ਮਸਲਾ ਹੱਲ ਨਾ ਹੋਣ ਦੀ ਸੂਰਤ ‘ਚ ਬਠਿੰਡਾ ਧਰਨੇ ਦੀ ਚਿਤਾਵਨੀ
ਅਸ਼ੋਕ ਵਰਮਾ, ਬਠਿੰਡਾ
ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਨੇ ਇੱਕੋ ਜਿਹਾ ਕੰਮ ਇੱਕੋ ਜਿਹੀ ਤਨਖਾਹ ਦੇ ਸਿਧਾਂਤ ਅਨੁਸਾਰ ਪੰਜਾਬ ਸਰਕਾਰ ਤੋਂ ਪਟਵਾਰੀਆਂ ਦੀਆਂ ਤਨਖਾਹਾਂ ‘ਚ ਉਣਤਾਈਆਂ ਦੂਰ ਕਰਕੇ ਇਕਸਾਰਤਾ ਲਿਆਉਣ ਦੀ ਮੰਗ ਕੀਤੀ ਹੈ ਯੂਨੀਅਨ ਨੇ ਇਸ ਸਬੰਧੀ ਵਿੱਤ ਮੰਤਰੀ ਪੰਜਾਬ ਨੂੰ ਪੱਤਰ ਵੀ ਲਿਖਿਆ ਹੈ ਜੱਥੇਬੰਦੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਵਿਤਕਰਾ ਦੂਰ ਨਾ ਕੀਤਾ ਤਾਂ ਉਹ ਵਿੱਤ ਮੰਤਰੀ ਦੇ ਹਲਕੇ ਬਠਿੰਡਾ ‘ਚ ਸਰਕਾਰ ਖਿਲਾਫ ਸੰਘਰਸ਼ ਸ਼ੁਰੂ ਕਰਨਗੇ, ਜਿਸ ਤੋਂ ਪੈਦਾ ਹੋਣ ਵਾਲੇ ਸਿੱਟਿਆਂ ਪ੍ਰਤੀ ਪਟਵਾਰੀ ਜਿੰਮੇਵਾਰ ਨਹੀਂ ਹੋਣਗੇ ਯੂਨੀਅਨ ਦੇ ਸੂਬਾ ਪ੍ਰਧਾਨ ਮੋਹਨ ਸਿੰਘ ਭੇਡਪੁਰਾ, ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਗੁਰਮਖ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਗੁਰਤੇਜ ਸਿੰਘ ਪੱਕਾ ਕਲਾਂ ਨੇ ਪ੍ਰੈਸ ਕਾਨਫਰੰਸ ਕਰਕੇ ਅੱਜ ਇਹ ਖੁਲਾਸਾ ਕੀਤਾ ਹੈ ਸੂਬਾ ਪ੍ਰਧਾਨ ਨੇ ਦੱਸਿਆ ਕਿ 31 ਦਸਬੰਰ ਤੱਕ ਪਟਵਾਰੀਆਂ ਨੂੰ ਇਕਸਾਰ ਤਨਖਾਹ ਮਿਲਦੀ ਸੀ, ਜਿਸ ਨੂੰ ਵਿੱਤ ਵਿਭਾਗ ਨੇ 25 ਫਰਵਰੀ 1991 ਨੂੰ 1 ਜਨਵਰੀ 1986 ਤੋਂ 31 ਦਸੰਬਰ 1995 ਤੱਕ ਦੋ ਭਾਗਾਂ ‘ਚ ਵੰਡ ਦਿੱਤਾ ਸੀ
ਉਨ੍ਹਾਂ ਦੱਸਿਆ ਕਿ 50 ਫੀਸਦੀ ਪਟਵਾਰੀਆਂ ਨੂੰ ਜੂਨੀਅਰ ਮੰਨ ਕੇ 950-1800 ਦਾ ਗਰੇਡ ਦੇ ਦਿੱਤਾ ਜਦੋਂਕਿ ਬਾਕੀਆਂ ਨੂੰ ਸੀਨੀਅਰ ਮੰਨਦਿਆਂ 1365-2410 ਦਾ ਸਕੇਲ ਦਿੱਤਾ ਜੋਕਿ ਭਾਰਤੀ ਸੰਵਿਧਾਨ ਦੇ ਆਰਟੀਕਲ 39 ਡੀ ਦੀ ਉਲੰਘਣਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 19 ਮਈ 1998 ਨੂੰ ਪਹਿਲੀ ਜਨਵਰੀ 1996 ਤੋਂ ਭਰਤੀ ਹੋਏ ਪਟਵਾਰੀਆਂ ਦੇ ਦੋਵਾਂ ਵਰਗਾਂ ਨੂੰ ਇਕਸਾਰ ਕਰਦਿਆਂ 3120-5160 ਸਕੇਲ ਲਾਗੂ ਕਰ ਦਿੱਤਾ ਸੀ ਉਨ੍ਹਾਂ ਦੱਸਿਆ ਕਿ ਇਸ ਵਰਗੀਕਰਨ ਦੀ ਮਾਰ ਸਭ ਤੋਂ ਵੱਧ ਬਠਿੰਡਾ, ਤਰਨਤਾਰਨ ਤੇ ਅੰਮ੍ਰਿਤਸਰ ਦੇ ਪਟਵਾਰੀਆਂ ਨੂੰ ਪਈ ਹੈ ਸੂਬਾ ਪ੍ਰਧਾਨ ਨੇ ਮਿਸਾਲ ਦਿੱਤੀ ਕਿ ਜ਼ਿਲ੍ਹਾ ਪਟਿਆਲਾ ‘ਚ 1991 ‘ਚ ਭਰਤੀ ਹੋਏ ਪਟਵਾਰੀ ਦੀ ਤਨਖਾਹ 70 ਹਜ਼ਾਰ ਰੁਪਏ ਹੈ ਜਦੋਂਕਿ ਬਠਿੰਡਾ ‘ਚ 1986 ਦੀ ਭਰਤੀ ਵਾਲੇ ਪਟਵਾਰੀ ਨੂੰ 55 ਹਜ਼ਾਰ ਮਿਲਦੇ ਹਨ ਭੇਡਪੁਰਾ ਨੇ ਕਿਹਾ ਕਿ ਉਹ ਗੱਲਬਾਤ ਰਾਹੀਂ ਮਸਲਾ ਹੱਲ ਕਰਨਾ ਚਾਹੁੰਦੇ ਹਨ ਇਸ ਲਈ ਹੁਣ ਉਨ੍ਹਾਂ ਦੇ ਅਗਲੇ ਕਦਮ ਬਾਰੇ ਫੈਸਲਾ ਸਰਕਾਰ ਦੇ ਹੱਥ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।