IND vs ENG: ਜਡੇਜਾ ਦੀ ਮਿਹਨਤ ‘ਤੇ ਫਿਰਿਆ ਪਾਣੀ, ਲਾਰਡਜ਼ ਟੈਸਟ ਹਾਰਿਆ ਭਾਰਤ, ਅੰਗਰੇਜ਼ ਸੀਰੀਜ਼ ‘ਚ ਅੱਗੇ

IND vs ENG

ਆਖਿਰ ਤੱਕ ਜਡੇਜ਼ਾ ਰਹੇ ਨਾਟਆਊਟ

  • ਰਵਿੰਦਰ ਜਡੇ਼ਜਾ ਦੀ ਮਿਹਨਤ ‘ਤੇ ਫਿਰਿਆ ਪਾਣੀ

ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ ਦਾ ਤੀਜਾ ਟੈਸਟ ਮੈਚ ਲੰਡਨ ਦੇ ਲਾਰਡਜ਼ ਮੈਦਾਨ ‘ਤੇ ਖੇਡਿਆ ਗਿਆ। ਜਿੱਥੇ ਅੰਗਰੇਜ਼ਾਂ ਨੇ ਪੰਜਵੇਂ ਦਿਨ ਭਾਰਤੀ ਟੀਮ ਨੂੰ 22 ਦੌੜਾਂ ਨਾਲ ਹਰਾ ਦਿੱਤਾ। ਇੱਕ ਸਮੇਂ ਲੱਗ ਰਿਹਾ ਸੀ ਕਿ ਭਾਰਤੀ ਟੀਮ ਹੌਲੀ-ਹੌਲੀ ਇਸ ਟੀਚੇ ਤੱਕ ਪਹੁੰਚ ਜਾਵੇਗੀ। ਪਰ ਰਵਿੰਦਰ ਜਡੇ਼ਜਾ ਦੀ ਮਿਹਨਤ ‘ਤੇ ਪਾਣੀ ਫਿਰ ਗਿਆ। ਜਡੇਜ਼ਾ ਆਖਿਰੀ ਤੱਕ 61 ਦੋੜਾਂ ਬਣਾ ਕੇ ਅਜੇਤੂ ਰਹੇ। ਦੱਸ ਦੇਈਏ ਕਿ ਭਾਰਤੀ ਟੀਮ ਨੁੰ ਅੰਗਰੇਜ਼ਾਂ ਨੇ ਇਹ ਮੈਚ ਜਿੱਤਣ ਲਈ ਦੂਜੀ ਪਾਰੀ ‘ਚ 192 ਦੌੜਾਂ ਦਾ ਟੀਚਾ ਦਿੱਤਾ ਸੀ, ਪਰ ਭਾਰਤੀ ਟੀਮ ਇਸ ਨੂੰ ਹਾਸਲ ਨਹੀਂ ਕਰ ਸਕੀ, ਤੇ 170 ਦੌੜਾਂ ‘ਤੇ ਆਲਆਊਟ ਹੋ ਗਈ।

ਇਹ ਖਬਰ ਵੀ ਪੜ੍ਹੋ : Faridkot News: ਇਨਰਵੀਲ੍ਹ ਕਲੱਬ ਫ਼ਰੀਦਕੋਟ ਦੇ ਲੈਕਚਰਾਰ ਰੇਣੂ ਗਰਗ ਬਣੇ ਪ੍ਰਧਾਨ

ਇੰਗਲੈਂਡ ਵੱਲੋਂ ਕਪਤਾਨ ਬੇਨ ਸਟੋਕਸ ਤੇ ਜੋਫਰਾ ਆਰਚਰ ਨੇ 3-3 ਵਿਕਟਾਂ ਲਈਆਂ, ਬ੍ਰਾਈਡਨ ਕਾਰਸ ਨੂੰ 2 ਵਿਕਟਾਂ ਮਿਲੀਆਂ, ਜਦਕਿ ਸ਼ੋਏਬ ਬਸ਼ੀਰ ਤੇ ਕ੍ਰਿਸ ਵੋਕਸ ਨੂੰ 1-1 ਵਿਕਟ ਮਿਲੀ। ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਬੇਨ ਸਟੋਕਰ ਨੇ ਵੀਰਵਾਰ ਨੂੰ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਟੀਮ ਨੇ ਪਹਿਲਾਂ ਖੇਡਦੇ ਹੋਏ 387 ਦੌੜਾਂ ਬਣਾਈਆਂ, ਜਿਸ ਵਿੱਚ ਭਾਰਤੀ ਟੀਮ ਵੱਲੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 5 ਵਿਕਟਾਂ ਲਈਆਂ, ਮੁਹੰਮਦ ਸਿਰਾਜ਼ ਤੇ ਨੀਤੀਸ਼ ਕੁਮਾਰ ਰੈੱਡੀ ਨੇ 2-2 ਵਿਕਟਾਂ ਲਈਆਂ ਜਦਕਿ ਪਹਿਲੀ ਪਾਰੀ ‘ਚ ਰਵਿੰਦਰ ਜਡੇਜ਼ਾ ਨੂੰ 1 ਵਿਕਟ ਮਿਲੀ। IND vs ENG

