Welfare: ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਹਾੜੇ ’ਤੇ ਕੁਸ਼ਟ ਆਸ਼ਰਮ ‘ਚ ਦਿੱਤਾ ਜ਼ਰੂਰਤ ਦਾ ਸਮਾਨ

Welfare
ਮੰਡੀ ਗੋਬਿੰਦਗੜ੍ਹ : ਬਲਾਕ ਮੰਡੀ ਗੋਬਿੰਦਗੜ੍ਹ ਦੇ ਜਿੰਮੇਵਾਰ ਕੁਸ਼ਟ ਆਸ਼ਰਮ 'ਚ ਖਾਣਪੀਣ ਤੇ ਜਰੂਰਤ ਦਾ ਸਮਾਨ ਦਿੰਦੇ ਹੋਏ। ਤਸਵੀਰ: ਅਨਿਲ ਲੁਟਾਵਾ

Welfare: (ਅਮਿੱਤ ਸ਼ਰਮਾ/ਅਨਿਲ ਲੁਟਾਵਾ) ਮੰਡੀ ਗੋਬਿੰਦਗੜ੍ਹ। ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਹਾੜੇ ’ਤੇ ਬਲਾਕ ਮੰਡੀ ਗੋਬਿੰਦਗੜ੍ਹ ਦੀ ਸਾਧ-ਸੰਗਤ ਵੱਲੋਂ ਕਬੀਰ ਕੁਸ਼ਟ ਆਸ਼ਰਮ ਭਾਦਲਾ ਵਿਖੇ ਖਾਣ-ਪੀਣ ਤੇ ਜ਼ਰੂਰਤ ਦਾ ਸਮਾਨ ਦੇ ਕੇ ਆਪਣੇ ਕਾਮਿਲ-ਏ-ਮੁਰਸ਼ਦ ਨੂੰ ਸਜਦਾ ਕੀਤਾ।

ਇਹ ਵੀ ਪੜ੍ਹੋ: Lado Lakshmi Yojana: ਹੁਣ ਔਰਤਾਂ ਨੂੰ ਨਹੀਂ ਮਿਲਣਗੇ 2100 ਰੁਪਏ!, ਜਾਣੋ ਕੀ ਹੈ ਨਵਾਂ ਅਪਡੇਟ…

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਫੂਲ ਸਿੰਘ ਇੰਸਾਂ ਤੇ ਤਰਲੋਚਨ ਇੰਸਾਂ ਨੇ ਦੱਸਿਆ ਕਿ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਹਾੜੇ ’ਤੇ ਸਾਧ-ਸੰਗਤ ਦੇ ਸਹਿਯੋਗ ਨਾਲ ਕੁਸ਼ਟ ਆਸ਼ਰਮ ‘ਚ ਕੁਸ਼ਟ ਆਸ਼ਰਮ ਦੇ ਸੰਚਾਲਕ ਦੇ ਕਹਿਣ ’ਤੇ ਉਨ੍ਹਾਂ ਨੂੰ ਕੁਸ਼ਟ ਆਸ਼ਰਮ ਦੀ ਜ਼ਰੂਰਤ ਮੁਤਾਬਕ ਖਾਣ-ਪੀਣ ਤੇ ਹੋਰ ਵਰਤੋਂ ‘ਚ ਆਉਣ ਵਾਲਾ ਸਮਾਨ ਦਿੱਤਾ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਸੰਦੀਪ ਇੰਸਾਂ, ਮੇਵਾ ਸਿੰਘ ਇੰਸਾਂ, ਦਲਜੀਤ ਇੰਸਾਂ, ਤਰਲੋਚਨ ਇੰਸਾਂ, ਰਵਿੰਦਰ ਕੁਮਾਰ, ਬਿਪਨ ਇੰਸਾਂ, ਰਾਜੇਸ਼ ਰਵੀ ਤੇ ਗੋਪਾਲ ਇੰਸਾਂ ਆਦਿ ਮੌਜੂਦ ਸਨ। Welfare