ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home ਇੱਕ ਨਜ਼ਰ ਲੁਧਿਆਣਾ &#821...

    ਲੁਧਿਆਣਾ ‘ਚ ਡਾਇੰਗ ਮਿੱਲ ‘ਚ ਹੋਇਆ ਧਮਾਕਾ, ਕਈ ਜ਼ਖਮੀ

    Mill Ludhiana

    ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ 

    ਲੁਧਿਆਣਾ। (ਆਰ. ਜੀ. ਰਾਏਕੋਟੀ)। ਜ਼ਿਲ੍ਹਾ ਲੁਧਿਆਣਾ ਦੇ ਤਾਜਪੁਰ ਰੋਡ ‘ਤੇ ਅੱਜ ਡਾਇੰਗ ਮਿੱਲ ‘ਚ ਬਾਇਲਰ ਫੱਟਣ ਨਾਲ ਧਮਾਕਾ ਹੋ ਗਿਆ, ਜਿਸ ‘ਚ ਕਈ ਮਜ਼ਦੂਰ ਗੰਭੀਰ ਜ਼ਖਮੀ ਹੋ ਗਏ।
    Mill Ludhiana
    ਜਾਣਕਾਰੀ ਅਨੁਸਾਰ ਤਾਜਪੁਰ ਰੋਡ ‘ਤੇ ਇੱਕ ਡਾਇੰਗ ਮਿੱਲ ‘ਚ ਅੱਜ ਬਾਇਲਰ ਫੱਟਣ ਨਾਲ ਸਵੇਰੇ 4:45 ਵਜੇ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਬਿਲਡਿੰਗ ਦੇ ਪਰਖਚੇ ਉੱਡ ਗਏ ਜੋ ਆਲੇ-ਦੁਆਲੇ ਦੀਆਂ ਇਮਾਰਤਾਂ ‘ਚ ਜਾ ਵੱਜੇ।  ਜਿਸ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਕੇ ਤੇ ਫਾਇਰ ਬ੍ਰਿਗੇਡ ਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਫਿਲਹਾਲ ਡਾਇੰਗ ਮਿੱਲ ‘ਚੋਂ ਮਜ਼ਦੂਰਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।  ਹਾਦਸੇ ‘ਚ ਤਿੰਨ ਮਜ਼ਦੂਰਾਂ ਦੀ ਮੌਤ ਹੋਣ ਦੀ ਸ਼ੰਕਾ ਦੱਸੀ ਜਾ ਰਹੀ ਤੇ ਕਈ ਮਜ਼ਦੂਰ ਜ਼ਖਮੀ ਹੋ ਗਏ ਹਨ। ਹਾਲੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਬਿਲਡਿੰਗ ‘ਚ ਕਿੰਨੇ ਮਜ਼ਦੂਰ ਸਨ ਤੇ ਕਿੰਨੇ ਜ਼ਖਮੀ ਹੋਏ ਹਨ। ਇਸ ਡਾਇੰਗ ਮਿੱਲ ‘ਚ ਦਿਨ-ਰਾਤ ਕੰਮ ਚੱਲਦਾ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.