ਚਾਰ ਜਣੇ ਗੰਭੀਰ ਜ਼ਖਮੀ
ਬੀਜਿੰਗ। ਚੀਨ ਦੇ ਪੂਰਬ ਉੱਤਰ ਪ੍ਰਾਂਤ ਹੇਡ੍ਰਲੇਂਗਜੀਆਂਗ ’ਚ ਇੱਕ ਰਸਾਇਣਕ ਪਲਾਂਟ ’ਚ ਧਮਾਕੇ ਨਾਲ ਘੱਟ ਤੋਂ ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਚਾਰ ਜਣੇ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਅਨੁਸਾਰ ਘਟਨਾ ਸ਼ਨਿੱਚਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਲਗਭਗ 12 :46 ਮਿੰਟ ’ਤੇ ਏਂਡਾ ਸ਼ਹਿਰ ’ਚ ਸਥਿਤ ਰਸਾਇਣਕ ਪਲਾਂਟ ’ਚ ਵਾਪਰੀ।
ਧਮਾਕੇ ਤੋਂ ਬਾਅਦ ਪਲਾਟ ’ਚ ਅੱਗ ਲੱਗ ਗਈ ਜਿਸ ਨੂੰ ਸਵੇਰ ਤੱਕ ਬੁਝਾਇਆ ਨਹੀਂ ਜਾ ਸਕਿਆ। ਜਿਸ ’ਚ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਈ ਸੀ ਜਦੋਂਕਿ ਦੋ ਵਿਅਕਤੀਆਂ ਲਾਪਤਾ ਦੱਸੇ ਗਏ ਸਨ। ਅੱਜ ਸਵੇਰੇ ਲਾਪਤਾ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਤਿੰਨ ਹੋ ਗਈ। ਘਟਨਾ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਵਾਤਾਵਰਨ ਮੰਤਰਾਲੇ ਦੀ ਇੱਕ ਟਾਸਕ ਫੋਰਸ ਨੇ ਧਮਾਕੇ ਦੇ ਸਥਾਨ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਵਾਤਾਵਰਨ ’ਚ ਕੋਈ ਖਤਰਨਾਕ ਰਸਾਇਣ ਪਦਾਰਥ ਦੀ ਮੌਜ਼ੂਦਗੀ ਦਾ ਪਤਾ ਲਾਇਆ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.