ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਹਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਦੇ ਉਨ੍ਹਾਂ ‘ਐਕਸਪਾਈਰੀ ਡੇਟ’ ਕਹਿ ਕੇ ਸੰਬੋਧਨ ਕਰਨ ਤੇ ਜਵਾਬ ਦਿੰਦੇ ਹੋਏ ਕਿਹਾ ਕਿ ਹਰ ਇਨਸਾਨ ‘ ਐਕਸਪਾਈਰੀ ਡੇਟ’ ਲੈਕੇ ਪੈਦਾ ਹੁੰਦਾ ਹੈ ਅਤੇ ਦੁਨਿਆ ਤੇ ਕੋਈ ਜੀਵ ਐਸਾ ਨਹੀਂ ਹੈ ਜੋ ਇਸ ਘੜੀ ਦਾ ਸਾਮਨਾ ਨਾ ਕਰਦਾ ਹੋਵੇ। ਇਕ ਟੀਵੀ ਚੈਨਲ ਨੇ ਸ਼ੁੱਕਰਵਾਰ ਨੂੰ ਸ੍ਰੀ ਮੋਦੀ ਦਾ ਇਕ ਪ੍ਰੋਗਰਾਮ ੍ਰਪ੍ਰਕਾਸ਼ਿਤ ਕੀਤਾ ਜਿਸ ‘ਚ ਤ੍ਰਣਮੂਲ ਕਾਂਗਰਸ ਪ੍ਰਮੁੱਖ ਦੇ ਅੇਕਸਪਾਈਰੀਡੇਟ ਵਾਲੇ ਬਿਆਨ ਤੇ ਪ੍ਰਧਾਨ ਮੰਤਰੀ ਨੇ ਕਿਹਾ, ”ਹਰ ਵਿਅਕਤੀ ਐਕਸਪਾਈਰੀ ਡੇਟ ਲੈ ਕੇ ਹੀ ਆਉਂਦਾ ਹੈ, ਮੈਂ ਨਹੀਂ ਮੰਨਦਾ ਕਿ ਕੋਈ ਦੁਨਿਆ ‘ਚ ਐਸਾ ਜੀਵ ਹੈ ਜਿਸ ਦੀ ਐਕਸਪਾਈਰੀਡੇਟ ਕੀ ਹੈ, ਮੈਨੂੰ ਪਤਾ ਨਹੀਂ ਹੈ, ਜਦੋਂ ਤੋਂ ਮਮਤਾ ਆਈ ਉਸ ਵੇਲੇ ਤੋਂ ਹਿੰਸਾ ਬਹੁਤ ਵੱਧ ਗਈ ਹੈ। ਇਹ ਲੋਕ ਤੰਤਰ ਲਈ ਚਿੰਤਾ ਦੀ ਗੱਲ ਹੈ। ਪ੍ਰਧਾਨ ਮੰਤਰੀ ਨੇ ਸੁਸ਼੍ਰੀ ਬਨਰਜੀ ਨੂੰ ‘ਸਪੀਡ ਬ੍ਰੇਕਰ’ ਕਿਹਾ ਸੀ ਤਾਂ ਮੁੱਖ ਮੰਤਰੀ ਨੇ ਪਲਟਵਰ ਕਰਦੇ ਹੋਏ ਸ੍ਰੀ ਮੋਦੀ ਨੂੰ ‘ਐਕਸਪਾਈਰੀ ਡੇਟ ਬਾਬੂ’ ਕਹਿ ਦਿੱਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।