ਕੁਦਰਤ ਨਾਲ ਦੁਸ਼ਮਣੀ ਪੈ ਰਹੀ ਮਹਿੰਗੀ
ਕੋਈ ਵੀ ਵਿਅਕਤੀ ਨਹੀਂ ਚਾਹੇਗਾ ਕਿ ਉਹ ਪੱਛੜਾ ਹੋਇਆ ਰਹੇ ਜਾਂ ਆਪਣੀ ਪ੍ਰਗਤੀ, ਤਰੱਕੀ ਜਾਂ ਕਹੀਏ ਵਿਕਾਸ ਦੀ ਦੌੜ ‘ਚ ਫੇਲ੍ਹ ਸਾਬਤ ਹੋਵੇ ਇਹੀ ਗੱਲ ਵਿਅਕਤੀ ਦੇ ਨਾਲ ਸਮਾਜ, ਦੇਸ਼ ਅਤੇ ਸੂਬੇ ‘ਤੇ ਵੀ ਸਮਾਨ ਰੂਪ ਨਾਲ ਲਾਗੂ ਹੁੰਦੀ ਹੈ ਬਿਨਾ ਸ਼ੱਕ ਵਿਕਾਸ ਹੋਣਾ ਚਾਹੀਦਾ ਹੈ ਪਰ ਸਹੀ ਢੰਗ ਨਾਲ, ਜਿਸ ‘ਚ ਕੁਦਰਤ ਨਾਲ ਕੋਈ ਖਿਲਵਾੜ ਨਾ ਹੋਵੇ ਅੱਜ ਸਾਡੇ ਦੇਸ਼ ‘ਚ ਜੋ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ, ਉਨ੍ਹਾਂ ‘ਚ ਕੁਦਰਤੀ ਸੰਤੁਲਨ ਦੀ ਦਿਸ਼ਾ ‘ਚ ਕਿਤੇ ਕੋਈ ਡੂੰਘੀ ਸੋਚ ਨਜ਼ਰ ਨਹੀਂ ਆ ਰਹੀ ਹੈ
ਕਹਿਣ ਦਾ ਮਤਲਬ ਇਹੀ ਹੈ ਕਿ ਅਸੀਂ ਖੁਦ ਹੀ ਕੁਦਰਤ ਨਾਲ ਦੁਸ਼ਮਣੀ ਲੈ ਲਈ ਹੈ ਜੰਗਲਾਂ ਨੂੰ ਸਾਫ ਕਰਦੇ ਜਾ ਰਹੇ ਹਾਂ ਸ਼ਹਿਰਾਂ ਤੋਂ ਪਾਣੀ ਦੀ ਨਿਕਾਸੀ ਰਾਹੀਂ ਨਾਲਿਆਂ ਦੀ ਹੋਂਦ ਨੂੰ ਖਤਮ ਕਰ ਦਿੱਤਾ ਹੈ ਤਲਾਬਾਂ ‘ਚ ਪਾਣੀ ਸੰਗ੍ਰਹਿਣ ਅਤੇ ਭੰਡਾਰਨ ਦੇ ਸਰੋਤ ਸਮਾਪਤ ਕਰ ਦਿੱਤੇ ਭਾਵ ਅੱਜ ਪਰਬਤ, ਸਮੁੰਦਰ, ਦਰੱਖਤ, ਨਦੀ-ਨਾਲੇ, ਜੰਗਲ ਅਤੇ ਜ਼ਮੀਨ ਤੱਕ ਲਗਾਤਾਰ ਸਾਡੇ ਬੇਤਰਤੀਬ ਦੋਹਨ ਅਤੇ ਸ਼ਰਨ ਕਾਰਨ ਮਾੜੀ ਹਾਲਤ ‘ਚ ਹੈ
