ਸਤਿਸੰਗ ’ਚੋਂ ਹਰ ਵਾਰ ਤੁਸੀਂ ਕੁਝ ਨਵਾਂ ਲੈ ਕੇ ਜਾਓਗੇ : ਪੂਜਨੀਕ ਗੁਰੂ ਜੀ

Saint Dr. MSG

 

(ਸੱਚ ਕਹੂੰ ਨਿਊਜ) ਬਰਨਾਵਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਨਿੱਚਰਵਾਰ ਨੂੰ ਆਨਲਾਈਨ ਗੁਰੂਕੁਲ ਰੂਹਾਨੀ ਰਾਹੀਂ ਸਤਿਸੰਗ ’ਚ ਅੱਗੇ ਫਰਮਾਇਆ ਕਿ ਚੰਗਾ ਖਾਣਾ ਬਣਾਉਣਾ ਹੋਵੇ ਤਾਂ ਚੰਗਾ ਸ਼ੈਫ, ਰਸੋਈਆ, ਵੀ ਕਹਿੰਦੇ ਹਨ , ਤਾਂ ਉਸ ਤੋਂ ਤੁਸੀਂ ਟਿਪਸ ਲਵੋਂਗੇ ਤਾਂ ਤੁਸੀਂ ਹੋਰ ਚੰਗੀ ਰਸੋਈ ਬਣਾ ਲਵੋਂਗੇ, ਜਿੰਨ੍ਹਿਆਂ ਦੇ ਸੰਪਰਕ ’ਚ ਆਓਂਗੇ, ਓਨਾਂ ਹੀ ਤੁਸੀਂ ਨਵੀਆਂ-ਨਵੀਆਂ ਚੀਜਾਂ ਸਿੱਖਦੇ ਜਾਓਂਗੇ ਹਰ ਖੇਤਰ ’ਚ ਇਹ ਅਨੁਭਵ ਜ਼ਰੂਰੀ ਹੈ।

ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ, ਜੋ ਤੁਸੀਂ ਪੜ੍ਹ ਲਿਖ ਕੇ, ਆਪਣੇ ਦਿਮਾਗ ਦੇ ਗਿਆਨ ਨਾਲ ਸਿੱਖਦੇ ਹੋ, ਪਰ ਇੱਕ ਚੀਜ਼ ਉਮਰ ਹੁੰਦੀ ਹੈ ਜੋ ਤੁਹਾਨੂੰ ਬਹੁਤ ਕੁਝ ਸਿਖਾਉਦੀ ਹੈ, ਉਸੇ ਤਰ੍ਹਾਂ ਸਤਿਸੰਗ ’ਚ ਜਿੰਨੀ ਵਾਰ ਆਓਂਗੇ, ਜਿੰਨੀ ਵਾਰ ਸੁਣੋਂਗੇ, ਹਰ ਵਾਰ ਕੁਝ ਨਵਾਂ ਲੈ ਕੇ ਜਾਓਂਗੇ ਪਰ ਹਰ ਵਾਰ ਤੁਸੀਂ ਆਪਣੇ ਲਈ, ਆਪਣੇ ਪਰਿਵਾਰ ਲਈ, ਸਮਾਜ ਲਈ, ਦੇਸ਼ ਲਈ, ਵਿਸ਼ਵ ਲਈ, ਤੁਹਾਡੀ ਸੋਚ ਦੀ ਲਿਮਿਟ ਜਿੱਥੋਂ ਤੱਕ ਹੈ, ਕੁਝ ਨਾ ਕੁਝ ਚੰਗਾ ਹੀ ਕਰਨ ਲਈ ਪ੍ਰੇਰਿਤ ਹੋ ਕੇ ਜਾਓਂਗੇ ਕਦੇ ਵੀ ਸਤਿਸੰਗ ’ਚ ਘਰ ਪਾੜਨ ਲਈ ਜਾਂ ਬਰਬਾਦ ਕਰਨ ਲਈ ਨਹੀਂ ਸਿਖਾਇਆ ਜਾਂਦਾ।

