ਆਕਸ ਦੇ ਜਰੀਏ ਚੀਨ ਨੂੰ ਘੇਰਨ ਦੀ ਕਵਾਇਦ
ਇੰਡੋ-ਪੈਸੀਫ਼ਿਕ ’ਚ ਚੀਨ ਦੇ ਵਿਸਥਾਰਵਾਦੀ ਮਨਸੂਬਿਆਂ ਨੂੰ ਸਾਧਣ ਲਈ ਆਸਟਰੇਲੀਆ, ਅਮਰੀਕਾ ਅਤੇ ਬ੍ਰਿਟੇਨ ਨੇ ਇੱਕ ਨਵੇਂ ਸੁਰੱਖਿਆ ਸਮਝੌਤੇ ਆਕਸ (ਏਯੂਕੇਯੂਐਸ) ਦਾ ਐਲਾਨ ਕੀਤਾ ਹੈ ਕਵਾਡ ਦੀ ਤਰਜ਼ ’ਤੇ ਆਧਾਰਿਤ ਇਸ ਸਮਝੌਤੇ ਦਾ ਮਕਸਦ ਇੰਡੋ-ਪੈਸੀਫ਼ਿਕ ’ਚ ਚੀਨ ਦੀਆਂ ਰਣਨੀਤਿਕ ਕੋਸ਼ਿਸ਼ਾਂ ’ਤੇ ਕੰਟਰੋਲ ਕਰਨਾ ਹੈ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵਰਚੁਅਲ ਪ੍ਰੈਸ ਕਾਨਫਰੰਸ ਦੇ ਜਰੀਏ ਇਸ ਸਮਝੌਤੇ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਸਮਝੌਤੇ ’ਚ ਆਸਟਰੇਲੀਆ ਨੂੰ ਪਰਮਾਣੂ ਪਣਡੁੱਬੀ ਦੇ ਵਿਕਾਸ ’ਚ ਮੱਦਦ ਕਰਨ ਦਾ ਐਲਾਨ ਕੀਤਾ ਗਿਆ ਹੈ ਸਮਝੌਤੇ ਦੇ ਐਲਾਨ ਨਾਲ ਚੀਨ ਤਿਲਮਿਲਾ ਗਿਆ ਹੈ ।
ਉਸ ਨੇ ਸਮਝੌਤੇ ਦੀ ਆਲੋਚਨਾ ਕਰਦਿਆਂ ਇਸ ਨੂੰ ਸੀਤ ਯੁੱਧ ਦੀ ਮਾਨਸਿਕਤਾ ਦਾ ਪ੍ਰਤੀਕ ਦੱਸਿਆ ਹੈ ਉਸ ਦਾ ਕਹਿਣਾ ਹੈ ਕਿ ਅਮਰੀਕਾ, ਬ੍ਰਿਟੇਨ ਅਤੇ ਆਸਟਰੇਲੀਆ ਪਰਮਾਣੂ ਚਲਿਤ ਪਣਡੁੱਬੀਆਂ ’ਚ ਸਹਿਯੋਗ ਕਰ ਰਹੇ ਹਨ, ਜੋ ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਤਾਂ ਕਮਜ਼ੋਰ ਕਰੇਗਾ ਹੀ ਨਾਲ ਹੀ ਹਥਿਆਰਾਂ ਦੀ ਹੋੜ ਨੂੰ ਹੱਲਾਸ਼ੇਰੀ ਮਿਲੇਗੀ ਚੀਨ ਦਾ ਇਹ ਵੀ ਕਹਿਣਾ ਹੈ ਕਿ ਇਸ ਸਮਝੌਤੇ ਤੋਂ ਬਾਅਦ ਪਰਮਾਣੂ ਅਪ੍ਰਸਾਰ ਦੀਆਂ ਅੰਤਰਰਾਸ਼ਟਰੀ ਕੋਸ਼ਿਸ਼ਾਂ ਨੂੰ ਨੁਕਸਾਨ ਪਹੁੰਚੇਗਾ ਉੱਧਰ, ਸਮਝੌਤੇ ਤੋਂ ਰੁੱਸ ਕੇ ਫਰਾਂਸ ਨੇ ਅਮਰੀਕੀ ਰਾਸ਼ਟਰਪਤੀ ਬਾਇਡੇਨ ’ਤੇ ਪਿੱਠ ’ਚ ਛੁਰਾ ਮਾਰਨ ਦਾ ਦੋਸ਼ ਲਾਉਂਦਿਆਂ ਅਮਰੀਕਾ ਅਤੇ ਆਸਟਰੇਲੀਆ ਤੋਂ ਆਪਣੇ ਰਾਜਦੂਤ ਵਾਪਸ ਸੱਦ ਲਏ ਹਨ।
24 ਸਤੰਬਰ ਨੂੰ ਵਾਸ਼ਿੰਗਟਨ ਡੀਸੀ ’ਚ ਕਵਾਡ (ਭਾਰਤ, ਅਮਰੀਕਾ, ਆਸਟਰੇਲੀਆ ਅਤੇ ਜਾਪਾਨ) ਦੀ ਅਹਿਮ ਬੈਠਕ ਹੋਣ ਵਾਲੀ ਹੈ ਕਵਾਡ ਦੀ ਬੈਠਕ ਤੋਂ ਠੀਕ ਪਹਿਲਾਂ ਆਕਸ ਦੇ ਐਲਾਨ ਨਾਲ ਸੰਸਾਰਿਕ ਮੋਰਚਿਆਂ ’ਤੇ ਕਈ ਸਵਾਲ ਉੱਠੇ ਹਨ ਪਹਿਲਾ ਅਤੇ ਸਭ ਤੋਂ ਅਹਿਮ ਸਵਾਲ ਤਾਂ ਇਹੀ ਹੈ ਕਿ ਚੀਨ ਨੂੰ ਘੇਰਨ ਲਈ ਜਦੋਂ ਕਵਾਡ ਅਤੇ ‘ਫਾਈਵ ਆਈਜ਼’ (ਅਮਰੀਕਾ, ਬ੍ਰਿਟੇਨ, ਆਸਟਰੇਲੀਆ, ਕੈਨੇਡਾ ਅਤੇ ਨਿਊਜ਼ੀਲੈਂਡ) ਰਣਨੀਤਿਕ ਮੋਰਚਿਆਂ ’ਤੇ ਪੂਰੀ ਤਰ੍ਹਾਂ ਸਰਗਰਮ ਹੈ, ਤਾਂ ਆਕਸ ਦੀ ਜ਼ਰੂਰਤ ਕਿਉਂ ਮਹਿਸੂਸ ਹੋਈ?
ਦੂਜਾ, ਕਵਾਡ ਦੀ ਬੈਠਕ ਤੋਂ ਠੀਕ ਪਹਿਲਾਂ ਇਸ ਤਰ੍ਹਾਂ ਦੇ ਸਮਝੌਤੇ ਦੇ ਐਲਾਨ ਦਾ ਅਰਥ ਕੀ ਹੈ? ਅਮਰੀਕਾ, ਬ੍ਰਿਟੇਨ ਅਤੇ ਆਸਟਰੇਲੀਆ ਦੀ ਇਸ ਕਵਾਇਦ ਦਾ ਮਕਸਦ ਕਿਤੇ ਕਵਾਡ ਨੂੰ ਕਮਜ਼ੋਰ ਕਰਨਾ ਤਾਂ ਨਹੀਂ ਹੈ ਜੇਕਰ ਅਜਿਹਾ ਹੈ ਤਾਂ ਕਵਾਡ ’ਤੇ ਇਤਰਾਉਣ ਵਾਲੇ ਚੀਨ ਦੇ ਧੁਰ ਵਿਰੋਧੀ ਭਾਰਤ ਅਤੇ ਜਾਪਾਨ ਵਰਗੇ ਦੇਸ਼ਾਂ ਦਾ ਕੀ ਹੋਵੇਗਾ? ਇੱਕ ਹੋਰ ਸਵਾਲ ਜੋ ਇਨ੍ਹਾਂ ਹਾਲਾਤਾਂ ’ਚ ਜ਼ਰੂਰੀ ਲੱਗਦਾ ਹੈ, ਉਹ ਇਹ ਹੈ ਕਿ ਚੀਨ ਦੇ ਖਿਲਾਫ਼ ਆਸਟਰੇਲੀਆ ਦੀ ਇਸ ਹਮਲਾਵਤਾ ਦੀ ਵਜ੍ਹਾ ਕੀ ਹੈ? ਇਹ ਸਵਾਲ ਇਸ ਲਈ ਜ਼ਰੂਰੀ ਹੈ, ਕਿਉਂਕਿ ਆਕਸ ਤੋਂ ਪਹਿਲਾਂ ਆਸਟਰੇਲੀਆ ਕਵਾਡ ਜਰੀਏ ਵੀ ਚੀਨ ਦੀ ਘੇਰਾਬੰਦੀ ’ਚ ਜੁਟਿਆ ਹੋਇਆ ਹੈ ਕਿਤੇ ਅਜਿਹਾ ਤਾਂ ਨਹੀਂ ਕਿ ਸਾਊਥ ਚਾਈਨਾ ਸੀ ਅਤੇ ਇੰਡੋ-ਪੈਸੀਫ਼ਿਕ ’ਚ ਛਿੜਿਆ ਸ਼ਕਤੀ ਸੰਘਰਸ਼ ਜਲਦ ਹੀ ਦੱਖਣੀ ਗੋਲਾਰਦ ਵੱਲ ਸ਼ਿਫ਼ਟ ਹੋ ਜਾਵੇਗਾ।
ਦਰਅਸਲ, ਹਾਲ ਦੇ ਸਾਲਾਂ ’ਚ ਚੀਨ ’ਤੇ ਸਾਊਥ ਚਾਈਨਾ ਸੀ ਅਤੇ ਇੰਡੋ-ਪੈਸੀਫ਼ਿਕ ’ਚ ਤਣਾਅ ਵਧਾਉਣ ਦੇ ਦੋਸ਼ ਲੱਗ ਰਹੇ ਹਨ ਉਸ ’ਤੇ ਦੱਖਣੀ ਚੀਨ ਸਾਗਰ ’ਚ ਬਨਾਊਟੀ ਦੀਪਾਂ ਦਾ ਨਿਰਮਾਣ ਕਰਨ ਦੇ ਦੋਸ਼ ਵੀ ਹਨ ਅਮਰੀਕਾ ਆਪਣੇ ਸਹਿਯੋਗੀ ਦੇਸ਼ਾਂ ਦੇ ਨਾਲ ਮਿਲ ਕੇ ਚੀਨ ਦੀ ਇਸ ਵਿਸਥਾਰਵਾਦੀ ਮਾਨਸਿਕਤਾ ’ਤੇ ਲਗਾਮ ਲਾਉਣਾ ਚਾਹੁੰਦਾ ਹੈ ਹਾਲਾਂਕਿ, ਇੱਕ ਸਮੇਂ ’ਚ ਚੀਨ ਅਤੇ ਆਸਟਰੇਲੀਆ ਵਿਚਕਾਰ ਚੰਗੇ ਸਬੰਧ ਰਹੇ ਹਨ ਚੀਨ ਆਸਟਰੇਲੀਆ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਵੀ ਰਿਹਾ ਹੈ ਪਰ ਕੋਰੋਨਾ ਮਹਾਂਮਾਰੀ ਸਬੰਧੀ ਚੀਨ ਦੀ ਭੂਮਿਕਾ ਦੀ ਜਾਂਚ ਦੀ ਮੰਗ ਕੀਤੇ ਜਾਣ ਤੋਂ ਬਾਅਦ ਦੋਵਾਂ ਦੇ ਸਬੰਧਾਂ ’ਚ ਦਰਾਰ ਆ ਗਈ। ਚੀਨ ਦੇ 5-ਜੀ ਨੈਟਵਰਕ ਪ੍ਰਾਜੈਕਟ ਨੂੰ ਰੱਦ ਕਰਨ ਅਤੇ ਵੀਗਰ ਮੁਸਲਮਾਨਾਂ ਸਬੰਧੀ ਚੀਨ ਦੀ ਆਲੋਚਨਾ ਕਰਨ ਤੋਂ ਬਾਅਦ ਇਹ ਦਰਾਰ ਹੋਰ ਚੌੜੀ ਹੋ ਗਈ।