ਨਤੀਜਾ ਇਹ ਹੈ ਕਿ ਮੀਂਹ ਦੇ ਸਮੇਂ ਪਾਣੀ ਇਕੱਠਾ ਹੋਣ ਦੇ ਗੰਭੀਰ ਨਤੀਜੇ ਭੁਗਤਣਗੇ ਪੈਂਦੇ ਹਨ ਹੁਣੇ ਹਾਲ ਹੀ ‘ਚ ਪੱਛਮ ਬੰਗਾਲ ‘ਚ ਆਏ ਅੰਫਾਨ ਤੂਫਾਨ ਕਾਰਨ ਭਾਰੀ ਨੁਕਸਾਨ ਹੋਇਆ ਹੈ ਉੱਥੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਚ ਇੱਕ ਟਿੱਡੀ ਦਲ ਵੀ ਸਰਗਰਮ ਹੋ ਗਿਆ ਹੈ ਜੋ ਫਸਲਾਂ ਨੂੰ ਖਾ ਰਿਹਾ ਹੈ ਅਤੇ ਸਰਕਾਰ ਕੋਲ ਕੋਈ ਹੱਨ ਨਹੀਂ ਹੈ, ਅਜਿਹੇ ‘ਚ ਖੇਤੀ ਕ੍ਰਾਂਤੀ, ਜੈਵਿਕ ਖੇਤੀ ਸਭ ਨਾਕਾਮ ਹੋ ਜਾਂਦੀ ਹੈ ਖਣਨ ਨਾਲ ਧਰਤੀ ਖੋਖਲੀ ਹੋ ਰਹੀ ਹੈ
ਇਸ ਸਾਲ ਕਈ ਵਾਰ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ‘ਚ ਭੂਚਾਲ ਦੇ ਝਟਕੇ ਵੀ ਮਹਿਸੂਸ ਕੀਤੇ ਗਏ, ਜੰਗਲਾਂ ਦੇ ਵਿਨਾਸ਼ ਅਤੇ ਜੰਗਲੀ ਜੀਵ ਸ਼ਿਕਾਰ ਨਵੇਂ-ਨਵੇਂ ਰੋਗ ਆ ਰਹੇ ਹਨ ਅਤੇ ਨਾਲ ਹੀ ਕੋਰੋਨਾ ਜਿਹੀ ਮਹਾਂਮਾਰੀ ਨਾਲ ਵਿਸ਼ਵ ਜੂਝ ਰਿਹਾ ਹੈ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਵੇਖ ਕੇ ਚਲੀਏ ਤਾਂ ਦੇਸ਼ ‘ਚ ਇੱਕ ਅਜਿਹਾ ਜਿਹਾ ਮਾਹੌਲ ਬਣਿਆ ਹੋਇਆ ਹੈ ਕੁਦਰਤ ਨਾਲ ਛੇੜਛਾੜ ਕਰਨ ਅਤੇ ਹੜ੍ਹ ਨਾਲ ਹਰ ਸਾਲ ਤਬਾਹੀ ਮੱਚ ਰਹੀ ਹੈ
ਇਹ ਸਥਿਤੀ ਕਿਉਂ ਹੈ, ਇਸ ‘ਤੇ ਵੀ ਵਿਚਾਰ ਕਰ ਲਿਆ ਜਾਵੇ ਕੁਦਰਤ ਦਾ ਆਪਣਾ ਚੱਕਰ ਹੈ ਉਸ ‘ਤੇ ਕਿਸੇ ਦਾ ਜ਼ੋਰ ਨਹੀਂ ਹੈ ਪਰ ਜਦੋਂ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਹਾਂ ਤਾਂ ਉਸਦੇ ਭਿਆਨਕ ਨਤੀਜਿਆਂ ਨਾਲ ਵੀ ਦੋ-ਚਾਰ ਹੋਣਾ ਹੀ ਹੁੰਦਾ ਹੈ ਅਤੇ ਇਹੀ ਹੋ ਵੀ ਰਿਹਾ ਹੈ ਮੌਜ਼ੂਦਾ ਦੌਰ ‘ਚ ਹਾਲਾਤ ਇਹ ਹਨ ਕਿ ਪੂਰੇ ਵਿਸ਼ਵ ‘ਚ ਵਾਤਾਵਰਨ ਦੀ ਖੁਦ ਦੀ ਸਿਹਤ ਵਿਗੜਦੀ ਜਾ ਰਹੀ ਹੈ ਬੇਤਰਤੀਬ ਅਤੇ ਅਣਯੋਜਿਤ ਵਿਕਾਸ ਕਾਰਨ ਕੁਦਰਤ ਵੀ ਪਿਛਲੇ ਕੁਝ ਸਾਲਾਂ ਤੋਂ ਧਰਤੀ ਦੇ ਵੱਖ-ਵੱਖ ਭੂ-ਭਾਗ ‘ਤੇ, ਕਿਤੇ ਜਵਾਲਾਮੁਖੀ ਫਟਣ, ਕਿਤੇ ਸੁਨਾਮੀ, ਕਿਤੇ ਭੂਚਾਲ ਅਤੇ ਕਿਤੇ ਹੜ੍ਹ ਦੇ ਰੂਪ ‘ਚ ਸੁਚੇਤ ਵੀ ਕਰ ਰਹੀ ਹੈ ਕਿ ਹੁਣ ਦੇਸ਼ ਅਤੇ ਸਮਾਜ ਦਿਖਾਵਿਆਂ ਤੋਂ ਅੱਗੇ ਵਧ ਕੇ ਕੁਝ ਸਾਰਥਕ ਪਹਿਲ ਕਰੇ ਵਿਸ਼ਵ ਦੇ ਵਿਕਸਤ ਦੇਸ਼ ਅਤੇ ਸਮਾਜ ਜਿੱਥੇ ਕੁਦਰਤ ਪ੍ਰਤੀ ਸੰਵੇਦਨਹੀਣ ਹੋ ਕੇ ਮਨੁੱਖੀ ਜਨਿਤ ਉਹ ਤਮਾਮ ਸਹੂਲਤਾਂ ਭੋਗਦੇ ਹੋਏ
ਸਵਾਰਥੀ ਜ਼ਿੰਦਗੀ ਗੁਜ਼ਾਰ ਰਹੇ ਹਨ ਜੋ ਵਾਤਾਵਰਨ ਲਈ ਘਾਤਕ ਹੈ ਉੱਥੇ ਵਿਕਾਸਸ਼ੀਲ ਦੇਸ਼ ਵੀ ਵਿਕਸਤ ਬਣਨ ਦੀ ਦੌੜ ‘ਚ ਉਸੇ ਰਾਹ ‘ਤੇ ਚੱਲ ਰਹੇ ਹਨ ਇਹ ਵੀ ਸਪੱਸ਼ਟ ਹੈ ਕਿ ਅੱਜ ਵਿਸ਼ਵ ਸਮਾਜ ਇਨ੍ਹਾਂ ਪ੍ਰਤੀ ਬਿਲਕੁਲ ਗੰਭੀਰ ਨਹੀਂ ਹੈ, ਜਿਸ ਦਾ ਨਤੀਜਾ ਕੁਦਰਤੀ ਆਫਤਾਂ ਦੇ ਰੂਪ ‘ਚ ਸਾਨੂੰ ਭੁਗਤਣਾ ਪੈ ਰਿਹਾ ਹੈ ਆਉਣ ਵਾਲਾ ਸਮਾਂ ਸੰਪੂਰਨ ਮਾਨਵਤਾ ਦੇ ਲਿਹਾਜ਼ ਨਾਲ ਭਿਆਨਕ ਖਤਰਿਆਂ ਦਾ ਸੰਕੇਤਕ ਹੈ ਸਾਨੂੰ ਸਮਾਂ ਰਹਿੰਦੇ ਸੁਚੇਤ ਹੋ ਜਾਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੀ ਪੀੜ੍ਹੀ ਸਾਨੂੰ ਕਦੇ ਮਾਫ ਨਹੀਂ ਕਰੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।