ਵਾਤਾਵਰਨ ਦਾ ਸੰਕਟ ਅਤੇ ਦ੍ਰੋਪਦੀ ਮੁਰਮੂ ਦਾ ਸੰਕਲਪ
ਭਾਰਤ ਦੇ 15ਵੇਂ ਰਾਸ਼ਟਰਪਤੀ ਦੇ ਰੂਪ ’ਚ ਦੇਸ਼ ਦੇ ਸਰਵਉੱਚ ਅਹੁਦੇ ’ਤੇ, ਪਹਿਲੇ ਨਾਗਰਿਕ ਦੇ ਆਸਣ ’ਤੇ ਇੱਕ ਵਿਅਕਤੀ ਨਹੀਂ, ਨਿਰਪੱਖਤਾ ਅਤੇ ਨੈਤਿਕਤਾ, ਵਾਤਾਵਰਨ ਅਤੇ ਕੁਦਰਤ, ਜ਼ਮੀਨ ਅਤੇ ਜਨਜਾਤੀਅਤਾ ਦੇ ਮੁੱਲ ਬਿਰਾਜਮਾਨ ਹੋਏ ਹਨ ਅਜ਼ਾਦ ਭਾਰਤ ’ਚ ਪੈਦਾ ਹੋ ਕੇ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੀ ਬੇਲਾ ’ਚ ਇੱਕ ਅਜਿਹਾ ਵਿਅਕਤੀਤਵ ਦ੍ਰੋਪਦੀ ਮੁਰਮੂ ਰਾਸ਼ਟਰਪਤੀ ਦੇ ਆਸਣ ’ਤੇ ਬਿਰਾਜਮਾਨ ਹੋਏ ਹਨ, ਜਿਸ ਨਾਲ ਪੂਰਾ ਦੇਸ਼ ਮਾਣ ਮਹਿਸੂਸ ਕਰ ਰਿਹਾ ਹੈ ਉਨ੍ਹਾਂ ਦੇ ਸਹੁੰ ਚੁੱਕਣ ਨਾਲ ਦੇਸ਼ ਦੇ ਜਨਜਾਤੀ ਅਤੇ ਬਨਵਾਸੀ ਭਾਈਚਾਰੇ ਦਾ ਸਿਰ ਜਿਸ ਤਰ੍ਹਾਂ ਮਾਣ ਨਾਲ ਉੱਚਾ ਉੱਠਿਆ ਹੈ, ਉਹ ਭਾਰਤੀ ਰਾਸ਼ਟਰ ਦੀ ਨਵੀਂ ਤਾਕਤ ਅਤੇ ਭਾਰਤੀ ਰਾਜਨੀਤੀ ਦੇ ਨਵੇਂ ਵਿਸਥਾਰ ਵੱਲ ਇਸ਼ਾਰਾ ਕਰਦਾ ਹੈ
ਨਿਸ਼ਚਿਤ ਹੀ ਆਦਿਵਾਸੀ ਭਾਈਚਾਰੇ ਦਾ ਰਾਸ਼ਟਰ ਦੀ ਮੁੂਲ ਧਾਰਾ ’ਚ ਵਿਸਥਾਰ ਹੋਵੇਗਾ ਸਹੁੰ ਚੁੱਕਣ ਤੋਂ ਬਾਅਦ ਆਪਣੇ ਪਹਿਲੇ ਸੰਬੋਧਨ ’ਚ ਰਾਸ਼ਟਰਪਤੀ ਮੁਰਮੂ ਨੇ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਯਾਦ ਕੀਤਾ, ਜਿਸ ਨੂੰ ਅਸੀਂ ਕੁਝ ਹੀ ਦਿਨਾਂ ’ਚ ਮਨਾਉਣ ਵਾਲੇ ਹਾਂ ਉਨ੍ਹਾਂ ਕਿਹਾ, ਮੇਰਾ ਸੁਭਾਗ ਹੈ ਕਿ ਅਜ਼ਾਦੀ ਦੇ 75ਵੇਂ ਸਾਲ ’ਚ ਮੈਨੂੰ ਇਹ ਜਿੰਮੇਵਾਰੀ ਮਿਲੀ ਹੈ ਇਹ ਤੈਅ ਹੈ ਕਿ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਉਣ ਅਤੇ ਅਜ਼ਾਦੀ ਨੂੰ ਨਵੇਂ ਸਿਖ਼ਰ ਦੇਣ ਵਿਚ ਮੁਰਮੂ ਦਾ ਸਰਵਉੱਚ ਸੰਵਿਧਾਨਕ ਅਹੁਦੇ ’ਤੇ ਸਥਾਪਿਤ ਹੋਣਾ ਸ਼ੁੱਭ ਅਤੇ ਮਾਣਮੱਤਾ ਹੈ, ਜਿਸ ਨਾਲ ਮਜ਼ਬੂਤ ਅਤੇ ਨਵੇਂ ਭਾਰਤ ਦੇ ਨਿਰਮਾਣ ਦਾ ਆਧਾਰ ਤਿਆਰ ਹੋ ਸਕੇਗਾ ਇਸ ਨਾਲ ਉਸ ਸੰਕਲਪ ਅਤੇ ਉਨ੍ਹਾਂ ਸੁਫ਼ਨਿਆਂ ਨੂੰ ਇੱਕ ਨਵਾਂ ਮੁਕਾਮ ਮਿਲਿਆ ਹੈ, ਜੋ ਅਜ਼ਾਦੀ ਦੀ ਲੜਾਈ ਦੀ ਸਭ ਤੋਂ ਮੁੱਖ ਭਾਵਨਾ ਸੀ ਸਾਡੇ ਅਜ਼ਾਦੀ ਘੁਲਾਟੀਆਂ ਨੇ ਜਿਸ ਲਈ ਆਪਣਾ ਸਰਵਉੱਚ ਬਲੀਦਾਨ ਦਿੱਤਾ
ਮੁਰਮੂ ਦੇ ਰਾਸ਼ਟਰਪਤੀ ਬਣਨ ਨਾਲ ਦੇਸ਼ ਦੀਆਂ ਵਾਤਾਵਰਨ ਅਤੇ ਕੁਦਰਤ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਦੀ ਨਿਗ੍ਹਾ ਨਾਲ ਸਕਾਰਾਤਮਕ ਮਾਹੌਲ ਬਣ ਸਕੇਗਾ ਇਸ ਗੱਲ ਦਾ ਸੰਕੇਤ ਮੁਰਮੂ ਨੇ ਬਤੌਰ ਰਾਸ਼ਟਰਪਤੀ ਪਹਿਲੀ ਵਾਰ ਦੇਸ਼ ਨੂੰ ਸੰਬੋਧਨ ਕਰਦਿਆਂ ਦਿੱਤਾ ਹੈ ਉਸ ਤੋਂ ਪਹਿਲਾਂ ਨਿਵਰਤਮਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੇ ਆਖਰੀ ਰਾਸ਼ਟਰ-ਸੰਬੋਧਨ ’ਚ ਵਾਤਾਵਰਨ ਦੇ ਮੁੱਦੇ ਨੂੰ ਚੁੱਕਿਆ ਇਹ ਇੱਕ ਸ਼ੁੱਭ ਸੰਕੇਤ ਅਤੇ ਸ਼ੁਰੂਆਤ ਹੈ ਕਿ ਦੋਵਾਂ ਰਾਸ਼ਟਰਪਤੀਆਂ ਨੇ ਆਪਣੇ ਕਾਰਜਕਾਲ ਦੀ ਸਮਾਪਤੀ ਅਤੇ ਸ਼ੁਰੂਆਤ ਦੇ ਇਸ ਇਤਿਹਾਸਕ ਮੌਕੇ ਦਾ ਇਸਤੇਮਾਲ ਕਰਦਿਆਂ ਵਾਤਾਵਰਨ ਦੀ ਭਖ਼ਦੀ ਸਮੱਸਿਆ ਦੇ ਸਵਾਲ ਨੂੰ ਮਹੱਤਵਪੂਰਨ ਢੰਗ ਨਾਲ ਰੇਖਾਂਕਿਤ ਕੀਤਾ 14ਵੇਂ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਪਹਿਲੇ ਨਾਗਰਿਕ ਦੇ ਰੂਪ ’ਚ ਜੇਕਰ ਮੈਂ ਆਪਣੇ ਦੇਸ਼ਵਾਸੀਆਂ ਨੂੰ ਕੋਈ ਇੱਕ ਸਲਾਹ ਦੇਣੀ ਹੋਵੇ ਤਾਂ ਮੈਂ ਉਨ੍ਹਾਂ ਨੂੰ ਕਹਿਣਾ ਚਾਹਾਂਗਾ ਕਿ ਕੁਦਰਤ ਮਾਤਾ ਡੂੰਘੀ ਤਕਲੀਫ਼ ਵਿਚ ਹੈ ਅਤੇ ਜਲਵਾਯੂ ਸੰਕਟ ਇਸ ਸਮੁੱਚੇ ਗ੍ਰਹਿ ਦੇ ਭਵਿੱਖ ਨੂੰ ਖਤਰੇ ’ਚ ਪਾ ਸਕਦਾ ਹੈ
ਧਿਆਨ ਰਹੇ ਪਿਛਲੇ ਹੀ ਮਹੀਨੇ ਵਿਸ਼ਵ ਬੈਂਕ ਵੱਲੋਂ ਜਾਰੀ ਕੀਤੀ ਗਈ ਐਨਵਾਇਰਮੈਂਟ ਪਰਫਾਰਮੈਂਸ ਇੰਡੈਕਸ 2022 ’ਚ ਭਾਰਤ ਸਭ ਤੋਂ ਹੇਠਲੀ ਲਾਈਨ ਦੇ ਦੇਸ਼ਾਂ ’ਚ ਸ਼ਾਮਲ ਸੀ ਇਸ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਾਤਾਵਰਨ ਸੁਰੱਖਿਆ ਦੇ ਮਾਮਲੇ ’ਚ ਅਸੀਂ ਬਹੁਤ ਪਿੱਛੇ ਹਾਂ ਅਤੇ ਸਾਨੂੰ ਬਹੁਤ ਕੁਝ ਕਰਨਾ ਹੈ ਬਿਹਤਰ ਹੋਵੇਗਾ ਕਿ ਨਾਗਰਿਕ ਅਤੇ ਸਰਕਾਰ ਦੋਵੇਂ ਇਸ ਮਾਮਲੇ ’ਚ ਤਾਲਮੇਲ ਬਣਾਈ ਰੱਖਦੇ ਹੋਏ ਤੇਜ਼ੀ ਨਾਲ ਅੱਗੇ ਵਧਣ ਅਤੇ ਦੁਨੀਆ ਦੇ ਸਾਹਮਣੇ ਮਿਸਾਲ ਪੇਸ਼ ਕਰਨ
ਨਵੀਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬਨਵਾਸੀ ਭਾਈਚਾਰੇ ਨਾਲ ਜੁੜੇ ਹਨ, ਉਨ੍ਹਾਂ ਨੇ ਕੁਦਰਤ ਅਤੇ ਵਾਤਾਵਰਨ ਦੇ ਸੰਕਟਾਂ ਨੂੰ ਨੇੜਿਓਂ ਦੇਖਿਆ ਹੈ, ਇਹ ਭਾਰਤ ਦੀ ਵਿਕਰਾਲ ਹੁੰਦੀ ਸਮੱਸਿਆ ਹੈ,