ਅਗਸਤ 2020 ’ਚ ਆਸਟਰੇਲੀਆ ਦੇ ਇੱਕ ਅਖ਼ਬਾਰ ਵੱਲੋਂ ਕੋਵਿਡ-19 ਮਹਾਂਮਾਰੀ ’ਤੇ ਤਿਆਰ ਕੀਤੀ ਗਈ ਰਿਪੋਰਟ ਨੂੰ ਜਨਤਕ ਕੀਤੇ ਜਾਣ ਤੋਂ ਬਾਅਦ ਚੀਨ-ਆਸਟਰੇਲੀਆ ਦੇ ਸਬੰਧ ਹੋਰ ਜਿਆਦਾ ਖਰਾਬ ਹੋ ਗਏ ‘ਫਾਈਵ ਆਈਜ਼’ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ’ਚ ਚੀਨ ਵੱਲੋਂ ਚਮਗਿੱਦੜ ’ਤੇ ਰਿਸਰਚ, ਖਤਰਨਾਕ ਵਾਇਰਸ ਬਣਾਉਣ, ਸ਼ੁਰੂਆਤੀ ਸੈਂਪਲਸ ’ਤੇ ਰਿਸਰਚ ਨੂੰ ਲੁਕੋਣ ਅਤੇ ਲੈਬ ਵਰਕਰ ਦੇ ਗਾਇਬ ਹੋਣ ’ਤੇ ਕਈ ਖੁਲਾਸੇ ਕੀਤੇ ਗਏ ਸਨ ਇਸ ਤੋਂ ਬਾਅਦ ਚੀਨ ਨੇ ਆਸਟਰੇਲੀਆ ਦੇ ਹਮਲਾਵਰ ਰੁੱਖ ਦੇ ਵਿਰੁੱਧ ਕਦਮ ਚੁੱਕਦੇ ਹੋਏ ਨਾ ਸਿਰਫ਼ ਆਸਟਰੇਲੀਆ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਵਸਤੂਆਂ ’ਤੇ ਪਾਬੰਦੀ ਲਾ ਦਿੱਤੀ ਸਗੋਂ ਆਸਟਰੇਲੀਆ ’ਚ ਆਪਣੇ ਨਿਵੇਸ਼ ਨੂੰ ਸੱਠ ਫੀਸਦੀ ਤੱਕ ਘੱਟ ਕਰ ਦਿੱਤਾ।
ਦੂਜਾ, ਆਕਸ ਦੇ ਨਿਰਮਾਣ ਦੀ ਇੱਕ ਹੋਰ ਵੱਡੀ ਵਜ੍ਹਾ ਅਫ਼ਗਾਨਿਸਤਾਨ ’ਚ ਅਮਰੀਕੀ ਰਣਨੀਤਿਕ ਨਾਕਾਮੀ ਨੂੰ ਵੀ ਕਿਹਾ ਜਾ ਰਿਹਾ ਹੈ ਅਫ਼ਗਾਨਿਸਤਾਨ ’ਚ ਅਮਰੀਕੀ ਹੇਠੀ ਤੋਂ ਉਪਜੀ ਖਿਝ ਨੂੰ ਮਿਟਾਉਣ ਲਈ ਬਾਇਡੇਨ ਬੈਚੇਨ ਸਨ ਆਕਸ ਇਸ ਖਿਝ ਨੂੰ ਮਿਟਾਉਣ ਦੀ ਕੋਸ਼ਿਸ਼ ਹੈ ਪਰ ਆਕਸ ਦਾ ਇੱਕ ਸਿਆਹ ਪੱਖ ਫਰਾਂਸ, ਕੈਨੇਡਾ, ਨਿਊਜੀਲੈਂਡ ਅਤੇ ਯੂਰਪੀਅਨ ਯੂਨੀਅਨ ਦੀ ਨਰਾਜ਼ਗੀ ਵੀ ਹੈ ਸਮਝੌਤੇ ਨਾਲ ਫਰਾਂਸ ਸਭ ਤੋਂ ਜ਼ਿਆਦਾ ਨਾਰਾਜ਼ ਹੈ ਫਰਾਂਸ ਦੀ ਨਰਾਜ਼ਗੀ ਜਾਇਜ਼ ਵੀ ਹੈ। ਆਕਸ ਨੂੰ ਦੂਜੇ ਵਿਸ਼ਵ ਯੁੱਧ ਦੇ ਬਾਅਦ ਤੋਂ ਹੁਣ ਤੱਕ ਦਾ ਸਭ ਤੋਂ ਅਹਿਮ ਸੁਰੱਖਿਆ ਸਮਝੌਤਾ ਕਿਹਾ ਜਾ ਰਿਹਾ ਹੈ ਸਮਝੌਤੇ ਤੋਂ ਬਾਅਦ ਆਸਟਰੇਲੀਆ ਨੂੰ ਖ਼ਤਰਨਾਕ ਪਰਮਾਣੂ ਪਣਡੁੱਬੀ ਅਤੇ ਅਮਰੀਕੀ ਕਰੂਜ਼ ਮਿਜ਼ਾਇਲਾਂ ਮਿਲਣ ਦਾ ਰਸਤਾ ਖੁੱਲ੍ਹ ਜਾਵੇਗਾ।