ਜਿਆਦਾਤਰ ਲੋਕ ਦੂਜਿਆਂ ਦੇ ਸੁੱਖ ਤੋਂ ਦੁਖੀ

ਸੰਤਾਂ ਨੂੰ ਛੱਡ ਕੇ, ਬਾਕੀ ਸਮਾਜ ’ਚ ਜਿਆਦਾਤਰ ਲੋਕ ਦੁਖੀ ਹਨ ਅਤੇ ਦੁੱਖ ਦਾ ਕਾਰਨ ਜਦੋਂ ਤੁਸੀਂ ਸੁਣੋਗੇ, ਹੈਰਾਨ ਵੀ ਹੋਵੋਗੇ ਮੰਨੋਗੇ ਵੀ, ਸਵੀਕਾਰ ਵੀ ਕਰੋਗੇ, ਆਪਣੇ ਦੁੱਖ ਤੋਂ ਦੁਖੀ ਬਹੁਤ ਘੱਟ ਲੋਕ ਹਨ, ਦੂਜਾ ਜਿਆਦਾ ਸੁਖੀ ਕਿਉਂ ਹੈ ਇਸ ਤੋਂ ਦੁਖੀ ਬਹੁਤ ਮਿਲ ਜਾਣਗੇ ਯਾਰ ਮੇਰੇ ਕੋਲ ਸਕੂਟਰ, ਇਹ ਕਾਰ ਲੈ ਗਿਆ ਧੂੰਆਂ ਮੂੰਹ ’ਤੇ ਮਾਰ ਗਿਆ, ਮਰਦਾ ਕਿਉਂ ਨਹੀਂ ਇਹ ਇਹ ਨਹੀਂ ਕਹਿੰਦਾ ਕਿ ਮੈਨੂੰ ਵੀ ਕਾਰ ਮਿਲ ਜਾਵੇ, ਉਹ ਬਰਬਾਦ ਕਿਉਂ ਨਹੀਂ ਹੰੁਦਾ ਭਾਈ ਕੀ ਮਿਲੇਗਾ ਤੈਨੂੰ ਅਜਿਹਾ ਕਰਨ ਨਾਲ, ਆਪਣੇ ਲਈ ਚੰਗਾ ਮੰਗ ਤਾਂ ਇਸ ’ਤੇ ਭਜਨਾਂ ਦੀ ਵੀ ਰਚਨਾ ਕੀਤੀ ਹੈ, ਨਵੇਂ ਜੋ ਭਜਨ ਤੁਹਾਨੂੰ ਦੱਸਦੇ ਹਾਂ, ਜੋ 800 ਦੇ ਕਰੀਬ ਅਸੀਂ ਭਜਨ ਬਣਾਏ ਹਨ, ਗੁਰੂ ਜੀ ਦੀ ਕਿਰਪਾ ਨਾਲ, ਬੇਪਰਵਾਹ ਜੀ ਨੇ ਰਹਿਮੋਕਰਮ ਕੀਤਾ, ਉਨ੍ਹਾਂ ਨੇ ਬਣਵਾਏ, ਤਾਂ ਉਨ੍ਹਾਂ ’ਚ ਅਜਿਹਾ ਵੀ ਭਜਨ ਹੈ, ਕਿ ਅੱਜ ਆਦਮੀ ਦੁਖੀ ਜਿਆਦਾ ਹੈ, ਇਸ ਲਈ ਹੈ ਕਿਉਂਕਿ ਦੂਜਾ ਜਿਆਦਾ ਸੁਖੀ ਕਿਉਂ ਹੈ ਪਰ ਸਤਿਸੰਗ ’ਚ ਅਜਿਹਾ ਨਹੀਂ ਹੈ।

ਕਈ ਤਾਂ ਖੁਸ਼ੀਆਂ ਨੂੰ ਚੰਗਿਆੜੀ ਲਾਉਣ ਨੂੰ ਤਿਆਰ ਰਹਿੰਦੇ ਹਨ

ਆਪ ਜੀ ਨੇ ਫਰਮਾਇਆ ਕਿ ਦੁਨੀਆ ’ਚ, ਤੁਹਾਨੂੰ ਪਹਿਲਾਂ ਵੀ ਕਈ ਵਾਰ ਸੁਣਾਇਆ, ਪਿੰਡ ਦੀ ਜੇਕਰ ਗੱਲ ਕਰੀਏ ਤਾਂ ਇੱਕ ਸਾਂਝੀ ਜਿਹੀ ਥਾਂ ਹੁੰਦੀ ਹੈ, ਵੱਖ-ਵੱਖ ਏਰੀਆ ’ਚ ਉਸ ਦਾ ਵੱਖ-ਵੱਖ ਨਾਮ ਹੈ, ਪੰਜਾਬ ’ਚ ਸੱਥ ਕਹਿ ਦਿੰਦੇ ਹਨ, ਕੋਈ ਪੰਚਾਇਤ ਘਰ ਕਹਿ ਦਿੰਦੇ ਹਨ, ਕੋਈ ਕੁਝ ਕਹਿੰਦੇ ਹਨ, ਵੱਖ-ਵੱਖ ਨਾਂਅ ਹਨ ਉਥੇ ਬਜ਼ੁਰਗ ਬੈਠੇ ਰਹਿੰਦੇ ਹਨ, ਤਾਸ਼ ਦੇ ਪੱਤੇ ਖੇਡਦੇ ਹਨ, ਖੁੰਢ ਚਰਚਾ ਵੀ ਕਹਿੰਦੇ ਹਨ ਉਸ ਨੂੰ ਉਥੇ ਜੇਕਰ ਕੋਈ ਡਿੱਗਦਾ ਢਹਿੰਦਾ ਨੌਜਵਾਨ ਆਉਂਦਾ ਹੈ ਨਸ਼ੇ ’ਚ ਧੁੱਤ ਸ਼ਾਮ ਦੇ ਸਮੇਂ ਤਾਂ ਇੱਕ ਅੱਧਾ ਸਵਾਲ ਉਠਦਾ ਹੈ ਕਿ ਯਾਰ ਦੇਖਣਾ ਓਧਰ, ਸਾਡੀ ਕੰਨਾਂ ਦੀ ਸੁਣੀ ਗੱਲ, ਅੱਖੀਂ ਦੇਖੀ, ਦੂਜਾ ਕੀ ਕਹਿੰਦਾ ਹੈ, ਕਹਿੰਦਾ ਯਾਰ ਦੇਖਣ ਵਾਲੀ ਕੀ ਗੱਲ ਹੈ? ਇਹ ਇਸ ਦੀ ਉਮਰ ਹੈ ਖਾਣ-ਪੀਣ ਦੀ, ਹੁਣ ਨਹੀਂ ਕਰੇਗਾ ਤਾਂ ਕਦੋਂ ਕਰੇਗਾ, ਪਰ ਅਸਲੀ ਭਾਵਨਾ ਕੀ ਹੁੰਦੀ ਹੈ ਅੰਦਰੋਂ, ਉਹ ਗਾਲਾਂ ਦੇ ਕੇ ਬੋਲਦੇ ਹਨ ਚੰਗਾ ਇਹ ਬਰਬਾਦ ਹੋਵੇਗਾ।

