Job Fraud News: (ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਸਟੇਟ ਬੈਂਕ ਆਫ ਇੰਡੀਆ ਸ੍ਰੀ ਮੁਕਤਸਰ ਸਾਹਿਬ ਅਤੇ ਹੋਰ ਬ੍ਰਾਂਚਾਂ ’ਚ ਬਤੌਰ ਮੈਨੇਜਰ ਸੇਵਾਵਾਂ ਦੇ ਕੇ ਸੇਵਾਮੁਕਤ ਹੋਏ ਓਮ ਪ੍ਰਕਾਸ਼ ਤਨੇਜਾ ਨਾਲ 30 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਓਮ ਪ੍ਰਕਾਸ਼ ਤਨੇਜਾ ਨੇ ਦੱਸਿਆ ਕਿ ਉਸ ਦੀ ਜਾਣ-ਪਛਾਣ ਐਸਬੀਆਈ ਲਾਈਫ ਇੰਸ਼ੋਰੈਂਸ ’ਚ ਕੰਮ ਕਰਦੇ ਸ੍ਰੀ ਮੁਕਤਸਰ ਸਾਹਿਬ ਦੀ ਨਾਰੰਗ ਕਾਲੋਨੀ, ਗਲੀ ਨੰਬਰ 2 ਵਾਸੀ ਅਜੇ ਕੁਮਾਰ ਸ਼ਰਮਾ ਪੁੱਤਰ ਮਹੇਸ਼ ਸ਼ਰਮਾ ਨਾਲ ਸੀ।
ਇਹ ਵੀ ਪੜ੍ਹੋ: Sunam Heavy Rain: ਸੁਨਾਮ ‘ਚ ਭਰਵਾਂ ਮੀਂਹ, ਕਈ ਜਗ੍ਹਾ ’ਤੇ ਨੱਕੋ-ਨੱਕ ਭਰਿਆ ਪਾਣੀ
ਅਜੇ ਕੁਮਾਰ ਸ਼ਰਮਾ ਨੇ ਉਸਨੂੰ ਕਿਹਾ ਕਿ ਉਹ ਗੁਰੂਗ੍ਰਾਮ ਵਾਸੀ ਅਨਿਲ ਕੁਮਾਰ ਜੈਸਵਾਲ ਨੂੰ ਜਾਣਦਾ ਹੈ ਜਿਸਦੀ ਕਿ ਕੇਂਦਰ ਸਰਕਾਰ ’ਚ ਚੰਗੀ ਜਾਣ-ਪਛਾਣ ਹੈ ਅਤੇ ਉਹ ਉਨਾਂ ਦੇ ਬੇਟੇ ਨੂੰ ਇਨਕਮ ਟੈਕਸ ਜਾਂ ਸੇਲ ਟੈਕਸ ਵਿਭਾਗ ’ਚ ਸਰਕਾਰੀ ਨੌਕਰੀ ਲਵਾ ਦੇਵੇਗਾ ਅਤੇ ਇਸ ਬਦਲੇ ਪੈਸੇ ਲੱਗਣਗੇ। ਤਨੇਜਾ ਅਨੁਸਾਰ ਉਸਨੇ ਇਸ ਸਬੰਧੀ ਅਨਿਲ ਕੁਮਾਰ ਜੈਸਵਾਲ ਨਾਲ ਫੋਨ ’ਤੇ ਗੱਲਬਾਤ ਵੀ ਕਰਵਾਈ। ਗੱਲਬਾਤ ਦੌਰਾਨ ਤਨੇਜਾ ਦੇ ਦੋਵੇ ਬੇਟਿਆਂ ਅਤੇ ਇਕ ਰਿਸ਼ਤੇਦਾਰ ਨੂੰ ਨੌਕਰੀ ਦਿਵਾਉਣ ਲਈ 60 ਲੱਖ ਰੁਪਏ ਦੀ ਮੰਗ ਕੀਤੀ। 30 ਲੱਖ ਰੁਪਏ ਐਡਵਾਂਸ ਅਤੇ 30 ਲੱਖ ਰੁਪਏ ਜੁਆਇਨਿੰਗ ਪੱਤਰ ਉਪਰੰਤ ਦੇਣ ਦੀ ਗੱਲ ਹੋਈ।
ਇਹ ਵੀ ਪੜ੍ਹੋ: Sunam Heavy Rain: ਸੁਨਾਮ ‘ਚ ਭਰਵਾਂ ਮੀਂਹ, ਕਈ ਜਗ੍ਹਾ ’ਤੇ ਨੱਕੋ-ਨੱਕ ਭਰਿਆ ਪਾਣੀ
ਤਨੇਜਾ ਅਨੁਸਾਰ ਇਹ ਗੱਲਬਾਤ ਮਾਰਚ 2023 ਦੀ ਹੈ। ਇਸ ’ਤੇ ਉਕਤ ਦੋਵਾਂ ਦੇ ਕਹਿਣ ’ਤੇ ਉਨਾਂ ਮਈ 2023 ਤੋਂ ਅਕਤੂਬਰ 2024 ਤੱਕ ਵੱਖ-ਵੱਖ ਕਿਸ਼ਤਾਂ ’ਚ 30 ਲੱਖ ਰੁਪਏ ਦੇ ਦਿੱਤਾ। ਇਸ ਜੁਆਇਨਿੰਗ ਲਈ ਦਸੰਬਰ 2024 ਦਾ ਸਮਾਂ ਮਿੱਥਿਆ ਗਿਆ। ਪਰ ਦਸੰਬਰ 2024 ਉਪਰੰਤ ਦੋਵੇ ਜਣੇ ਹੀ ਲਾਰੇ ਲਗਾਉਣ ਲੱਗੇ। ਬਿਆਨਕਰਤਾ ਅਨੁਸਾਰ ਜਦੋਂ ਉਸਨੇ ਦੋਵਾਂ ਤੋਂ ਪੈਸਿਆਂ ਦੀ ਵਾਪਸੀ ਦੀ ਮੰਗ ਕੀਤੀ ਤਾਂ ਉਸਨੂੰ ਧਮਕੀਆਂ ਦਿੱਤੀਆ ਗਈਆਂ। ਜਿਸ ਉਪਰੰਤ ਉਨਾਂ ਪੁਲਿਸ ਨੂੰ ਸਿਕਾਇਤ ਦਿੱਤੀ। ਫਿਲਹਾਲ ਪੁਲਿਸ ਨੇ ਸ੍ਰੀ ਮੁਕਤਸਰ ਸਾਹਿਬ ਵਾਸੀ ਅਜੇ ਕੁਮਾਰ ਸ਼ਰਮਾ ਪੁੱਤਰ ਮਹੇਸ਼ ਸ਼ਰਮਾ ਨੂੰ ਜਾਂਚ ’ਚ ਸ਼ਾਮਿਲ ਕਰਦਿਆਂ ਗੁਰੂਗਰਾਮ ਵਾਸੀ ਅਨਿਲ ਕੁਮਾਰ ਜੈਸਵਾਲ ਤੇ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Job Fraud News