ਪਿਛਲੇ ਪੰਜ ਦਹਾਕਿਆਂ ’ਚ ਇਹ ਪਹਿਲਾ ਮੌਕਾ ਹੈ ਜਦੋਂ ਅਮਰੀਕਾ ਆਪਣੀ ਪਣਡੁੱਬੀ ਤਕਨੀਕ ਕਿਸੇ ਦੇਸ਼ ਨਾਲ ਸਾਂਝੀ ਕਰ ਰਿਹਾ ਹੈ ।ਇਸ ਤੋਂ ਪਹਿਲਾਂ ਅਮਰੀਕਾ ਨੇ ਸਿਰਫ਼ ਬ੍ਰਿਟੇਨ ਨੂੰ ਇਹ ਤਕਨੀਕ ਮੁਹੱਈਆ ਕਰਵਾਈ ਸੀ ਜਦੋਂਕਿ ਅਮਰੀਕਾ ਅਤੇ ਬ੍ਰਿਟੇਨ ਦੇ ਨਾਲ ਸਮਝੌਤਿਆਂ ’ਚ ਬੱਝ ਕੇ ਆਸਟਰੇਲੀਆ ਅਤੀ ਉਤਸ਼ਾਹਿਤ ਹੈ ਇਸ ਤਕਨੀਕ ਦੇ ਮਿਲ ਜਾਣ ਤੋਂ ਬਾਅਦ ਆਸਟਰੇਲੀਆ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦਾ ਨਿਰਮਾਣ ਕਰਨ ’ਚ ਸਮਰੱਥ ਹੋ ਜਾਵੇਗਾ ਪਰ ਸਕਾਟ ਮਾਰੀਸਨ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਹਿਯੋਗੀਆਂ ਦੇ ਹਿੱਤਾਂ ਤੋਂ ਜ਼ਿਆਦਾ ਖੁਦ ਦੇ ਹਿੱਤਾਂ ਨੂੰ ਪਹਿਲ ਦੇਣਾ ਅਮਰੀਕੀ ਵਿਦੇਸ਼ ਨੀਤੀ ਦੀ ਵਿਸ਼ੇਸ਼ਤਾ ਰਹੀ ਹੈ ਅਫ਼ਗਾਨਿਸਤਾਨ ਦਾ ਹਾਲੀਆ ਘਟਨਾਕ੍ਰਮ ਅਮਰੀਕਾ ਦੀ ਰਿਸ਼ਤਿਆਂ ਪ੍ਰਤੀ ਸੰਵੇਦਨਸ਼ੀਲਤਾ ਨੂੰ ਚੀਕ-ਚੀਕ ਦਾ ਬਿਆਨ ਕਰ ਰਿਹਾ ਹੈ ਅਜਿਹਾ ਹੀ ਸਮਝੌਤਾ ਸਾਲ 1951 ’ਚ ਅਮਰੀਕਾ ਨੇ ਨਿਊਜ਼ੀਲੈਂਡ ਦੇ ਨਾਲ ਕੀਤਾ ਸੀ, ਜੋ ਅੱਜ ਹਾਸ਼ੀਏ ’ਤੇ ਹੈ ਅਜਿਹੇ ’ਚ ਕਿਤੇ ਇਹ ਨਾ ਹੋਵੇ ਕਿ ਮਾਰੀਸਨ ਦੇ ਉਤਸ਼ਾਹ ’ਤੇ ਬਾਇਡੇਨ ਦੀ ਕੂਟਨੀਤੀ ਭਾਰੀ ਪੈ ਜਾਵੇ।
ਡਾ. ਐਨ. ਕੇ. ਸੋਮਾਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