ਅੰਦਰ ਭਾਵਨਾ ਇਹ ਹੁੰਦੀ ਹੈ ਜੇਕਰ ਕੋਈ ਰਾਮ-ਨਾਮ ਦੀ ਚਰਚਾ ਸੁਣਨ ਲਈ ਜਾਂਦਾ ਹੈ, ਤੁਸੀਂ ਲੋਕਾਂ ਨੇ ਵੀ ਮਹਿਸੂਸ ਕੀਤਾ ਹੋਵੇਗਾ ਜਾਂ ਫੇਸ ਕੀਤਾ ਹੋਵੇਗਾ, ਹੱਥ ’ਚ ਬੈਗ ਹੈ, ਉਹ ਬੈਠੇ ਲੋਕ ਕੀ ਕਹਿੰਦੇ ਹਨ ਤੀਜੇ ਦਿਨ ਚੱਲ ਪੈਂਦੇ ਹੈ ਬੈਗ ਚੱਕ ਕੇ, ਕੀ ਲੈ ਲਵੇਗਾ, ਘਰ ’ਚ ਬੱਚੇ ਭੁੱਖੇ ਮਰਨਗੇ ਹੁੰਦਾ ਹੈ ਕਿ ਨਹੀਂ ਹੁੰਦਾ, ਜੀ ਸਾਰੇ ਲੋਕ ਹੱਥ ਖੜ੍ਹੇ ਕਰਕੇ ਕਹਿ ਰਹੇ ਹਨ ਕਿ ਜੀ, ਹਾਂ ਇਨ੍ਹਾਂ ਨੇ ਇਹ ਕਦੇ ਨਾ ਕਦੇ ਫੇਸ ਕੀਤਾ ਹੈ ਹੁਣ ਇਹ ਦੱਸੋ ਤੁਸੀਂ ਸਤਿਸੰਗ ’ਚ ਆਉਂਦੇ ਹੋ, ਰਾਮ-ਨਾਮ ਦੇ ਭਗਤ ਰਾਮ-ਨਾਮ ਗਾਉਣ ਲਈ, ਸੁਣਨ ਲਈ ਆਉਂਦੇ ਹੋ, ਕੀ ਤੁਸੀਂ ਬਾਅਦ ’ਚ ਜਾ ਕੇ ਉਨ੍ਹਾਂ ਲੋਕਾਂ ਤੋਂ ਕੁਝ ਮੰਗਦੋ ਹੋ, ਨਹੀਂ ਨਾ, ਤਾਂ ਉਨ੍ਹਾਂ ਨੂੰ ਤਕਲੀਫ਼ ਕਿਉਂ ਹੋ ਰਹੀ ਹੈ, ਕਿ ਇਹ ਤੀਜੇ ਦਿਨ ਕਿਉਂ ਚੱਲ ਪਂੈਦੇ ਹਨ, ਐਨੇ-ਐਨੇ ਲੋਕ ਕਿਉਂ ਇਕੱਠੇ ਹੋ ਜਾਂਦੇ ਹਨ, ਉਨ੍ਹਾਂ ਨੂੰ ਤਕਲੀਫ਼ ਇਸ ਲਈ ਹੁੰਦੀ ਹੈ, ਕਿ ਯਾਰ ਇਹ ਤਾਂ ਆਬਾਦ ਹੁੰਦੇ ਜਾ ਰਹੇ ਹਨ, ਦਿਨੋਂ-ਦਿਨ ਤਰੱਕੀ ਕਰਦੇ ਜਾ ਰਹੇ ਹਨ, ਇਨ੍ਹਾਂ ਦੇ ਘਰਾਂ ’ਚ ਤਾਂ ਬਰਕਤਾਂ ਦੇ ਢੇਰ ਲੱਗ ਰਹੇ ਹਨ ਉਥੇ ਆ ਗਈ ਗੱਲ, ਦੂਜਿਆਂ ਨੂੰ ਸੁਖੀ ਦੇਖ ਕੇ ਜਿਆਦਾ ਲੋਕ ਦੁਖੀ ਰਹਿੰਦੇ ਹਨ ਅਤੇ ਫ਼ਿਰ ਕੋਸ਼ਿਸ਼ ਕਰਦੇ ਹਨ ਕੋਈ ਚੰਗਿਆੜੀ ਲਾਉਣ ਦੀ ਭਾਈ ਨੂੰ ਭਾਈ ਨਾਲ ਲੜਾ ਦੇਣਗੇ, ਬੇਟੇ ਨੂੰ ਬਾਪ ਨਾਲ ਲੜਾ ਦੇਣਗੇ, ਬਹੁਤ ਮਾਸਟਰ ਬੈਠੇ ਹਨ ਜੀ, ਉਸਤਾਦ ਬੈਠੇ ਹਨ ਪਤਾ ਹੀ ਨਹੀਂ ਲੱਗਣ ਦਿੰਦੇ ਅਜਿਹੀਆਂ-ਅਜਿਹੀਆਂ ਗੱਲਾਂ ਸੁਣਉਂਦੇ ਹਨ।

