ਸ਼੍ਰੀਲੰਕਾ ਵਿਰੁੱਧ ਲੜੀ ਜਿੱਤਿਆ ਇੰਗਲੈਂਡ, 56 ਸਾਲ ਬਾਅਦ ਵਿਦੇਸ਼ ‘ਚ ਕਲੀਨ ਸਵੀਪ

ਸ਼੍ਰੀਲੰਕਾ ਵਿਰੁੱਧ 3 ਮੈਚਾਂ ਦੀ ਲੜੀ ‘ਚ ਜਿੱਤਿਆ ਇੰਗਲੈਂਡ
56 ਸਾਲ ਬਾਅਦ ਵਿਦੇਸ਼ ‘ਚ ਕਲੀਨ ਸਵੀਪ
ਪਹਿਲੀ ਪਾਰੀ ‘ਚ ਸ਼ਾਨਦਾਰ 110 ਦੌੜਾਂ ਬਣਾਉਣ ਵਾਲੇ ਇੰਗਲੈਂਡ ਦੇ ਜਾਨੀ ਬੇਰਸਟੋ ਮੈਨ ਆਫ਼ ਦ ਮੈਚ 

ਵਿਕਟਕੀਪਰ ਬੇਨ ਫੋਕਸ ਨੂੰ ਮੈਨ ਆਫ਼ ਦ ਸੀਰੀਜ਼ ਦਾ ਪੁਰਸਕਾਰ ਮਿਲਿਆ

 

ਕੋਲੰਬੋ, 26 ਨਵੰਬਰ 
ਆਫ਼ ਸਪਿੱਨਰ ਮੋਈਨ ਅਲੀ ਅਤੇ ਲੈਫਟ ਆਰਮ ਸਪਿੱਨਰ ਜੈਕ ਲੀਚ ਦੀਆਂ ਚਾਰ-ਚਾਰ ਵਿਕਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਨੇ ਤੀਸਰੇ ਅਤੇ ਆਖ਼ਰੀ ਟੈਸਟ ‘ਚ ਮੇਜ਼ਬਾਨ ਸ਼੍ਰੀਲੰਕਾ ਨੂੰ ਪੰਜਵੇਂ ਦਿਨ 42 ਦੌੜਾਂ  ਨਾਲ ਹਰਾ ਕੇ 3-0 ਦੀ ਕਲੀਨ ਸਵੀਪ ਕਰ ਲਈ
ਇੰਗਲੈਂਡ ਨੇ ਮੇਜ਼ਬਾਨ ਸ਼੍ਰੀਲੰਕਾ ਸਾਹਮਣੇ ਜਿੱਤ ਲਈ 327 ਦੌੜਾਂ ਦਾ ਟਂੀਚਾ ਰੱਖਿਆ ਸੀ ਜਿਸ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਨੇ ਆਪਣੀਆਂ ਚਾਰ ਵਿਕਟਾਂ ਸਿਰਫ਼ 53 ਦੌੜਾਂ ‘ਤੇ  ਗੁਆ ਦਿੱਤੀਆਂ ਸਨ ਸ਼੍ਰੀਲੰਕਾ ਨੇ ਆਖ਼ਰੀ ਦਿਨ ਸਖ਼ਤ ਸੰਘਰਸ਼ ਕੀਤਾ ਪਰ ਪੂਰੀ ਟੀਮ 86.4 ਓਵਰਾਂ ‘ਚ 284 ਦੌੜਾਂ ‘ਤੇ ਸਿਮਟ ਗਈ
ਇੰਗਲੈਂਡ ਨੇ ਇਸ ਤਰ੍ਹਾਂ ਪਿਛਲੇ 56 ਸਾਲਾਂ ‘ਚ ਵਿਦੇਸ਼ੀ ਧਰਤੀ ‘ਤੇ ਪਹਿਲੀ ਕਲੀਨ ਸਵੀਪ ਜਿੱਤ ਹਾਸਲ ਕੀਤੀ ਇੰਗਲੈਂਡ ਨੇ 1962-63 ‘ਚ ਨਿਊਜ਼ੀਲੈਂਡ ‘ਚ 3-0 ਨਾਲ ਜਿੱਤ ਹਾਸਲ ਕੀਤੀ ਸੀ ਅਤੇ  ਸ਼੍ਰੀਲੰਕਾ ਦੌਰਾ ਬਿਹਤਰੀਨ ਜਿੱਤ ਨਾਲ ਸਮਾਪਤ ਕੀਤਾ  ਇੰਗਲੈਂਡ ਨੇ ਇਸ ਦੌਰੇ ‘ਚ ਇੱਕ ਰੋਜ਼ਾ, ਟੀ20 ਅਤੇ ਟੈਸਟ ਲੜੀ ਤਿੰਨੇ ਜਿੱਤੀਆਂ ਸ਼੍ਰੀਲੰਕਾ ‘ਚ ਇੰਗਲੈਂਡ ਤੋਂ?ਪਹਿਲਾਂ ਪਾਕਿਸਤਾਨ ਨੇ 2015 ਅਤੇ ਭਾਰਤ ਨੇ 2017 ‘ਚ ਇਹ ਕਾਰਨਾਮਾ ਕੀਤਾ ਸੀ

 

ਸ਼੍ਰੀਲੰਕਾ ਦੀ ਚੋਣ ਕਮੇਟੀ ਬਰਖ਼ਾਸਤ

ਸ਼੍ਰੀਲੰਕਾ ਨੇ ਇੰਗਲੈਂਡ ਵਿਰੁੱਧ ਆਪਣੀ ਟੀਮ ਦੀ ਸ਼ਰਮਨਾਕ ਅਸਫ਼ਲਤਾ ਦੇ ਬਾਅਦ ਆਪਣੇ ਚੋਣਕਰਤਾਵਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ ਸਾਬਕਾ ਟੇਸਟ ਗੇਂਦਬਾਜ਼ ਗ੍ਰੀਮ ਲੈਬਰਾਏ ਦੀ ਅਗਵਾਈ ਵਾਲੇ ਚੋਣ ਪੈਨਲ ‘ਚ ਗਾਮਿਨੀ ਵਿਕਰਮਸਿੰਘੇ, ਅਰਿਕ ਉਪਾਸ਼ੰਤਾ, ਚੰਡਿਕਾ ਹਥੁਰਸਿੰਘੇ ਅਤੇ ਜੇਰਿਲ ਵਾਰਟਰਸਜ਼ ਸ਼ਾਮਲ ਸਨ ਇਸ ਪੈਨਲ ਨੂੰ ਜੂਨ ‘ਚ ਹੀ ਚੁਣਿਆ ਗਿਆ ਸੀ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


LEAVE A REPLY

Please enter your comment!
Please enter your name here