ਫੇਸਬੁੱਕ ਨੇ ਪਾਕਿ ਨਾਲ ਜੁੜੇ 103 ਪੇਜਾਂ ਤੇ ਸਮੂਹਾਂ ਦੇ ਅਕਾਊਟ ਹਟਾਏ
ਨਵੀਂ ਦਿੱਲੀ| ਸੋਸ਼ਲ ਮੀਡੀਆ ਕੰਪਨੀਆ ਫੇਸਬੁੱਕ ਨੇ ਫਰਜ਼ੀ ਅਕਾਊਂਟ ਤੇ ਸਪੈਮ ਦੇ ਖਿਲਾਫ਼ ਕਾਰਵਾਈ ਤਹਿਤ ਕਾਂਗਰਸ ਪਾਰਟੀ ਦੇ ਆਈਟੀ ਸੈਲ (ਸੂਚਨਾ ਤਕਨੀਕੀ ਸੈੱਲ) ਨਾਲ ਜੁੜੇ ਕੁੱਲ 687 ਪੇਜ ਤੇ ਅਕਾਊਂਟ ਹਟਾ ਦਿੱਤੇ ਹਨ ਕੰਪਨੀ ਨੇ ਅੱਜ ਇਹ ਜਾਣਕਾਰੀ ਦਿੱਤੀ ਫੇਸਬੁੱਕ ਨੇ ਕਿਹਾ ਕਿ ਇਨ੍ਹਾਂ ਪੇਜ ਤੇ ਅਕਾਊਂਟ ਨੂੰ ‘ਫਰਜ਼ੀ ਖਬਰ’ ਚਲਾਉਣ ਲਈ ਨਹੀਂ, ਸਗੋਂ ‘ਸਪੈਮ’ ਸੰਦੇਸ਼ਾਂ ਦੇ ਪ੍ਰਸਾਰ ਤੇ ਇਨ੍ਹਾਂ ਰਾਹੀਂ ਆਪਸ ‘ਚ ਤਾਲਮੇਲ ਨਾਲ ‘ਪ੍ਰਮਾਣਹੀਨ ਵਿਹਾਰ’ ਕਰਨ ਦੇ ਕਾਰਨ ਹਟਾਇਆ ਗਿਆ ਹੈ ਇਸ ਤੋਂ ਇਲਾਵਾ ਕੰਪਨੀ ਨੇ ਪਾਕਿਸਤਾਨ ‘ਚ ਸ਼ੁਰੂ ਕੀਤੇ ਗਏ 103 ਪੇਜ, ਸਮੂਹ ਤੇ ਅਕਾਊਂਟਸ ਨੂੰ ਫੇਸਬੁੱਕ ਤੇ ਇੰਸਟਾਗ੍ਰਾਮ ਦੇ ੰਚ ਤੋਂ ਹਟਾਇਆ ਹੈ ਫੇਸਬੁੱਕ ‘ਚ ਸਾਈਬਰ ਸੁਰੱਖਿਆ ਨੀਤਕ ਦੇ ਮੁਖੀ ਨੈਥੇਨਿਅਲ ਗਲੇਈਸ਼ਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਫੇਸਬੁੱਕ ਨੇ 687 ਪੇਜਾਂ ਤੇ ਖਾਤਿਆਂ ਨੂੰ ਹਟਾਇਆ ਹੈ ਇਨ੍ਹਾਂ ‘ਚੋਂ ਜ਼ਿਆਦਾਤਰ ਨੂੰ ਉਸ ਦੀ ਸਵਚਾਲਿਤ ਪ੍ਰਣਾਲੀ ਨੇ ਪਛਾਣ ਕਰਕੇ ਹਟਾ ਦਿੱਤਾ ਇਹ ਸਾਰੇ ਪੇਜ ਭਾਰਤ ‘ਚ ‘ਆਪਸੀ ਤਾਲਮੇਲ ਤੋਂ ਪ੍ਰਮਾਣਹੀਨ ਵਿਹਾਰ ਕਰਦੇ ਪਾਏ ਗਏ’ ਤੇ ਇਹ ਸਾਰੇ ਕਾਂਗਰਸ ਦੇ ਆਈਟੀ ਸੈਲ ਨਾਲ ਜੁੜੇ ਵਿਅਕਤੀਆਂ ਦੇ ਖਾਤੇ ਹਨ ਉਨ੍ਹਾਂ ਕਿਹਾ ਕਿ ਅਸੀਂ ਪੇਜ ਤੇ ਖਾਤਿਆਂ ਦੇ ਇਸ ਨੈਟਵਰਕ ਨੂੰ ਹਟਾ ਦਿੱਤਾ ਹੈ ਇਨ੍ਹਾਂ ਨੂੰ ਹਟਾਉਣ ਦਾ ਕਾਰਨ ਇਹ ਹੈ ਕਿ ਇਸ ‘ਚ ਫਰਜ਼ੀ ਅਕਾਊਂਟ ਦੇ ਨੈਟਵਰਕ ਰਾਹੀਂ ਤਾਲਮੇਲ ਕਰਕੇ ਪ੍ਰਮਾਣਹੀਨ ਵਿਹਾਰ ਕੀਤਾ ਜਾ ਰਿਹਾ ਸੀ ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਪੇਜਾਂ ਤੇ ਖਾਤਿਆਂ ਨੂੰ ਇਨ੍ਹਾਂ ਦੀ ਸਮੱਗਰੀ ਦੀ ਵਜ੍ਹਾ ਨਾਲ ਨਹੀਂ ਹਟਾਇਆ ਗਿਆ ਹੈ ਇਸ ਸਬੰਧੀ ਕਾਂਗਰਸ ਵੱਲੋਂ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।