ਈਰਖਾ ਬੜੀ ਬੁਰੀ ਬਲਾ ਹੈ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਤੁਹਾਨੂੰ ਇੱਕ ਗੱਲ ਸੁਣਾਉਂਦੇ ਹਾਂ, ਉਹ ਗੱਲ ਖਿਆਲ ’ਚ ਆ ਗਈ ਇੱਕ ਸੰਤ ਕਿਸੇ ਪਿੰਡ ’ਚ ਆਏ ਅਤੇ ਉਸ ਦੀ ਇੱਕ ਸੱਜਣ ਸੇਵਾ ਕਰਨ ਲੱਗ ਗਿਆ ਉਹ ਸੱਜਣ ਜੋ ਸੇਵਾ ਕਰਦਾ ਸੀ, ਸੰਤਾਂ ਨੇ ਉਸ ਨੂੰ ਪੁੂਰਾ ਪੜ੍ਹ ਲਿਆ ਹੁਣ ਸੇਵਾ ਹੀ ਐਨੀ ਕੀਤੀ ਉਨ੍ਹਾਂ ਨੇ ਸਾਧ-ਸੰਗਤ ਆਉਂਦੀ ਉਨ੍ਹਾਂ ਨੂੰ ਚਾਹ-ਬਣਾ ਕੇ ਦੇਣਾ, ਉਹ ਵੀ ਉਦੋਂ ਥੋੜੇ ਆਉਂਦੇ ਸੀ ਪੰਜ ਦਸ ਆ ਗਏ ਉਨ੍ਹਾਂ ਨੂੰ ਖਾਣਾ ਬਣਾ ਕੇ ਦੇਣਾ, ਸੰਤਾਂ ਲਈ ਵੀ ਖਾਣਾ ਬਣਾ ਕੇ ਦਿੰਦਾ ਸੇਵਾ ਕਰਦਾ ਰਿਹਾ ਉਹ, ਸੇਵਾ ਭਾਵਨਾ ਜਬਰਦਸਤ ਟਾਈਮ ਹੋਇਆ ਤਾਂ ਸੰਤ ਕਹਿਣ ਲੱਗੇ ਭਾਈ ਅਸੀਂ ਤਾਂ ਜਾ ਰਹੇ ਹਾਂ , ਪਰ ਤੁਸੀਂ ਬਹੁਤ ਸੇਵਾ ਕੀਤੀ, ਬੋਲੋ ਤੁਹਾਨੂੰ ਕੀ ਵਰਦਾਨ ਦੇਈਏ ਮਾਂ ਦੇ ਪੁੱਤ ਨੇ ਇੱਕ ਵਾਰ ਵੀ ਨਾਂਹ ਨਹੀਂ ਕੀਤੀ, ਆਮ ਤੌਰ ’ਤੇ ਇਹ ਆਪਣੀ ਸੱਭਿਅਤਾ ਹੈ ਕਿ ਇੱਕ ਵਾਰ ਕੋਈ ਜੇਕਰ ਚਾਹ ਵੀ ਕਹੇ, ਯਾਰ ਚਾਹ ਵੀ ਲੈ ਤਾਂ ਅੱਗੋਂ ਕਹਿ ਦਿੰਦੇ ਹਾਂ ਕਿ ਨਹੀਂ, ਅਤੇ ਕਈ ਤਾਂ ਅਸੀਂ ਦੇਖਿਆ ਹੈ, ਸਾਹਮਣੇ ਵਾਲੇ ਨੇ ਕਿਹਾ ਕਿ ਚਾਹ ਪਿਆਵਾਂ, ਚਾਹ ਲਿਆਵਾਂ, ਨਹੀਂ ਚੰਗਾ ਨਹੀਂ, ਦੂਜੀ ਵਾਰ ਪੁੱਛਦੇ ਹੀ ਨਹੀਂ ਤੁਸੀਂ ਵੀ ਕਿਤੇ ਨਾ ਕਿਤੇ ਦੇਖਿਆ ਹੋਵੇਗਾ, ਅਸੀਂ ਦੇਖਿਆ ਹੈ, ਬਿਲਕੁੱਲ ਦੇਖਿਆ ਹੈ, ਅਹਿਸਾਸ ਕੀਤਾ ਅਤੇ ਕਈ ਅਜਿਹੇ ਹੁੰਦੇ ਹਨ ਕਿ ਪੁੱਛਦੇ ਹੀ ਨਹੀਂ ਪੁੱਛਣਾ ਕੀ ਹੈ, ਕੋਈ ਮਹਿਮਾਨ ਆਇਆ ਹੈ, ਸਾਡੇ ਤਾਂ ਧਰਮਾਂ ’ਚ ਲਿਖਿਆ ਹੈ ਕਿ ਮਹਿਮਾਨ ਤਾਂ ਇੱਕ ਤਰ੍ਹਾਂ ਭਗਵਾਨ ਦੀ ਤਰ੍ਹਾਂ ਹੁੰਦੇ ਹਨ ਭਾਈ ਮਤਲਬ ਸਤਿਕਾਰ ਕਰਨ ਲਈ ਪਰ ਉਹ ਭਗਵਾਨ ਨਹੀਂ ਬਣ ਜਾਂਦੇ ਮਤਲਬ ਇਸ ਲਈ ਕਿਹਾ ਗਿਆ ਸੀ ਸਾਡੇ ਪਾਕ ਪਵਿੱਤਰ ਵੇਦਾਂ ’ਚ ਕਿ ਭਾਈ ਸਤਿਕਾਰ ਕਰਨਾ, ਇੱਜਤ ਕਰਨੀ ਹੈ ਆਏ ਹੋਏ ਦੀ ਤਾਂ ਪਤਾ ਹੀ ਹੈ ਕਿ ਚਾਹ ਲਿਆਉਣੀ ਹੈ, ਉਹ ਪਹਿਲਾਂ ਹੀ ਲੈ ਆਉਂਦੇ ਹਨ ਪੁੱਛਣ ਵਾਲੇ ’ਚ ਡਾਊਟ ਹੁੰਦਾ ਹੈ ਤਾਂ ਉਸ ਨੇ ਸਿੱਧਾ ਹੀ ਕਹਿ ਦਿੱਤਾ, ਕਿ ਪਤਾ ਨਹੀਂ ਸੰਤ ਮੁੱਕਰ ਹੀ ਨਾ ਜਾਣ।

