ਹਰੇਕ ਨਾਗਰਿਕ ਨੂੰ ਸੜਕ ਸੁਰੱਖਿਆ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾਵੇ : ਪਰਮਦੀਪ ਸਿੰਘ
ਫਰੀਦਕੋਟ (ਸੁਭਾਸ਼ ਸ਼ਰਮਾ ) | ਜਿਲਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਆਰ.ਟੀ.ਏ. ਫਰੀਦਕੋਟ ਸ. ਪਰਮਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੀ.ਡਬਲਯੂ.ਡੀ, ਮੰਡੀ ਬੋਰਡ, ਨਗਰ ਕੌਂਸਲਾਂ, ਸਿਹਤ ਵਿਭਾਗ ,ਪੁਲਿਸ ,ਸਿੱਖਿਆ ਵਿਭਾਗ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸਿਰਕਤ ਕੀਤੀ । ਇਸ ਮੌਕੇ ਆਰ.ਟੀ.ਏ. ਸ. ਪਰਮਦੀਪ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ,ਸੜਕ ਸੁਰੱਖਿਆ ਸਬੰਧੀ ਜਾਗਰੂਕ ਕਰਨ ਲਈ ਜਿਥੇ ਸੜਕ ਸੁਰੱਖਿਆ ਮਹੀਨਾ ਮਨਾਇਆ ਜਾਂਦਾ ਹੈ, ਉਥੇ ਹੀ ਵੱਖ-ਵੱਖ ਸੈਮੀਨਾਰਾਂ, ਜਾਗਰੂਕਤਾ ਮੁਹਿੰਮਾਂ ਰਾਹੀਂ ਲੋਕਾਂ ਨੂੰ ਸੜਕ ਸੁਰੱਖਿਆ ਤੇ ਦੁਰਘਟਨਾਵਾਂ ਰੋਕਣ ਸੰਬੰਧੀ ਜਾਗਰੂਕ ਵੀ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਸਾਡੀ ਥੋੜੀ ਜਿਹੀ ਲਾਪਰਵਾਹੀ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ। ਇਸ ਲਈ ਸਾਨੂੰ ਟਰੈਫਿਕ ਨਿਯਮਾਂ ਨੂੰ ਅਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
ਇਸ ਮੌਕੇ ਉਨਾਂ ਨੈਸ਼ਨਲ ਹਾਈਵੇ ਅਥਾਰਟੀ, ਪੀ.ਡਬਲਯੂ.ਡੀ, ਮੰਡੀ ਬੋਰਡ, ਨਗਰ ਕੌਂਸਲਾਂ, ਸਿਹਤ ਵਿਭਾਗ, ਪੀ.ਆਰ.ਟੀ.ਸੀ., ਪੰਜਾਬ ਪੁਲਿਸ ਤੋਂ ਰੋਡ ਸੇਫਟੀ ਸਬੰਧੀ ਕੀਤੇ ਗਏ ਉਪਰਾਲੇ, ਸੜਕ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੀਤੇ ਗਏ ਉਪਰਾਲੇ, ਹੈਵੀ ਵਾਹਨ ਚਲਾਉਣ ਵਾਲੇ ਡਰਾਈਵਰਾਂ ਦਾ ਸਿਹਤ ਸਬੰਧੀ ਚੈਕਿੰਗ ਕੈਂਪ ਲਗਾਉਣ, ਆਮ ਪਬਲਿਕ ਨੂੰ ਰੋਡ ਸੇਫਟੀ ਸਬੰਧੀ ਜਾਗਰੂਕ ਕਰਨ ਲਈ ਕੈਂਪ ਲਗਾਉਣ, ਟਰੈਫਿਕ ਲਾਈਟਾ ਅਤੇ ਰਿਫਲੈਕਟਰ ਲਗਾਉਣ, ਵਹੀਕਲਾਂ ਦੀ ਫਿਟਨੈਸ ਚੈਕ ਕਰਨ,ਪਬਲਿਕ ਟਰਾਂਸਪੋਰਟ ਵਿੱਚ ਔਰਤਾ ਦੀ ਸੇਫਟੀ ਸਬੰਧੀ ਕੀਤੇ ਉਪਰਾਲੇ, ਰੋਡ ਸੇਫਟੀ ਹਫਤੇ ਦੌਰਾਨ ਵਹੀਕਲਾਂ ਦੀ ਸਪੈਸ਼ਿਲ ਚੈਕਿੰਗ ਕਰਨ ਸਬੰਧੀ,ਸਪੀਡ ਗਵਰਨਰ,ਰੋਡ ਸੇਫਟੀ ਸੈਮੀਨਾਰ ਲਗਾਉਣ ਸਬੰਧੀ ਆਦਿ ਕੀਤੇ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਵੱਖ ਵੱਖ ਵਿਭਾਗਾਂ ਵਲੋਂ ਪਿਛਲੀ ਮੀਟਿੰਗ ਵਿੱਚ ਦਿੱਤੇ ਗਏ ਆਦੇਸ਼ਾਂ ਅਨੁਸਾਰ ਉਨਾਂ ਦੇ ਵਿਭਾਗ ਵਲੋਂ ਕੀਤੀ ਗਈ ਕਾਰਵਾਈ ਬਾਰੇ ਰਿਪੋਰਟ ਵੀ ਜਮਾਂ ਕਰਵਾਈ ਗਈ। ਇਸ ਮੌਕੇ ਲਵਪ੍ਰੀਤ ਕੌਰ ਤਹਿਸੀਲਦਾਰ ਜੈਤੋ, ਸ੍ਰੀ ਸਤਪਾਲ ਜਲਿਾ ਸਿੱਖਿਆ ਅਫਸਰ, ਸ੍ਰੀ ਅਨਿਲ ਸ਼ਰਮਾ ਐਮ.ਈ.ਨਗਰ ਕੌਂਸਲ ਕੋਟਕਪੂਰਾ, ਸ੍ਰੀ ਪ੍ਰਵੀਨ ਕਾਲਾ ਐੱਨ.ਜੀ.ਓ, ਸ੍ਰੀ ਵਕੀਲ ਸਿੰਘ ਸਬ ਇੰਸਪੈਕਟਰ, ਸੁਖਜੀਤ ਸਿੰਘ ਨਾਇਬ ਤਹਿਸੀਲਦਾਰ ਕੋਟਕਪੂਰਾ, ਸ੍ਰੀ ਦਵਿੰਦਰ ਸਿੰਘ ਐਸ.ਡੀ.ਓ ਪੰਜਾਬ ਮੰਡੀ ਬੋਰਡ, ਸ੍ਰੀ ਨਵੀਨ ਕੁਮਾਰ ਐੱਸ.ਡੀ.ਓ, ਪੀ ਡਬਲਿਊ ਡੀ ਆਦਿ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