ਡੇਰਾ ਸ਼ਰਧਾਲੂਆਂ ਨੇ ਫਾਇਰ ਕਰਮੀਆਂ ਨਾਲ ਮਿਲ ਕੇ ਬੁਝਾਈ ਅੱਗ
15-20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਇਆ ਅੱਗ ‘ਤੇ ਕਾਬੂ
ਰਘਬੀਰ ਸਿੰਘ, ਲੁਧਿਆਣਾ
ਸਥਾਨਕ ਸ਼ਿਵਪੁਰੀ ਵਿਖੇ ਨਾਲੋ ਨਾਲ ਲੱਗੀਆਂ ਤਿੰਨ ਧਾਗਾ ਫੈਕਟਰੀਆਂ ਨੂੰ ਅੱਜ ਸਵੇਰੇ ਸੁਵੱਖਤੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਫੈਕਟਰੀਆਂ ਦੀਆਂ ਮਸ਼ੀਨਾਂ ਅਤੇ ਧਾਗੇ ਸਮੇਤ ਬਣਿਆ ਹੋਇਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ਤੇ ਪਹੁੰਚੀ ਫਾਇਰ ਬ੍ਰੀਗੇਡ ਕਰਮੀਆਂ ਨਾਲ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਅੱਗ ਤੇ ਕਾਬੂ ਪਾਇਆ। ਅੱਗ ਬੁਝਾਉਂਣ ਲਈ ਜਗਰਾਵਾਂ ਅਤੇ ਨਵਾਂ ਸ਼ਹਿਰ ਤੋਂ ਵੀ ਫਾਇਰ ਬ੍ਰੀਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ। ਮੌਕੇ ਤੇ ਫਾਇਰ ਬ੍ਰੀਗੇਡ ਦੀਆਂ 15-20 ਗੱਡੀਆਂ ਆਉਂਦੀਆਂ ਰਹੀਆਂ ਅਤੇ ਪਾਣੀ ਭਰਨ ਲਈ ਜਾਂਦੀਆਂ ਰਹੀਆਂ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।
ਚੰਗੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੌਕੇ ਤੇ ਪਹੁੰਚੀ ਪੁਲਿਸ ਨੇ ਆਲੇ ਦੁਆਲੇ ਦੀਆਂ ਇਮਾਰਤਾਂ ਵਾਲਿਆਂ ਨੂੰ ਇਮਾਰਤਾਂ ਵਿੱਚੋਂ ਬਾਹਰ ਕੱਢ ਦਿੱਤਾ। ਪੁਲਿਸ ਨੇ ਇਸ ਪਾਸੇ ਆਉਂਣ ਵਾਲੇ ਰਸਤੇ ਵੀ ਆਮ ਲੋਕਾਂ ਲਈ ਬੰਦ ਕਰ ਦਿੱਤੇ। ਬਲਾਕ ਭੰਗੀਦਾਸ ਕਮਲ ਇੰਸਾਂ ਨੇ ਦੱਸਿਆ ਕਿ ਉਨਾਂ ਨੂੰ ਏਰੀਆ ਭੰਗੀਦਾਸ ਹਰਵਿੰਦਰ ਇੰਸਾਂ ਨੇ ਸਵੇਰੇ ਸੁਵੱਖਤੇ ਸੂਚਨਾ ਦਿੱਤੀ ਕਿ ਲਾਜਪਤ ਨਗਰ ਸ਼ਿਵਪੁਰੀ ਵਿਖੇ ਧਾਗਾ ਫੈਕਟਰੀ ਵਿਨਾਇਕ ਸੰਨਜ ਨੂੰ ਸਵੇਰੇ 4 ਵਜੇ ਅੱਗ ਲੱਗ ਗਈ ਹੈ ਜਿਸ ਨੇ ਭਿਆਨਕ ਰੂਪ ਲੈ ਲਿਆ ਹੈ। ਅੱਗ ਨੇ ਦੋ ਹੋਰ ਨਾਲ ਲੱਗੀਆਂ ਫੈਕਟਰੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਉਨਾਂ ਨੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਅਤੇ ਜ਼ਿੰਮੇਵਾਰਾਂ ਨੂੰ ਗਰੁੱਪ ਵਿੱਚ ਮੈਸੇਜ਼ ਪਾ ਕੇ ਫੌਰਨ ਮੌਕੇ ਤੇ ਪਹੁੰਚਣ ਲਈ ਕਿਹਾ।
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ 20 -25 ਸੇਵਾਦਾਰ ਮੌਕੇ ਤੇ ਪਹੁੰਚ ਗਏ। ਮੌਕੇ ਤੇ ਪਹੁੰਚੇ ਡੇਰਾ ਸ਼ਰਧਾਲੂਆਂ ਨੇ ਫਾਇਰ ਕਰਮੀਆਂ ਨਾਲ ਮਿਲ ਕੇ ਅੱਗ ਬੁਝਾਉਂਣ ਦਾ ਮੋਰਚਾ ਸੰਭਾਲ ਲਿਆ। ਡੇਰਾ ਸ਼ਰਧਾਲੂ ਫਾਇਰ ਬ੍ਰੀਗੇਡ ਦੀਆਂ ਗੱਡੀਆਂ ਦਾ ਪਾਈਪ ਫੜ ਕੇ ਅੱਗ ਬੁਝਾਉਂਦੇ ਰਹੇ। ਘਟਨਾ ਵਾਲੀ ਥਾਂ ਤੇ ਪਹੁੰਚਣ ਵਾਲੇ ਸੇਵਾਦਰਾਂ ਵਿੱਚ 25 ਮੈਂਬਰ ਹਰੀਸ਼ ਚੰਦਰ ਸ਼ੰਟਾ ਇੰਸਾਂ, 15 ਮੈਂਬਰ ਕੁਲਦੀਪ ਇੰਸਾਂ, 15 ਮੈਂਬਰ ਕ੍ਰਿਸ਼ਨ ਜੁਨੇਜਾ ਇੰਸੰਾਂ ਭੰਗੀਦਾਸ ਰਾਜਵਿੰਦਰ ਸਿੰਘ ਇੰਸਾਂ, ਬਲਾਕ ਭੰਗੀਦਾਸ ਕਮਲ ਇੰਸਾਂ, ਸੋਨੂੰ ਇੰਸਾਂ ਲੁਹਾਰਾ, ਰਾਜੂ ਇੰਸਾਂ, ਰੌਸ਼ਨ ਇੰਸਾਂ, ਪ੍ਰੇਮ ਇੰਸਾਂ, ਅਸ਼ੋਕ ਇੰਸਾਂ, ਮੁਨੀਸ਼ ਇੰਸਾਂ, ਕਮਲ ਇੰਸਾਂ, ਜੱਸੀ ਇੰਸਾਂ ਲੁਹਾਰਾ ਸਮੇਤ ਹੋਰ ਸੇਵਾਦਾਰ ਸ਼ਾਮਲ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।