨਾਂ ਤੋਂ ਇਲਾਵਾ ਫਲ ਵੀ ਸਨ ਅਤੇ ਉਨ੍ਹਾਂ ’ਚ ਉਹ ਸੇਬ ਵੀ ਸਨ ਰਾਜੇ ਨੇ ਸੇਬਾਂ ਦੀ ਬਹੁਤ ਪ੍ਰਸੰਸਾ ਕੀਤੀ ਤੇ ਆਉਂਦੇ ਹੋਏ ਉਸ ਦੇ ਬਾਗ ’ਚ ਜਾਣ ਦੀ ਕਹਾਣੀ ਵੀ ਕਹਿ ਸੁਣਾਈ ਨਵਾਬ ਵੀ ਆਪਣੀ ਪ੍ਰਸੰਸਾ ਸੁਣ-ਸੁਣ ਫੁੱਲਿਆ ਨਾ ਸਮਾਇਆ ਰਾਜੇ ਦੇ ਨਾਲ ਉਨ੍ਹਾਂ ਨੇ ਸੇਬਾਂ ਦੇ ਕਾਫੀ ਸਾਰੇ ਬੂਟੇ ਭੇਜ ਦਿੱਤੇ ਅਤੇ ਉਨ੍ਹਾਂ ਨੂੰ ਲਾਉਣ ਲਈ ਕੁਸ਼ਲ ਮਾਲੀ ਵੀ ਭੇਜ ਦਿੱਤੇ
ਰਾਜਾ ਆਪਣੀ ਨਗਰੀ ’ਚ ਆਇਆ ਉਸ ਨੇ ਇੱਕ ਪਹਾੜੀ ਚੁਣ ਕੇ ਉੱਥੇ ਬਾਗ ਲਾਉਣ ਦੀ ਆਗਿਆ ਦਿੱਤੀ ਮਾਲੀ ਕੁਸ਼ਲ ਤਾਂ ਸਨ ਹੀ ਉਨ੍ਹਾਂ ਨੇ ਅਜਿਹੇ ਸੁੰਦਰ ਢੰਗ ਨਾਲ ਬੂਟੇ ਲਾਏ ਕਿ ਕੁਝ ਹੀ ਦਿਨਾਂ ’ਚ ਉੱਥੇ ਇੱਕ ਸੁੰਦਰ ਬਾਗ ਬਣ ਗਿਆ ਦੋ ਸਾਲ ਦੇ ਅੰਦਰ-ਅੰਦਰ ਬੂਟੇ ਵੱਡੇ ਹੋ ਗਏ ਅਤੇ ਉਨ੍ਹਾਂ ਦੀਆਂ ਟਾਹਣੀਆਂ ’ਤੇ ਓਦਾਂ ਦੇ ਹੀ ਲਾਲ-ਲਾਲ ਸੇਬ ਲਮਕਣ ਲੱਗੇ
ਜਿਨ੍ਹਾਂ ਨੂੰ ਵੇਖ ਕੇ ਰਾਜੇ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਰਾਜੇ ਨੇ ਉਨ੍ਹਾਂ ਸੇਬਾਂ ਦੀ ਰੱਖਿਆ ਲਈ ਚੌਂਕੀਦਾਰ ਨਿਯੁਕਤ ਕੀਤੇ ਪਰ ਉਹ ਇਮਾਨਦਾਰ ਨਹੀਂ ਸਨ ਅਤੇ ਸੇਬ ਚੋਰੀ ਨਾਲ ਖਾ ਲੈਂਦੇ ਸਨ ਜਾਂ ਦੂਰ ਕਿਤੇ ਜਾ ਕੇ ਵੇਚ ਦਿੰਦੇ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਨਰਾਜ਼ ਹੋਇਆ ਉਸ ਨੇ ਉਨ੍ਹਾਂ ਚੌਂਕੀਦਾਰਾਂ ’ਤੇ ਨਿਗਰਾਨੀ ਰੱਖਣ ਲਈ ਇੱਕ ਸੈਨਿਕ ਰੱਖ ਦਿੱਤਾ ਪਰ ਸੇਬਾਂ ਦੀ ਚੋਰੀ ਬੰਦ ਨਾ ਹੋਈ ਰਾਜੇ ਨੇ ਉਸ ’ਤੇ ਇੱਕ ਸੈਨਿਕ ਅਧਿਕਾਰੀ ਨੂੰ ਨਿਗਰਾਨੀ ’ਤੇ ਲਾ ਦਿੱਤਾ ਪਰ ਚੋਰੀ ਫਿਰ ਵੀ ਚੱਲਦੀ ਰਹੀ ਆਖਰ ’ਚ ਰਾਜੇ ਨੇ ਸੈਨਾਪਤੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਕਿ ਉਹ ਸੇਬਾਂ ਦੇ ਬਾਗ ਦੀ ਰੱਖਿਆ ਕਰੇ ਸੈਨਾਪਤੀ ਦੀ ਨਿਗਰਾਨੀ ’ਚ ਵੀ ਸੇਬ ਚੋਰੀ ਹੁੰਦੇ ਹੀ ਰਹੇ ਰਾਜਾ ਹੈਰਾਨ ਸੀ ਕਿ ਹੁਣ ਉਹ ਕੀ ਕਰੇ ਉਹ ਇੱਕ ਦਿਨ ਖੁਦ ਬਾਗ ਵੇਖਣ ਗਿਆ ਤਾਂ ਉਸ ਨੂੰ ਪਿੰਡ ਦੇ ਮੁੰਡਿਆਂ ਦੀ ਟੋਲੀ ਦਿਖਾਈ ਦਿੱਤੀ
ਉਹ ਉਨ੍ਹਾਂ ਮੁੰਡਿਆਂ ਕੋਲ ਜਾ ਕੇ ਪੁੱਛਣ ਲੱਗਾ ਤਾਂ ਲੜਕੇ ਕਹਿਣ ਲੱਗੇ, ‘‘ਮਹਾਰਾਜ ਇਹ ਸੈਨਿਕ ਤੁਹਾਡੇ ਬਾਗ ਦੀ ਰੱਖਿਆ ਨਹੀਂ ਕਰ ਸਕਦੇ ਉਨ੍ਹਾਂ ਦਾ ਕੰਮ ਅਸੀਂ ਤੁਹਾਨੂੰ ਕਰਕੇ ਵਿਖਾਵਾਂਗੇ’’ ਉੱਧਰ ਸੈਨਾਪਤੀ ਜਦੋਂ ਪਹਿਰਾ ਦਿੰਦਾ-ਦਿੰਦਾ ਥੱਕ ਗਿਆ ਤਾਂ ਉਸ ਨੇ ਆਪਣੀ ਵਰਦੀ ਲਾਹੀ ਅਤੇ ਬਾਗ ’ਚ ਬਣੇ ਨਕਲੀ ਚੌਂਕੀਦਾਰ ਨੂੰ ਰੱਖਣ ਲਈ ਦੇ ਦਿੱਤੀ ਅਤੇ ਖੁਦ ਲੁੰਗੀ ਪਹਿਨ ਕੇ ਸੌਂ ਗਿਆ ਲੜਕੇ ਤਾਂ ਵੇਖ ਰਹੇ ਸਨ
ਉਨ੍ਹਾਂ ਨੇ ਸੈਨਾਪਤੀ ਦੀ ਵਰਦੀ ਚੁੱਕੀ ਅਤੇ ਰਾਜੇ ਸਾਹਮਣੇ ਪੇਸ਼ ਕਰ ਦਿੱਤੀ ਰਾਜੇ ਨੇ ਬੱਚਿਆਂ ਦੀ ਨਿਗਰਾਨੀ ਵੇਖੀ ਤਾਂ ਹੱਸ ਪਿਆ ਉਸ ਨੇ ਸੈਨਾਪਤੀ ਨੂੰ ਸੱਦਿਆ ਸੈਨਾਪਤੀ ਜਦੋਂ ਵਰਦੀ ਲੈਣ ਗਿਆ ਉੱਥੇ ਖਾਲੀ ਨਕਲੀ ਚੌਂਕੀਦਾਰ ਹੀ ਸੀ ਜ਼ਿਆਦਾ ਲੜਕੇ ਤਾਂ ਸਨ ਹੀ ਉਹ ਲੁੰਗੀ ਪਾਈ ਸੈਨਾਪਤੀ ਨੂੰ ਫੜ ਕੇ ਲੈ ਆਏ ਰਾਜੇ ਨੇ ਉਨ੍ਹਾਂ ਸਾਰੇ ਲੜਕਿਆਂ ਨੂੰ ਚੌਂਕੀਦਾਰ ਨਿਯੁਕਤ ਕੀਤਾ ਅਤੇ ਬਾਗ ਦੀ ਰਖਵਾਲੀ ’ਤੇ ਲਾ ਦਿੱਤਾ ਫਿਰ ਸੇਬ ਚੋਰੀ ਨਹੀਂ ਹੋਏ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