ਸੰਤਾਂ ਨੇ ਕਿਹਾ, ਬੇਟਾ ਕੀ ਚਾਹੀਦਾ ਹੈ, ਅਸੀਂ ਤੁਹਾਨੂੰ ਦੇ ਕੇ ਜਾਵਾਂਗੇ, ਕਹਿੰਦਾ ਹਾਂ ਜੀ ਕਹਿੰਦੇ ਕੀ ਚਾਹੀਦਾ ਹੈ ਬੋਲ ਬੇਟਾ ਕਹਿੰਦਾ ਕਿ ਜੀ ਅਜਿਹਾ ਕੋਈ ਮੰਤਰ ਦੇ ਦਿਓ ਜੋ ਮੈਂ ਜੋ ਇੱਛਾ ਕਰਾ ਉਹ ਮਿਲ ਜਾਵੇ ਕਿੰਨੀ ਵੱਡੀ ਚੀਜ ਮੰਗ ਲਈ ਸੰਤ ਹੱਸੇ, ਜਾਣਦੇ ਸਨ ਇਹ ਤਾਂ ਵੱਡਾ ਈਰਖਾਲੂ ਹੈ, ਗੜਬੜ ਹੋ ਜਾਵੇਗੀ, ਜੇਕਰ ਇਹ ਅਜਿਹਾ ਹੀ ਕਰਦਾ ਰਿਹਾ ਤਾਂ ਇਸ ਨੇ ਕਿਸੇ ਨੂੰ ਜਿਉਣ ਨਹੀਂ ਦੇਣਾ ਕਹਿਣ ਲੱਗੇ ਬੇਟਾ! ਯਾਦ ਰੱਖੀਂ ਦੋ ਗੱਲਾਂ, ਪਹਿਲੀ ਗੱਲ, ਜੋ ਤੂੰ ਮੰਗੇਗਾ ਤੇਰੇ ਗੁਆਂਢੀ ਦੇ ਦੁਗਣਾ ਆਵੇਗਾ, ਕੀ ਮੈਨੂੰ ਮਨਜ਼ੂਰ ਕਹਿੰਦਾ ਜੀ, ਮਨਜ਼ੂਰ ਦੂਜੀ ਗੱਲ, ਕਿਸੇ ਦਾ ਸਰੀਰਕ ਨੁਕਸਾਨ ਕਰੇਂਗਾ ਤਾਂ ਤੇਰਾ ਹੋ ਜਾਵੇਗਾ, ਕਿਸੇ ਦੂਜੇ ਦਾ ਨਹੀਂ ਹੋਵੇਗਾ, ਕਹਿਣ ਲੱਗਿਆ ਕਿ ਜੀ ਮੈਂ ਕਿਉਂ ਕਰਾਂਗਾ, ਠੀਕ ਹੈ ਜੀ ਮਨਜ਼ੂਰ ਹੈ ਦੋਵੇਂ ਸ਼ਰਤਾਂ ਫ਼ਕੀਰ ਕਹਿੰਦਾ, ਇਹ ਲੈ ਮੰਤਰ, ਮੰਤਰ ਦੇ ਦਿੱਤਾ ਹੁਣ ਘਰ ’ਚ ਆਇਆ ਬੜਾ ਖੁਸ਼-ਖੁਸ਼, ਗਿਣਤੀ ਕੀਤੀ ਕਿੰਨੇ ਪਰਿਵਾਰ ਦੇ ਮੈਂਬਰ ਹਨ ਚਾਰ-ਪੰਜ ਜਿੰਨੇ ਵੀ ਸਨ, ਮੰਤਰ ਦਾ ਕੀਤਾ ਜਾਪ, ਆਉਣ ਦਿਓ ਛੱਤੀ ਤਰ੍ਹਾਂ ਦਾ ਭੋਜਨ, ਤਾਂ ਥਾਲੀਆਂ ਆ ਗਈਆਂ ਜੀ ਝੱਟ ਨਾਲ ਹਾਲੇ ਉਹ ਬੁਰਕੀ ਤੋੜ ਕੇ ਮੂੰਹ ’ਚ ਪਾਉਣ ਲੱਗਿਆ ਸੀ ਤਾਂ ਸਾਇਡ ਵਾਲੇ ਘਰ ’ਚ ਰੌਲਾ ਪੈ ਗਿਆ, ਛੋਟੀਆਂ-ਛੋਟੀਆਂ ਕੰਧਾਂ ਹੁੰਦੀਆਂ ਸਨ ਪਹਿਲਾਂ, ਬਜ਼ੁਰਗਵਾਰ ਜਾਣਦੇ ਹਨ, ਜਿਆਦਾਤਰ ਘਰਾਂ ਵਿਚਕਾਰ ’ਚ ਛੋਟੀਆਂ-ਛੋਟੀਆਂ ਕੰਧਾਂ ਹੁੰਦੀਆਂ ਸਨ, ਕਿਉਂਕਿ ਲੜਾਈ ਝਗੜੇ ਤਾਂ ਹੁੰਦੇ ਹੀ ਨਹੀਂ ਸਨ, ਪੁਰਾਣੇ ਸਮਿਆਂ ’ਚ, ਅਸੀਂ ਤਾਂ ਰਾਜਸਥਾਨ ਦੀ ਗੱਲ ਕਰ ਰਹੇ ਹਾਂ, ਜਿੱਥੇ ਅਸੀਂ ਰਹੇ ਉਥੇ ਅਜਿਹਾ ਸੀ।

