ਬੈਂਗਲੁਰੂ ’ਚ 8 ਮਹੀਨਿਆਂ ਦੀ ਬੱਚੀ ਪਾਜੀਟਿਵ | HMPV In India
HMPV In India: ਬੈਂਗਲੁਰੂ (ਏਜੰਸੀ)। ਚੀਨ ’ਚ ਫੈਲੇ ਕੋਰੋਨਾ ਵਰਗੇ ਵਾਇਰਸ ਦਾ ਪਹਿਲਾ ਮਾਮਲਾ ਭਾਰਤ ’ਚ ਪਾਇਆ ਗਿਆ ਹੈ। ਇਸ ਵਾਇਰਸ ਦਾ ਨਾਂ ਹਿਊਮਨ ਮੇਟਾਪਨੀਓਮੋਵਾਇਰਸ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਬੈਂਗਲੁਰੂ ’ਚ ਇੱਕ 8 ਮਹੀਨੇ ਦੀ ਬੱਚੀ ਦਾ ਟੈਸਟ ਪਾਜ਼ੇਟਿਵ ਆਇਆ ਹੈ। ਨਮੂਨੇ ਦੀ ਬੈਪਟਿਸਟ ਹਸਪਤਾਲ ’ਚ ਜਾਂਚ ਕੀਤੀ ਗਈ ਸੀ। ਹਾਲਾਂਕਿ, ਕਰਨਾਟਕ ਦੇ ਸਿਹਤ ਵਿਭਾਗ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਆਪਣੀ ਲੈਬ ’ਚ ਸੈਂਪਲ ਟੈਸਟ ਨਹੀਂ ਕਰਵਾਏ ਸਨ। ਇਹ ਰਿਪੋਰਟ ਇੱਕ ਨਿੱਜੀ ਹਸਪਤਾਲ ਤੋਂ ਆਈ ਹੈ। ਜਦੋਂ ਵਾਇਰਸ ਨਾਲ ਸੰਕਰਮਿਤ ਹੁੰਦਾ ਹੈ, ਤਾਂ ਮਰੀਜ਼ ਜ਼ੁਕਾਮ ਤੇ ਕੋਵਿਡ -19 ਵਰਗੇ ਲੱਛਣ ਦਿਖਾਉਂਦੇ ਹਨ। ਇਸ ਦਾ ਸਭ ਤੋਂ ਵੱਧ ਅਸਰ ਛੋਟੇ ਬੱਚਿਆਂ ’ਤੇ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ’ਚੋਂ 2 ਸਾਲ ਤੋਂ ਘੱਟ ਉਮਰ ਦੇ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ।
ਇਹ ਖਬਰ ਵੀ ਪੜ੍ਹੋ : Building Collapses Chandigarh: ਚੰਡੀਗੜ੍ਹ ’ਚ ਮਲਟੀਸਟੋਰੀ ਇਮਾਰਤ ਡਿੱਗੀ, ਇਲਾਕੇ ’ਚ ਪਈ ਭਾਜੜ, ਨੇੜਲੀਆਂ ਇਮਾਰਤਾਂ …
ਕੇਂਦਰ ਸਰਕਾਰ ਨੇ ਕਿਹਾ ਸੀ, ਇਸ ਮੌਸਮ ’ਚ ਇੱਕ ਆਮ ਵਾਇਰਸ
ਚੀਨ ’ਚ HMPV ਦੇ ਵਧਦੇ ਮਾਮਲਿਆਂ ਵਿਚਕਾਰ, ਭਾਰਤ ਸਰਕਾਰ ਨੇ 4 ਜਨਵਰੀ ਨੂੰ ਸੰਯੁਕਤ ਨਿਗਰਾਨੀ ਸਮੂਹ ਦੀ ਇੱਕ ਮੀਟਿੰਗ ਕੀਤੀ। ਬੈਠਕ ਤੋਂ ਬਾਅਦ ਸਰਕਾਰ ਨੇ ਕਿਹਾ ਸੀ ਕਿ ਫਲੂ ਦੇ ਮੌਸਮ ਨੂੰ ਵੇਖਦੇ ਹੋਏ ਚੀਨ ਦੀ ਸਥਿਤੀ ਅਸਾਧਾਰਨ ਨਹੀਂ ਹੈ।
