ਸਾਬਕਾ ਮੰਤਰੀ ਧਰਮਸੋਤ ਤੇ ਗਿਲਜੀਆ ਦੇ ਭਤੀਜੇ ਨੂੰ ਹਾਈਕੋਰਟ ਨੇ ਦਿੱਤੀ ਜ਼ਮਾਨਤ

ਸਾਬਕਾ ਮੰਤਰੀ ਧਰਮਸੋਤ ਤੇ ਗਿਲਜੀਆ ਦੇ ਭਤੀਜੇ ਨੂੰ ਹਾਈਕੋਰਟ ਨੇ ਦਿੱਤੀ ਜ਼ਮਾਨਤ

ਨਾਭਾ, ਜੰਗਲਾਤ ਵਿਭਾਗ ਵਿਚ ਹੋਈ ਘਪਲੇ ਨੂੰ ਲੈ ਕੇ ਵਿਜੀਲੈਂਸ ਵਲੋਂ ਗਿਰ੍ਫਤਾਰ ਕੀਤੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਹਾਈਕੋਰਟ ਨੇ ਜ਼ਮਾਨਤ (Dharamsot granted bail) ਦੇ ਦਿੱਤੀ ਹੈ। ਸਾਧੂ ਸਿੰਘ ਧਰਮਸੋਤ ਨੇ ਜ਼ਮਾਨਤ ਲਈ ਹਾਈਕੋਰਟ ਵਿਚ ਅਰਜੀ ਦਾਇਰ ਕੀਤੀ ਸੀ। ਇਸ ਦੇ ਨਾਲ ਹੀ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆ ਦੇ ਭਤੀਜੇ ਦਲਜੀਤ ਸਿੰਘ ਨੂੰ ਵੀ ਜ਼ਮਾਨਤ ਦੇ ਦਿੱਤੀ ਹੈ।

  • ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਸਾਧੂ ਸਿੰਘ ਧਰਮਸੋਤ ਪੰਜਾਬ ਦੇ ਜੰਗਲਾਤ ਮੰਤਰੀ ਸਨ।
  • ਵਿਜੀਲੈਂਸ ਬਿਊਰੋ ਨੇ ਇਕ ਠੇਕੇਦਾਰ ਅਤੇ ਡੀ.ਐਫ.ਓ. ਪੁੱਛਗਿੱਛ ਦੌਰਾਨ ਮੰਤਰੀ ਦੇ ਕਥਿਤ ਭਿ੍ਰਸ਼ਟਾਚਾਰ ਦਾ ਪਰਦਾਫਾਸ਼ ਹੋਇਆ।

ਧਰਮਸੋਤ ਨੂੰ ਕਰੀਬ 1.25 ਕਰੋੜ ਦੇ ਘਪਲੇ ਦੇ ਸਬੂਤ ਮਿਲਣ ’ਤੇ ਅਮਲੋਹ ਸਥਿਤ ਉਨ੍ਹਾਂ ਦੇ ਘਰ ਤੋਂ ਤੜਕੇ 3 ਵਜੇ ਗਿ੍ਫ਼ਤਾਰ ਕੀਤਾ ਗਿਆ।

ਮੁੱਖ ਮੰਤਰੀ ਮਾਨ ਨੇ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਲਈ ਕੀਤੇ ਵੱਡੇ ਐਲਾਨ

  • ਉਦੋਂ ਤੋਂ ਹੀ ਧਰਮਸੋਤ ਨਾਭਾ ਜੇਲ੍ਹ ਵਿੱਚ ਬੰਦ ਸੀ।
  • ਇਸ ਦੇ ਨਾਲ ਹੀ ਧਰਮਸੋਤ ਦੀ ਪਤਨੀ ਦੇ ਨਾਂਅ ’ਤੇ ਮੋਹਾਲੀ ’ਚ 500 ਗਜ਼ ਦਾ ਰਿਹਾਇਸ਼ੀ ਪਲਾਟ ਹੋਣ ਦਾ ਵੀ ਖੁਲਾਸਾ ਹੋਇਆ ਸੀ।
  • ਕੈਪਟਨ ਨੂੰ ਹਟਾ ਕੇ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਬਣਾਇਆ ਸੀ.ਐਮ. ਫਿਰ ਧਰਮਸੋਤ ਨੂੰ ਮੰਤਰੀ ਨਹੀਂ ਬਣਾਇਆ ਗਿਆ।
  • ਧਰਮਸੋਤ ਦੀ ਥਾਂ ਸੰਗਤ ਸਿੰਘ ਗਿਲਜੀਆਂ ਜੰਗਲਾਤ ਮੰਤਰੀ ਬਣੇ।
  • ਵਿਜੀਲੈਂਸ ਬਿਊਰੋ ਦਾ ਦੋਸ਼ ਹੈ ਕਿ ਗਿਲਜੀਆਂ ਦੇ ਸਮੇਂ ਵੀ ਭਿ੍ਰਸ਼ਟਾਚਾਰ ਹੋਇਆ ਸੀ।
  • ਜਿਸ ਵਿੱਚ ਉਨ੍ਹਾਂ ਦਾ ਭਤੀਜਾ ਦਲਜੀਤ ਗਿਲਜੀਆਂ ਵੀ ਸ਼ਾਮਲ ਸੀ।
  • ਕੇਸ ਦਰਜ ਹੋਣ ਤੋਂ ਬਾਅਦ ਗਿਲਜ਼ੀਅਨ ਰੂਪੋਸ਼ ਹੋ ਗਿਆ ਅਤੇ ਫਿਰ ਹਾਈਕੋਰਟ ਤੋਂ ਜ਼ਮਾਨਤ ਲੈ ਲਈ ਸੀ।
  • ਉਸ ਦਾ ਭਤੀਜਾ ਦਲਜੀਤ ਜੇਲ੍ਹ ਵਿੱਚ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here