ਤਾਂ ਉਸ ਨੇ ਉਸ ਕੰਧ ਦੇ ਉੱਪਰ ਤੋਂ ਦੇਖਿਆ ਚੱਕਰ ਕੀ ਹੈ? ਬਰਾਂਡੇ ਜਿਹੇ ਹੰੁਦੇ ਸੀ ਖੁੱਲੇ੍ਹੇ , ਉਸ ਨੇ ਦੇਖਿਆ ਉਸ ਦੇ ਚਾਰ ਥਾਲੀਆਂ ਸੀ ਅਤੇ ਉਸ ਦੇ (ਗੁਆਂਢੀ) ਦੇ ਅੱਠ ਆਈਆਂ ਹੋਈਆਂ ਸੀ ਪਿਸ਼ੂ ਤਾਂ ਪੈਣੇ ਸ਼ੁਰੂ ਹੋ ਗਏ, ਸੇਵਾ ਕਰਦਾ ਮੈਂ ਮਰ ਗਿਆ ਇਹ ਬੈਠੇ ਬਿਠਾਏ ਡਬਲ ਲੈ ਰਿਹਾ ਹੈ ਕੋਈ ਨਹੀਂ ਚੱਲੋ ਭੁੱਖ ਲੱਗੀ ਸੀ ਖਾਣਾ ਖਾਂਦਾ, ਖਾਣਾ ਤਾਂ ਸੁਆਦ ਹੋਣਾ ਹੀ ਸੀ ਦੈਵੀ, ਰੂਹਾਨੀ ਖਾਣਾ ਸੀ ਬਹੁਤ ਖੁਸ਼ ਹੋਇਆ, ਸਾਰਾ ਪਰਿਵਾਰ ਖੁਸ਼ ਹੋ ਗਿਆ ਉਦੋਂ ਬਲਦਾਂ ਨਾਲ ਖੇਤੀ ਕਰਦੇ ਸਨ ਕਹਿੰਦਾ ਕਿ ਜੀ ਅਜਿਹਾ ਹੈ ਕਿ ਮੈਂ ਚਲਾਉਂਦਾ ਹਾਂ, ਮੇਰਾ ਬੇਟਾ ਚਲਾਉਂਦਾ ਹੈ, ਸਾਡੇ ਦੋ ਨਗੌਰੀ ਬਲਦਾਂ ਦੀ ਜੋੜੀ ਆ ਜਾਵੇ ਹੁਣ ਉਹ ਖਾਣਾ ਖਾ ਕੇ ਬਾਹਰ ਨਿਕਲਿਆ, ਦੇਖਿਆ ਕਿੱਲੇ ’ਤੇ ਚਾਰ ਬਲਦ ਖੜੇ ਹਨ ਪੂਰੇ ਗਜ਼ਬ ਦੇ ਬੜਾ ਖੁਸ਼ ਹੋਇਆ, ਜਾ ਕੇ ਹੱਥ ਹੀ ਰੱਖਿਆ ਸੀ ਗੁਆਂਢੀਆਂ ਦੇ ਰੌਲਾ ਪੈ ਗਿਆ, ਹੁਣ ਹੱਥ ਹੌਲੀ ਚੱਲ ਰਿਹਾ ਸੀ, ਕਿਉਂਕਿ ਪਤਾ ਸੀ ਕਿ ਓਧਰ ਰੌਲਾ ਪਵੇਗਾ ਦੇਖਿਆ ਕੰਧ ਦੇ ਉੱਪਰੋਂ, ਓਧਰ ਅੱਠ ਬਲਦ ਖੜੇ ਗਾਲ ਦੇ ਕੇ ਕਹਿੰਦਾ ਸੇਵਾ ਕਰਕੇ ਮੈਂ ਮਰ ਗਿਆ, ਇਹ (ਗੁਆਂਢੀ) ਬਿਨਾਂ ਵਜ੍ਹਾ ਫਲ ਲੈ ਰਹੇ ਹਨ, ਹੁਣ ਨਹੀਂ ਮੰਤਰ ਦਾ ਜਾਪ ਕਰਾਂਗਾ, ਇਹ ਕੋਈ ਗੱਲ ਥੋੜ੍ਹੀ ਨਾ ਹੋਈ, ਚੁੱਪ ਹੋ ਗਿਆ ਪਰ ਅੰਦਰ ਜਲਣ, ਤੁਹਾਨੂੰ ਕਦੇ ਕਿਹਾ ਸੀ ਦੂਜਿਆਂ ਦਾ ਸੁਖ ਦੇਖ ਕੇ ਦੁਖੀ ਹੁਣ ਗਿਆ ਬਾਹਰ ਬਾਹਰ ਵਾਲੇ ਕਹਿੰਦੇ ਕਿ ਯਾਰ ਦੁਖੀ ਜਿਹਾ ਦਿਖਦਾ ਹੈ ਕਹਿੰਦਾ, ਯਾਰ ਕੀ ਉਦਾਸ ਦਿਖਦਾ ਹਾਂ ਬਾਅਦ ’ਚ ਕਰਾਂਗਾ ਗੱਲ ਘਰ ਵਾਲਿਆਂ ਨੇ ਜ਼ੋਰ ਦਿੱਤਾ ਕਿ ਕੁਝ ਹੋਰ ਵੀ ਮੰਗ ਲੈ, ਕਹਿੰਦਾ ਚੱਲੋ ਠੀਕ ਹੈ।