ਜਵਾਬ ‘ਚ ਭਾਰਤੀ ਟੀਮ ਵੀ ਪਹਿਲੀ ਪਾਰੀ ‘ਚ 387 ਦੌੜਾਂ ‘ਤੇ ਹੀ ਆਲਆਊਟ ਹੋ ਗਈ, ਜਿਸ ਵਿੱਚ ਓਪਨਰ ਕੇਐੱਲ ਰਾਹੁਲ ਨੇ ਸੈਂਕੜੇ ਵਾਲੀ ਪਾਰੀ ਖੇਡੀ, ਜਦਕਿ ਰਿਸ਼ਭ ਪੰਤ ਤੇ ਰਵਿੰਦਰ ਜਡੇਜ਼ਾ ਨੇ ਅਰਧਸੈਂਕੜੇ ਜੜੇ। ਇੰਗਲੈਂਡ ਵੱਲੋਂ ਪਹਿਲੀ ਪਾਰੀ ‘ਚ ਕ੍ਰਿਸ ਵੋਕਸ ਨੇ 3, ਕਪਤਾਨ ਬੇਨ ਸਟੋਕਸ ਤੇ ਜੋਫਰਾ ਆਰਚਰ ਨੇ 2-2 ਵਿਕਟਾਂ ਹਾਸਲ ਕੀਤੀਆਂ। ਬ੍ਰਾਇਡਨ ਕਾਰਸ ਤੇ ਸ਼ੋਏਬ ਬਸ਼ੀਰ ਨੇ 1-1 ਵਿਕਟ ਹਾਸਲ ਕੀਤੀ। ਹੁਣ ਇੰਗਲੈਂਡ ਸੀਰੀਜ਼ 2-1 ਨਾਲ ਅੱਗੇ ਹੋ ਗਿਆ ਹੈ। ਸੀਰੀਜ਼ ਦਾ ਚੌਥਾ ਮੁਕਾਬਲਾ 23 ਜੁਲਾਈ ਤੋਂ ਮੈਨਚੈਸਟਰ ‘ਚ ਖੇਡਿਆ ਜਾਵੇਗਾ। IND vs ENG

ਦੋਵੇਂ ਟੀਮਾਂ ਦੀ ਪਲੇਇੰਗ-11 | IND vs ENG

ਭਾਰਤ : ਸ਼ੁਭਮਨ ਗਿੱਲ (ਕਪਤਾਨ), ਲੋਕੇਸ਼ ਰਾਹੁਲ, ਯਸ਼ਸਵੀ ਜਾਇਸਵਾਲ, ਕਰੁਣ ਨਾਇਰ, ਰਿਸ਼ਭ ਪੰਤ (ਉਪ ਕਪਤਾਨ ਤੇ ਵਿਕਟਕੀਪਰ), ਨੀਤੀਸ਼ ਕੁਮਾਰ ਰੈੱਡੀ, ਰਵਿੰਦਰ ਜਡੇਜ਼ਾ, ਵਾਸਿ਼ੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ਼ ਤੇ ਆਕਾਸ਼ ਦੀਪ।

ਇੰਗਲੈਂਡ : ਬੇਨ ਸਟੋਕਸ (ਕਪਤਾਨ), ਜੈਕ ਕਰੌਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਜੈਮੀ ਸਮਿਥ (ਵਿਕਟਕੀਪਰ), ਕ੍ਰਿਸ ਵੋਕਸ, ਬ੍ਰਾਇਡਨ ਕਾਰਸ, ਜੋਫਰਾ ਆਰਚਰ ਤੇ ਸ਼ੋਏਬ ਬਸ਼ੀਰ।