ਕੇਂਦਰ ਸਰਕਾਰ ਨੇ ਇੱਕ ਬਿਆਨ ’ਚ ਕਿਹਾ- | HMPV In India
ਦੇਸ਼ ਸਾਹ ਦੀਆਂ ਬਿਮਾਰੀਆਂ ਦੇ ਮਾਮਲਿਆਂ ’ਚ ਕਿਸੇ ਵੀ ਵਾਧੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਆਰਐੱਸਵੀ ਤੇ ਐੱਚਐੱਮਪੀਵੀ ਇਸ ਸੀਜ਼ਨ ’ਚ ਆਮ ਫਲੂ ਵਾਇਰਸ ਹਨ, ਜੋ ਚੀਨ ’ਚ ਫਲੂ ਦੇ ਵੱਧ ਰਹੇ ਕੇਸਾਂ ਦਾ ਕਾਰਨ ਬਣ ਰਹੇ ਹਨ। ਸਰਕਾਰ ਸਥਿਤੀ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਨਾਲ ਹੀ, ਡਬਯੂਐੱਚਓ ਨੂੰ ਚੀਨ ਦੀ ਸਥਿਤੀ ਬਾਰੇ ਸਮੇਂ-ਸਮੇਂ ’ਤੇ ਅਪਡੇਟ ਦੇਣ ਲਈ ਕਿਹਾ ਗਿਆ ਹੈ। HMPV In India
ਕੀ ਹੈ ਇਸ ਦੇ ਲੱਛਣ? | HMPV In India
- ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਬੱਚੇ ਤੇ ਬਜ਼ੁਰਗ ਇਸ ਵਾਇਰਸ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ।
- ਇਸ ’ਚ ਸਾਹ ਤੇ ਫੇਫੜਿਆਂ ਦੀਆਂ ਨਲੀਆਂ ’ਚ ਇਨਫੈਕਸ਼ਨ ਹੋ ਜਾਂਦੀ ਹੈ, ਜਿਸ ਕਾਰਨ ਖੰਘ ਤੇ ਸਾਹ ਲੈਣ ’ਚ ਤਕਲੀਫ ਹੁੰਦੀ ਹੈ।
- ਇਸ ਤੋਂ ਇਲਾਵਾ ਗਲੇ ’ਚ ਖਰਾਸ਼, ਸਿਰਦਰਦ, ਖਾਂਸੀ, ਬੁਖਾਰ, ਠੰਢ ਤੇ ਥਕਾਵਟ ਵੀ ਹੁੰਦੀ ਹੈ।
HMPV ਵਾਰੇ ਜਾਣੋ…
ਸਵਾਲ : ਐੱਚਐੱਮਪੀਵੀ ਵਾਇਰਸ ਕੀ ਹੈ?
ਜਵਾਬ : ਐੱਚਐੱਮਪੀਵੀ ਇੱਕ ਆਰਐੱਨਏ ਵਾਇਰਸ ਹੈ, ਜੋ ਆਮ ਤੌਰ ’ਤੇ ਜ਼ੁਕਾਮ ਵਰਗੇ ਲੱਛਣਾਂ ਦਾ ਕਾਰਨ ਬਣਦਾ ਹੈ। ਇਸ ਨਾਲ ਗਲੇ ’ਚ ਖੰਘ ਜਾਂ ਘਰਰ ਘਰਰ ਆ ਸਕਦੀ ਹੈ। ਵਗਦਾ ਨੱਕ ਜਾਂ ਗਲਾ ਖਰਾਸ਼ ਹੋ ਸਕਦਾ ਹੈ। ਠੰਡੇ ਮੌਸਮ ’ਚ ਇਸ ਦਾ ਖਤਰਾ ਜ਼ਿਆਦਾ ਹੁੰਦਾ ਹੈ।