(ਘਰ ਵਾਲੇ) ਕਹਿੰਦੇ ਇਹ ਘਰ ਦੇਖ ਆਪਣਾ ਕਿੰਨਾ ਗੰਦਾ ਹੋਇਆ ਪਿਆ ਹੈ ਉਸ ਦਾ ਜੀ ਕਰੇ ਮੰਗਾਂ ਜਾਂ ਨਾ ਮੰਗਾਂ, ਪਤਾ ਸੀ ਹੋਵੇਗਾ ਕੀ? ਘਰ ਵਾਲਿਆਂ ਨੇ ਪ੍ਰੈਸ਼ਰ ਪਾਇਆ ਮੰਨ ਗਿਆ, ਮੰਤਰ ਦਾ ਜਾਪ ਕੀਤਾ, ਕਹਿੰਦਾ ਕਿ ਜੀ ਆਲੀਸ਼ਾਨ ਘਰ ਬਣ ਜਾਵੇ ਬੱਸ ਉਹ ਦੇਖਿਆ, ਖਾਲੀ ਥਾਂ ਹੋਇਆ ਕਰਦੀ ਸੀ, ਨੋਹਰਾ ਜਾਂ ਵਿਹੜਾ ਸਾਈਡ ’ਚ ਹੰੁਦਾ ਸੀ, ਇਸ ਨੂੰ ਘੇਰ ਕਹਿੰਦੇ ਹਨ ਸ਼ਾਇਦ ਯੂਪੀ ਸਾਇਡ ’ਚ , ਤਾਂ ਉਹ ਏਰੀਆ ਸੀ, ਦੇਖਿਆ ਤਾਂ ਉਥੇ ਮਹਿਲ ਬਣ ਗਿਆ ਹਾਲੇ ਉਹ ਓਧਰ ਦੇਖ ਹੀ ਰਿਹਾ ਸੀ, ਗੁਆਂਢੀ ਦੇ ਦੋ ਬਣ ਗਏ ਕਹਿੰਦਾ, ਇਸ ਲਈ ਤਾਂ ਮੈਂ ਕਹਿ ਰਿਹਾ ਸੀ, ਨਾ ਲਓ ਪੰਗਾ, ਮੰਨੇ ਨਹੀਂ ਨਾ, ਉਹ ਦੇਖੋ ਓਧਰ ਸਾਰੇ ਚੁੱਪ ਹੋ ਗਏ ਕਹਿੰਦਾ ਹੁਣ ਕੁਝ ਨਹੀਂ ਮੰਗਦਾ ਮੈਂ ਹੁਣ ਉਹ ਵਿਚਾਰਾ ਚੱੁਪ ਚਾਪ, ਪਰ ਗੁਆਂਢੀ ਬੜੇ ਖੁਸ਼ ਕਿ ਕੁਝ ਕੀਤਾ ਨਹੀਂ ਕਰਾਇਆ ਨਹੀਂ, ਬੜਾ ਮਜ਼ਾ ਆ ਰਿਹਾ ਹੈ ਉਹ ਤਾਂ ਰੌਲਾ ਪਾਉਣਗੇ ਹੀ, ਨੱਚਣਗੇ-ਗਾਉਣਗੇ ਹੀ ਅਤੇ ਉਸ ਨੂੰ ਲੱਗੇ ਜ਼ਹਿਰ ਵਰਗਾ ਨਾ ਕੋਈ ਮੇਰਾ ਨਾਮ, ਨਾ ਕੋਈ ਮੇਰੀ ਵਾਹ-ਵਾਹ, ਮੇਰੀ ਵਜ੍ਹਾ ਨਾਲ ਸਾਰਾ ਕੁਝ ਲੈ ਰਹੇ ਹਨ, ਇਹ ਨੱਚੀ ਟੱਪੀ ਜਾ ਰਹੇ ਹਨ ਹਾਲਾਂਕਿ ਉਨ੍ਹਾਂ ਵਿਚਾਰਿਆਂ ਨੇ ਉਸ ਦਾ ਕੁਝ ਵਿਗਾੜਿਆ ਨਹੀਂ ਸੀ ਚਲਾ ਗਿਆ ਕੁਝ ਯਾਰ ਦੋਸਤ ਹੁੰਦੇ ਹਨ, ਤੁਹਾਨੂੰ ਕਿਹਾ ਹੈ ਨਾ ਕਿ ਬੜੇ ਮਾਸਟਰ ਹੁੰਦੇ ਹਨ, ਤੁਸੀਂ ਜਾਣਦੇ ਹੀ ਹੋ, ਕਹਿਣ ਦੀ ਜ਼ਰੂਰਤ ਨਹੀਂ ਤਾਂ ਉਹ ਦੁਨੀਆ ’ਚ ਗਿਆ ਅਤੇ ਕਹਿਣ ਲੱਗਿਆ ਕਿ ਮੇਰੇ ਨਾਲ ਤਾਂ ਬੜੀ ਗੜਬੜ ਹੋ ਰਹੀ ਹੈ ਕਹਿਣ ਲੱਗੇ ਕਿ ਤੂੰ ਤਾਂ ਵੱਡਾ ਉਦਾਸ ਹੈ, ਮਹਿਲ  ਕਹਿਣ ਲੱਗੇ ਤੂੰ ਕੀ ਜਾਦੂ ਟੁੂਣਾ ਕੀਤਾ ਹੈ ਤੇਰੇ ਮਹਿਲ ਵਧੀਆ ਬਣ ਗਏ ਤੇਰੇ ਖੇਤ ’ਚ ਬਲਦ ਵੀ ਵਧੀਆ ਚੱਲ ਰਹੇ ਹਨ