ਜਿਸ ਦਾ ਗਹਿਰਾਉਣਾ ਜੀਵਨ ਨੂੰ ਹਨ੍ਹੇਰੇ ’ਚ ਧੱਕਣਾ ਹੈ, ਇਸ ਲਈ ਉਹ ਇਸ ਸਮੱਸਿਆ ਦੇ ਦਰਦ ਨੂੰ ਡੂੰਘਾਈ ਨਾਲ ਮਹਿਸੂਸ ਕਰਦੇ ਹਨ, ਤਾਂ ਹੀ ਤਾਂ ਉਨ੍ਹਾਂ ਕਿਹਾ ਕਿ ਮੇਰਾ ਤਾਂ ਜਨਮ ਉਸ ਜਨਜਾਤੀ ਪਰੰਪਰਾ ਵਿਚ ਹੋਇਆ ਹੈ ਜਿਸ ਨੇ ਹਜ਼ਾਰਾਂ ਸਾਲਾਂ ਤੋਂ ਕੁਦਰਤ ਦੇ ਨਾਲ ਤਾਲਮੇਲ ਬਣਾ ਕੇ ਜੀਵਨ ਨੂੰ ਅੱਗੇ ਵਧਾਇਆ ਹੈ ਮੈਂ ਜੰਗਲ ਅਤੇ ਤਲਾਬਾਂ ਦੇ ਮਹੱਤਵ ਨੂੰ ਆਪਣੇ ਜੀਵਨ ਵਿਚ ਮਹਿਸੂਸ ਕੀਤਾ ਹੈ ਅਸੀਂ ਕੁਦਰਤ ਤੋਂ ਜ਼ਰੂਰੀ ਵਸੀਲੇ ਲੈਂਦੇ ਹਾਂ ਅਤੇ ਓਨੀ ਹੀ ਸ਼ਰਧਾ ਨਾਲ ਕੁਦਰਤ ਦੀ ਸੇਵਾ ਵੀ ਕਰਦੇ ਹਾਂ ਜਲ, ਜੰਗਲ ਅਤੇ ਜ਼ਮੀਨ ਇਨ੍ਹਾਂ ਤਿੰਨਾਂ ਤੱਤਾਂ ਨਾਲ ਧਰਤੀ ਅਤੇ ਕੁਦਰਤ ਦਾ ਨਿਰਮਾਣ ਹੁੰਦਾ ਹੈ ਜੇਕਰ ਇਹ ਤੱਤ ਨਾ ਹੋਣ ਤਾਂ ਧਰਤੀ ਅਤੇ ਕੁਦਰਤ ਇਨ੍ਹਾਂ ਤਿੰਨ ਤੱਤਾਂ ਬਿਨ ਅਧੂਰੀ ਹੈ ਵਿਸ਼ਵ ’ਚ ਜ਼ਿਆਦਾਤਰ ਖੁਸ਼ਹਾਲ ਦੇਸ਼ ਉਹੀ ਮੰਨੇ ਜਾਂਦੇ ਹਨ ਜਿੱਥੇ ਇਨ੍ਹਾਂ ਤਿੰੰਨਾਂ ਤੱਤਾਂ ਦੀ ਭਰਪੂਰਤਾ ਹੈ ਭਾਰਤ ਵੀ ਇਸੇ ਭਰਪੂਰਤਾ ਦਾ ਦੇਸ਼ ਹੈ,
ਪਰ ਇਨ੍ਹਾਂ ਦੀ ਭਰਪੂਰਤਾ ਦੀ ਅਣਦੇਖੀ ਕਾਰਨ ਕਈ ਸਮੱਸਿਆਵਾਂ ਵਿਕਾਸ ਦਾ ਵੱਡਾ ਅੜਿਕਾ ਬਣਦੀਆਂ ਜਾ ਰਹੀਆਂ ਹਨ ਗੱਲ ਇਨ੍ਹਾਂ ਬੁਨਿਆਦੀ ਤੱਤਾਂ ਜਾਂ ਵਸੀਲਿਆਂ ਦੀ ਉਪਲੱਬਧਤਾ ਤੱਕ ਸੀਮਿਤ ਨਹੀਂ ਹੈ ਆਧੁਨਿਕੀਕਰਨ ਦੇ ਇਸ ਦੌਰ ’ਚ ਇਨ੍ਹਾਂ ਵਸੀਲਿਆਂ ਦੀ ਅੰਨ੍ਹੇਵਾਹ ਵਰਤੋਂ ਹੋ ਰਹੀ ਹੈ ਤਾਂ ਇਹ ਤੱਤ ਵੀ ਖਤਰੇ ’ਚ ਪੈ ਗਏ ਹਨ ਕਈ ਸ਼ਹਿਰ ਪਾਣੀ ਦੀ ਕਮੀ ਨਾਲ ਪ੍ਰੇਸ਼ਾਨ ਹਨ ਤੁਸੀਂ ਹੀ ਦੱਸੋ ਕਿ ਕਿੱਥੇ ਗੁਆਚ ਗਿਆ ਉਹ ਆਦਮੀ ਜੋ ਖੁਦ ਨੂੰ ਕਟਵਾ ਕੇ ਰੁੱਖਾਂ ਨੂੰ ਵੱਢਣ ਤੋਂ ਰੋਕਦਾ ਸੀ? ਗੋਚਰ ਭੂਮੀ ਦਾ ਇੱਕ ਟੁਕੜਾ ਵੀ ਕਿਸੇ ਨੂੰ ਖੋਹਣ ਨਹੀਂ ਦਿੰਦਾ ਸੀ ਜਿਸ ਲਈ ਪਾਣੀ ਦੀ ਇੱਕ ਬੂੰਦ ਵੀ ਜੀਵਨ ਜਿੰਨੀ ਕੀਮਤੀ ਸੀ ਕਤਲਖਾਨਿਆਂ ’ਚ ਵੱਢੀਆਂ ਜਾਂਦੀਆਂ ਗਾਵਾਂ ਦੀਆਂ ਚੀਕਾਂ ਜਿਸ ਨੂੰ ਬੇਚੈਨ ਕਰ ਦਿੰਦੀਆਂ ਸਨ ਜੋ ਜੰਗਲੀ ਪਸ਼ੂ-ਪੰਛੀਆਂ ਨੂੰ ਖਦੇੜ ਕੇ ਆਪਣੀਆਂ ਬਸਤੀਆਂ ਬਣਾਉਣ ਦਾ ਬੌਣਾ ਸਵਾਰਥ ਨਹੀਂ ਪਾਲਦਾ ਸੀ
ਹੁਣ ਉਹੀ ਮਨੁੱਖ ਆਪਣੇ ਸਵਾਰਥ ਅਤੇ ਸੁਵਿਧਾਵਾਦ ਲਈ ਸਹੀ ਤਰੀਕੇ ਨਾਲ ਕੁਦਰਤ ਦੀ ਸੁਰੱਖਿਆ ਨਹੀਂ ਕਰ ਰਿਹਾ ਹੈ ਅਤੇ ਉਸ ਕਾਰਨ ਵਾਰ-ਵਾਰ ਕੁਦਰਤੀ ਆਫ਼ਤਾਂ ਕਹਿਰ ਵਰ੍ਹਾ ਰਹੀਆਂ ਹਨ ਰੇਗਿਸਤਾਨ ’ਚ ਹੜ੍ਹ ਦੀ ਗੱਲ ਅਜੀਬ ਹੈ, ਪਰ ਅਸੀਂ ਰਾਜਸਥਾਨ ’ਚ ਕਈ ਸ਼ਹਿਰਾਂ ’ਚ ਹੜ੍ਹ ਦੀ ਭਿਆਨਕ ਸਥਿਤੀ ਨੂੰ ਦੇਖਿਆ ਹੈ ਜਦੋਂ ਮਨੁੱਖ ਧਰਤੀ ਦੀ ਸੁਰੱਖਿਆ ਨਹੀਂ ਕਰ ਰਿਹਾ ਤਾਂ ਧਰਤੀ ਵੀ ਆਪਣਾ ਗੁੱਸਾ ਕਈ ਕੁਦਰਤੀ ਆਫ਼ਤਾਂ ਦੇ ਰੂਪ ’ਚ ਦਿਖਾ ਰਹੀ ਹੈ ਉਹ ਦਿਨ ਦੂਰ ਨਹੀਂ, ਜਦੋਂ ਸਾਨੂੰ ਸ਼ੁੱਧ ਪਾਣੀ, ਸ਼ੁੱਧ ਹਵਾ, ਉਪਜਾਊ ਜ਼ਮੀਨ, ਸ਼ੁੱਧ ਵਾਤਾਵਰਨ ਅਤੇ ਸ਼ੁੱਧ ਬਨਸਪਤੀਆਂ ਨਹੀਂ ਮਿਲ ਸਕਣਗੀਆਂ ਇਨ੍ਹਾਂ ਸਭ ਬਿਨਾਂ ਸਾਡਾ ਜੀਵਨ ਜਿਉਣਾ ਮੁਸ਼ਕਲ ਹੋ ਜਾਵੇਗਾ ਨਿਸ਼ਚਿਤ ਹੀ ਇਨ੍ਹਾਂ ਸਾਰੀਆਂ ਸਮੱਸਿਆਵਾਂ ’ਤੇ ਮੁਰਮੂ ਦੀ ਸੁਚੇਤਤਾ ਅਤੇ ਚੌਕਸੀ ਨਾਲ ਦੇਸ਼ ਇੱਕ ਵੱਡੀ ਰਾਹਤ ਮਹਿਸੂਸ ਕਰੇਗਾ
ਬੇਸ਼ੱਕ ਰਾਸ਼ਟਰਪਤੀ ਸਾਡੇ ਦੇਸ਼ ਦੇ ਸੰਵਿਧਾਨਕ ਮੁਖੀ ਹਨ ਅਤੇ ਉਹ ਸ਼ਾਸਨ ਦੇ ਰੋਜ਼ਮਰਾ ਦੇ ਕੰਮਕਾਜ ਤੋਂ ਉੱਪਰ ਹੁੰਦੇ ਹਨ ਇਸ ਦੇ ਬਾਵਜੂਦ, ਜੇਕਰ ਇੱਕ ਤੋਂ ਬਾਅਦ ਇੱਕ ਦੋਵਾਂ ਰਾਸ਼ਟਰਪਤੀਆਂ ਨੇ ਕੁਦਰਤ ਅਤੇ ਵਾਤਾਵਰਨ ਦੇ ਮਸਲੇ ਨੂੰ ਆਪਣੇ ਭਾਸ਼ਣ ਵਿਚ ਸ਼ਾਮਲ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਤਾਂ ਇਹ ਬਿਨਾ ਵਜ੍ਹਾ ਨਹੀਂ ਹੋ ਸਕਦਾ ਵਾਤਾਵਰਨ ਅੱਜ ਐਨਾ ਵੱਡਾ ਮਸਲਾ ਹੁੰਦਾ ਜਾ ਰਿਹਾ ਹੈ ਕਿ ਹਰ ਮਨੁੱਖ ਦੇ ਜੀਵਨ ਨੂੰ ਪ੍ਰਤੱਖ ਤੌਰ ’ਤੇ ਪ੍ਰਭਾਵਿਤ ਕਰ ਰਿਹਾ ਹੈ ਆਪਣੀ ਸ਼ੁਰੂਆਤ ’ਚ ਹੀ ਮੁਰਮੂ ਨੇ ਜਤਾ ਦਿੱਤਾ ਕਿ ਉਹ ਭਾਰਤ ਦੀਆਂ ਸਮੱਸਿਆਵਾਂ ਦੇ ਹੱਲ ਦਾ ਯਤਨ ਕਰਨਗੇ, ਰਾਸ਼ਟਰ ਦੇ ਇਸ ਸਰਵਉੱਚ ਅਹੁਦੇ ਲਈ ਜਿਨ੍ਹਾਂ ਗੁਣਾਂ ਦੀ ਲੋੜ ਹੁੰਦੀ ਹੈ ਉਹ ਇਨ੍ਹਾਂ ’ਚ ਦਿਸਦੇ ਹਨ
ਅਜਿਹੇ ਵਿਅਕਤੀ ਦੀ ਚੋਣ ’ਚ ਸਰਵਸੰਮਤੀ ਨਹੀਂ ਬਣੀ ਤਾਂ ਇਸ ’ਚ ਰਾਜਨੀਤਿਕ ਪਾਰਟੀਆਂ ਦੀਆਂ ਮਜ਼ਬੂਰੀਆਂ ਹੋਣਗੀਆਂ ਮੁਰਮੂ ਲਈ ਉਹ ਕੋਈ ਚੁਣੌਤੀ ਨਹੀਂ ਦੇ ਸਕੇ ਉਨ੍ਹਾਂ ਨੇ ਸਿਰਫ਼ ਆਪਣੀਆਂ ਮਜ਼ਬੂਰੀਆਂ ਨੂੰ ਰਸਮ ਮਾਤਰ ਦਿੱਤੀ ਮੁਰਮੂ ਦਾ ਸਿੱਖਿਆ ਅਤੇ ਰਾਜਨੀਤਿਕ ਜੀਵਨ ਸਦਾ ਪ੍ਰਸੰਸਾਯੋਗ ਰਿਹਾ ਹੈ, ਵਿਅਕਤੀਗਤ ਜੀਵਨ ਕਈ ਸੰਕਟਾਂ ਅਤੇ ਚੁਣੌਤੀਆਂ ਦਾ ਗਵਾਹ ਬਣਿਆ ਹੈ ਅੱਜ ਇਸ ਆਦਰਸ਼ ਮਹਿਲਾ ’ਤੇ ਕੋਈ ਉਂਗਲ ਨਹੀਂ ਚੁੱਕ ਸਕਦਾ, ਚਾਹੇ ਉਸ ਨੇ ਕਿਸੇ ਚਿੰਨ੍ਹ ਦੀ ਅੰਗੂਠੀ ਪਹਿਨੀ ਹੋਈ ਹੋਵੇ ਮੁਰਮੂ ਦੀ ਚੋਣ ਰਾਸ਼ਟਰਪਤੀ ਦੇ ਆਸਣ ’ਤੇ ਨੈਤਿਕ ਮੁੱਲਾਂ ਦਾ ਬਿਰਾਜਮਾਨ ਹੋਣਾ ਹੈ
ਇਹ ਦੇਸ਼ ਲਈ ਸ਼ੁੱਭ ਸੰਕੇਤ ਹੈ ਹਰ ਚੋਣ, ਚਾਹੇ ਉਹ ਪਾਰਟੀ ਦੇ ਰੂਪ ’ਚ ਹੋਵੇ ਜਾਂ ਵਿਅਕਤੀ ਦੇ ਰੂਪ ’ਚ, ਆਮ ਲੋਕਾਂ ’ਚ ਸਦਾ ਨਵੀਆਂ ਉਮੀਦਾਂ ਜਗਾਉਂਦੀ ਹੈ ਅਤੇ ਉਮੀਦਾਂ ਦੀ ਪੂੂਰਤੀ ਜੇਤੂ ਦਾ ਟੀਚਾ ਹੁੰਦਾ ਹੈ ਅਤੇ ਉਸ ਨੂੰ ਕਸੌਟੀ ’ਤੇ ਖਰਾ ਉੱਤਰਨ ਲਈ ਖੁਦ ਨੂੰ ਪੇਸ਼ ਕਰਨਾ ਹੁੰਦਾ ਹੈ ਇਸ ਕਿਰਦਾਰ ਦੇ ਪ੍ਰਗਟਾਵੇ ਵਿਚ ਉਸ ਨੂੰ ਆਪਣੇ ਦੇਸ਼ ਦੀ ਸੰਸਕ੍ਰਿਤੀ ਅਤੇ ਮਾਣ ਦੀ ਰੱਖਿਆ ਕਰਨੀ ਹੁੰਦੀ ਹੈ ਸੁਚੇਤਤਾ ਦਾ ਤੀਜਾ ਨੇਤਰ ਸਦਾ ਖੁੱਲ੍ਹਾ ਰੱਖਣਾ ਹੁੰਦਾ ਹੈ ਸੰਯਮ ਅਤੇ ਨਿਆਂ ਉਨ੍ਹਾਂ ਦੇ ਜੀਵਨ ਦਾ ਪ੍ਰਤੀਕ ਬਣ ਜਾਂਦੇ ਹਨ ਉਦੋਂ ਕਿਤੇ ‘ਮਹਾਂਮਹਿਮ’ ਦਾ ਸੰਬੋਧਨ ਸੰਪੂਰਨਤਾ ਨਾਲ ਸਾਰਥਿਕ ਹੁੰਦਾ ਹੈ
ਲਲਿਤ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