ਅੱਗੋਂ ਕਹਿੰਦਾ ਨਾ ਪੁੱਛ ਯਾਰ ਕਹਿੰਦੇ ਕਹਿ ਤਾਂ ਵੀ ਕਹਿੰਦਾ ਇਹ ਕੀ ਪੰਗਾ ਹੋ ਗਿਆ ਮੈਂ ਸੰਤਾਂ ਦੀ ਸੇਵਾ ਕੀਤੀ ਸੀ, ਕਹਿੰਦਾ ਉਨ੍ਹਾਂ ਨੇ ਮੈਨੂੰ ਵਰਦਾਨ ਦਿੱਤਾ, ਪਰ ਗੁਆਂਢੀ ਦੇ ਡਬਲ ਹੋ ਜਾਂਦਾ ਹੈ ਕਹਿੰਦੇ ਪੱਕਾ ਕਹਿੰਦਾ ਦੇਖ ਫਲਾਣੇ ਦੇ ਕਹਿੰਦਾ, ਹਾਂ ਯਾਰ ਉਨ੍ਹਾਂ ਨੂੰ ਵੀ ਡਬਲ ਬਣੇ ਹੋਏ ਹਨ ਸਾਈਡ ’ਚ ਲੈ ਗਿਆ ਅਤੇ ਕੰਨ ’ਚ ਕੁਝ ਬੋਲਿਆ ਮਾਸਟਰ ਹੈ, ਮਾਸਟਰਾਂ ਦਾ ਕੰਮ ਹੀ ਇਹ ਹੁੰਦਾ ਹੈ, ਅੱਗ ਲਾਈ ਡੱਬੂ ਕੁੱਤਾ ਕੰਧ ’ਤੇ ਉਸ ਦਾ ਕੀ ਵਿਗੜਦਾ ਸੀ ਹੁਣ ਉਹ ਗਿਆ ਅਤੇ ਜਾ ਕੇ ਮੰਤਰ ਦਾ ਜਾਪ ਕੀਤਾ, ਕਹਿੰਦਾ ਹੇ ਭਗਵਾਨ! ਮੇਰੇ ਗੇਟ ਦੇ ਅੱਗੇ ਖੂਹ ਲੱਗ ਜਾਵੇ, ਉਸ ਦੇ ਖੂਹ ਲੱਗ ਗਿਆ ਗੁਆਂਢੀ ਦੇ ਦੋ ਲੱਗ ਗਏ ਕਹਿੰਦਾ ਬਣ ਰਹੀ ਹੈ ਹੁਣ ਗੱਲ ਕਹਿੰਦਾ ਯਾਰ ਸਿਖਾਇਆ ਤਾਂ ਉਸ ਨੇ ਵਧੀਆ ਹੈ ਸੰਤਾਂ ਦੇ ਬਚਨ ਭੁੱਲ ਗਿਆ, ਕਿ ਕੀ ਕਿਸੇ ਦਾ ਨੁਕਸਾਨ , ਸਰੀਰਕ ਨੁਕਸਾਨ ਨਹੀਂ ਕਰਨਾ ਮੰਤਰ ਪੜ੍ਹਿਆ ਅਤੇ ਕਹਿਣ ਲੱਗਿਆ ਕਿ ਹੇ ਭਗਵਾਨ! ਸਾਡੀ ਇੱਕ ਅੱਖ ਫੁੱਟ ਜਾਵੇ, ਤਾਂ ਸਾਰੇ ਪਰਿਵਾਰ ਦੀ ਇੱਕ-ਇੱਕ ਅੱਖ ਫੁੱਟ ਗਈ ਹੁਣ ਉਸ ਨੇ ਇੱਕ ਅੱਖ ਨਾਲ ਦੇਖਿਆ ਕਿ ਹੋ ਕੀ ਰਿਹਾ ਹੈ ਹੋਣਾ ਕੀ ਸੀ, ਬਚਨ ਸਨ ਸੰਤਾਂ ਦੇ ਕੀ ਜੇਕਰ ਤੂੰ ਕਿਸੇ ਦਾ ਨੁਕਸਾਨ ਕਰੇਂਗਾ ਤਾਂ ਤੇਰਾ ਹੋ ਜਾਵੇਗਾ, ਗੁਆਂਢੀ ਦਾ ਨਹੀਂ ਹੋਵੇਗਾ।

ਭਗਵਾਨ ਤੋਂ ਹਮੇਸ਼ਾ ਚੰਗਾ ਮੰਗੋ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜਰਾ ਸੋਚ ਕੇ ਦੇਖੋ ਜੇਕਰ ਇਹ ਵਰਦਾਨ ਅੱਜ ਪੂਰੀ ਦੁਨੀਆ ’ਚ ਹੋ ਰਿਹਾ ਹੋਵੇ ਤਾਂ ਕੀ ਹੋਵੇਗਾ? ਅੱਖ ਤਾਂ ਨਹੀਂ ਵਚੇਗੀ ਕਿਸੇ ਦੀ ਬੁਰਾ ਨਾ ਮਨਾ ਲੈਣਾ ਭਾਈ, ਸਾਰੇ ਇੱਕੋ-ਜਿਹੇ ਨਹੀਂ ਹੁੰਦੇ ਬਹੁਤ ਚੰਗੇ ਲੋਕ ਵੀ ਹਨ, ਬਹੁਤ ਨੇਕ ਲੋਕ ਵੀ ਹਨ, ਪਰ ਇਹ ਗੱਲ ਨਾਲ ਤੁਸੀਂ ਸਹਿਮਤ ਜ਼ਰੂਰ ਹੋਵੇਗਾ ਕਿ ਦੂਜਿਆਂ ਦੇ ਸੁੱਖ ਨੂੰ ਦੇਖ ਕੇ ਜਲਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ ਤਾਹੀਂ ਸਤਿਸੰਗ ’ਚ ਆਓਗੇ ਤਾਂ ਹੀ ਸਮਝ ਆਵੇਗੀ ਅਰੇ ਮੰਗਣਾ ਹੈ ਤਾਂ ਚੰਗਾ ਮੰਗ ਲਓ ਕਿਸੇ ਦੀ ਕਾਰ ਦੇਖਦੇ ਹੋ ਤਾਂ ਇਹ ਮੰਗ ਲਓ ਕੀ ਮੇਰੀ ਵੀ ਕਾਰ ਆ ਜਾਵੇ, ਹੋਰ ਮਿਹਨਤ ਕਰੋ ਇਹ ਕਿਉਂ ਕਹਿੰਦੇ ਹੋ ਕਿ ਉਲਟ ਜਾਵੇ ਉਸ ਦੀ ਕਾਰ ਪਲਟ ਜਾਵੇ ਉਸ ਦੀ ਕਾਰ ਚੰਗਾ ਮੰਗੋ ਪਰ ਇਹ ਸਾਰਾ ਪਤਾ ਜਦੋਂ ਲੱਗਦਾ ਹੈ ਜੇ ਤੁਸੀਂ ਸਤਿਸੰਗ ’ਚ ਆਉਂਦੇ ਹੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